ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਡਾਬਰ ਦਾ ਮੁਨਾਫਾ 19.1 ਫੀਸਦੀ ਵਧ ਕੇ 397.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਡਾਬਰ ਦਾ ਮੁਨਾਫਾ 333.6 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਆਮਦਨ 6.1 ਫੀਸਦੀ ਵਧ ਕੇ 2,032.9 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਡਾਬਰ ਦੀ ਆਮਦਨ 1,914.7 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਡਾਬਰ ਦਾ ਐਬਿਟਡਾ 417.6 ਕਰੋੜ ਰੁਪਏ ਤੋਂ ਵਧ ਕੇ 485.1 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਡਾਬਰ ਦਾ ਐਬਿਟਡਾ ਮਾਰਜਨ 21.8 ਫੀਸਦੀ ਤੋਂ ਵਧ ਕੇ 23.9 ਫੀਸਦੀ ਰਿਹਾ ਹੈ।
ਕਰਨਾਟਕ ਚੋਣਾਂ : ਪੈਟਰੋਲ-ਡੀਜ਼ਲ ਦੇ ਨਹੀਂ ਬਦਲ ਰਹੇ ਰੇਟ, ਕੀਮਤਾਂ ਸਥਿਰ
NEXT STORY