ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ 'ਘਰ ਤੋਂ ਕੰਮ' 'ਚ ਤੇਜ਼ੀ ਆਈ ਹੈ। ਹਾਲਾਂਕਿ, ਇਸ ਦੇ ਨਾਲ ਹੀ ਸਾਈਬਰ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਵੀ ਕਾਫ਼ੀ ਵੱਧ ਗਈਆਂ ਹਨ। ਇਸ ਦੇ ਮੱਦੇਨਜ਼ਰ ਭਾਰਤ 'ਚ ਹੁਣ ਸਾਈਬਰ ਸੁਰੱਖਿਆ ਸਰਵਉੱਚ ਕਾਰਪੋਰੇਟ ਤਰਜੀਹ ਬਣ ਗਈ ਹੈ। ਇਕ ਅਧਿਐਨ 'ਚ ਇਹ ਕਿਹਾ ਗਿਆ ਹੈ।
ਸਿਸਕੋ ਦੇ ਹਾਲੀਆ ਅਧਿਐਨ 'ਫਿਊਚਰ ਆਫ਼ ਸਕਿਓਰ ਰਿਮੋਟ ਵਰਕ ਰਿਪੋਰਟ' ਮੁਤਾਬਕ, ਭਾਰਤ ਦੇ 73 ਫੀਸਦੀ ਸੰਗਠਨਾਂ ਨੂੰ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਾਈਬਰ ਹਮਲਿਆਂ 'ਚ 25 ਫੀਸਦੀ ਜਾਂ ਇਸ ਤੋਂ ਵੱਧ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਅਧਿਐਨ 'ਚ ਇਹ ਵੀ ਪਤਾ ਲੱਗਾ ਹੈ ਕਿ ਜ਼ਿਆਦਾਤਰ ਭਾਰਤੀ ਕੰਪਨੀਆਂ ਕਾਰਜਬਲ ਨੂੰ ਦਫ਼ਤਰ ਤੋਂ ਇਲਾਵਾ ਕੰਮ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਲਈ ਤਿਆਰ ਨਹੀਂ ਸਨ।
ਸਿਸਕੋ ਨੇ ਕਿਹਾ ਕਿ ਤਕਰੀਬਨ 65 ਫੀਸਦੀ ਕੰਪਨੀਆਂ ਨੇ ਕੋਵਿਡ-19 ਦੇ ਮੱਦੇਨਜ਼ਰ ਘਰ ਤੋਂ ਕੰਮ 'ਚ ਅਸਾਨੀ ਲਈ ਸਾਈਬਰ ਸੁਰੱਖਿਆ ਦੇ ਉਪਾਵਾਂ ਨੂੰ ਅਪਣਾਇਆ ਹੈ। ਇਹ ਅਧਿਐਨ ਦੁਨੀਆ ਭਰ 'ਚ ਸੂਚਨਾ ਤਕਨਾਲੋਜੀ ਦੇ ਸਬੰਧ 'ਚ ਫ਼ੈਸਲੇ ਲੈਣ ਵਾਲੇ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦੇ ਸਰਵੇਖਣ 'ਤੇ ਆਧਾਰਿਤ ਹੈ। ਇਨ੍ਹਾਂ 'ਚ ਭਾਰਤ ਸਮੇਤ ਏਸ਼ੀਆ ਪ੍ਰਸ਼ਾਂਤ ਖੇਤਰ ਦੇ 13 ਬਾਜ਼ਾਰਾਂ ਦੇ 1,900 ਤੋਂ ਜ਼ਿਆਦਾ ਲੋਕ ਸ਼ਾਮਲ ਹਨ।
ਵੱਡੀ ਖ਼ਬਰ: ਸਰਕਾਰ ਨੇ ਸੈਲਾਨੀਆਂ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਦਿੱਤੀ ਇਜਾਜ਼ਤ
NEXT STORY