ਕੋਲਕਾਤਾ— ਪਿਛਲੇ ਸਾਲ ਦਾਰਜੀਲਿੰਗ ਵਿਚ ਵਿਰੋਧ ਪ੍ਰਦਰਸ਼ਨ ਕਾਰਨ ਉਥੋਂ ਦੇ ਚਾਹ ਦੇ ਬਾਗਾਨ 4 ਮਹੀਨੇ ਤੱਕ ਬੰਦ ਰਹੇ ਸਨ । ਉਸ ਦਾ ਖਮਿਆਜ਼ਾ ਚਾਹ ਦੇ ਬਾਗਾਂ ਨੂੰ ਨੀਲਾਮੀ ਨਾਲ ਜਾਪਾਨੀ ਖਰੀਦਦਾਰਾਂ ਦੀ ਗੈਰ-ਹਾਜ਼ਰੀ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ । ਇਸ ਵਿਚ ਟਰੇਡਰਾਂ ਪੂਰਬ ਯੂਰਪੀ ਅਤੇ ਅਮਰੀਕੀ (ਯੂ. ਐੱਸ.) ਮਾਰਕੀਟ ਵਿਚ ਸੰਭਾਵਨਾਵਾਂ ਤਲਾਸ਼ ਕਰਨ 'ਚ ਜੁੱਟ ਗਏ ਹਨ ਯਾਨੀ ਦਾਅ ਲਾ ਰਹੇ ਹਨ ।
ਦਾਰਜੀਲਿੰਗ ਟੀ ਐਸੋਸੀਏਸ਼ਨ ਦੇ ਚੇਅਰਮੈਨ ਬਿਨੋਦ ਮੋਹਨ ਨੇ ਕਿਹਾ, ''ਅਸੀਂ ਇਨ੍ਹਾਂ ਬਾਜ਼ਾਰਾਂ ਵਿਚ ਥੋੜ੍ਹੀ-ਥੋੜ੍ਹੀ ਚਾਹ ਭੇਜਦੇ ਰਹੇ ਹਾਂ । ਪਰ ਹੁਣ ਅਸੀਂ ਉਨ੍ਹਾਂ ਦੇਸ਼ਾਂ ਵਿਚ ਐਕਸਪੋਰਟ ਵਧਾ ਦਿੱਤੀ ਹੈ ਕਿਉਂਕਿ ਉਥੇ ਦਾਰਜੀਲਿੰਗ ਚਾਹ ਦੀ ਉੱਚੀ ਕੀਮਤ ਮਿਲਦੀ ਹੈ । ਅਸੀਂ ਦਾਰਜੀਲਿੰਗ ਚਾਹ ਦੀ ਵਿਕਰੀ ਲਈ ਟੀ ਬੁਟੀਕ ਅਤੇ ਟੀ ਲਾਊਂਜ ਨੂੰ ਟਾਰਗੈੱਟ ਕਰ ਰਹੇ ਹਾਂ।
ਹਰ ਸਾਲ 85 ਲੱਖ ਕਿਲੋ ਹੁੰਦੈ ਚਾਹ ਦਾ ਉਤਪਾਦਨ
ਗੋਰਖਾ ਜਨਮੁਕਤੀ ਮੋਰਚੇ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਪਿਛਲੇ ਸਾਲ ਪਹਾੜੀ ਇਲਾਕੇ ਵਿਚ ਜੂਨ ਤੋਂ ਸਤੰਬਰ ਤੱਕ ਜਨ-ਜੀਵਨ ਅਸਤ-ਵਿਅਸਤ ਰਿਹਾ । ਇਹ ਸੈਕੰਡ ਫਲੱਸ਼ ਦਾਰਜੀਲਿੰਗ ਟੀ ਲਈ ਪੀਕ ਪੀਰੀਅਡ ਹੁੰਦਾ ਹੈ । ਆਮ ਤੌਰ 'ਤੇ ਚਾਹ ਦੇ ਵਿਦੇਸ਼ੀ ਖਰੀਦਦਾਰ ਬਾਜ਼ਾਰ ਵਿਚ ਸੈਕੰਡ ਫਲੱਸ਼ ਟੀ ਆਉਣ 'ਤੇ ਉਸ ਵਿਚ ਜ਼ਿਆਦਾ ਦਿਲਚਸਪੀ ਲੈਂਦੇ ਹਨ । ਹਰ ਸਾਲ ਆਮ ਤੌਰ 'ਤੇ 85 ਲੱਖ ਕਿਲੋ ਦਾਰਜੀਲਿੰਗ ਚਾਹ ਦਾ ਉਤਪਾਦਨ ਹੁੰਦਾ ਹੈ, ਜਿਸ ਵਿਚੋਂ ਫਰਸਟ ਫਲੱਸ਼ ਟੀ ਦਾ ਉਤਪਾਦਨ 17 ਲੱਖ ਕਿਲੋ ਹੁੰਦਾ ਹੈ । ਜਿਸ ਚਾਹ ਦਾ ਉਤਪਾਦਨ ਨਵੇਂ ਸੀਜ਼ਨ ਦੇ ਪਹਿਲੇ ਦੋ ਮਹੀਨਿਆਂ 'ਚ ਹੁੰਦਾ ਹੈ, ਉਹ ਫਰਸਟ ਫਲੱਸ਼ ਟੀ ਕਹਾਉਂਦਾ ਹੈ । ਇਹ ਚਾਹ ਹਲਕੀ ਹੁੰਦੀ ਹੈ ਅਤੇ ਇਹ ਪੂਰੀ ਤਰ੍ਹਾਂ ਪ੍ਰਾਈਵੇਟ ਡੀਲ ਵਿਚ ਵਿਕਦੀ ਹੈ ।
ਇਸ ਸਾਲ ਰਹਿ ਸਕਦੈ 6-7 ਫ਼ੀਸਦੀ ਉਤਪਾਦਨ ਘੱਟ
ਇਸ ਸਾਲ ਦਾਰਜੀਲਿੰਗ ਚਾਹ ਦਾ ਉਤਪਾਦਨ 2016 ਦੇ ਮੁਕਾਬਲੇ 6-7 ਫ਼ੀਸਦੀ ਘੱਟ ਰਹਿਣ ਦੇ ਆਸਾਰ ਹਨ । ਉਸ ਸਾਲ ਇਲਾਕੇ ਦੇ 87 ਚਾਹ ਦੇ ਬਾਗਾਂ ਵਿਚ ਕੁਲ 85 ਲੱਖ ਕਿਲੋ ਚਾਹ ਦਾ ਉਤਪਾਦਨ ਹੋਇਆ ਸੀ । ਇਲਾਕੇ ਦੇ ਕਾਫ਼ੀ ਪੁਰਾਣੇ ਚਾਹ ਬਾਗਾਨ ਮਾਲਕ ਐੱਸ. ਐੱਸ. ਬਗਾਡੀਆ ਨੇ ਕਿਹਾ, ''ਸੈਕੰਡ ਫਲੱਸ਼ ਸੀਜ਼ਨ ਦੌਰਾਨ ਮੋਹਲੇਧਾਰ ਬਾਰਿਸ਼ ਹੁੰਦੇ ਰਹਿਣ ਨਾਲ ਇਸ ਸਾਲ ਦਾਰਜੀਲਿੰਗ ਚਾਹ ਦੀ ਫਸਲ 'ਤੇ ਬਹੁਤ ਜ਼ਿਆਦਾ ਅਸਰ ਹੋਇਆ ਹੈ । ਇਸ ਸਾਲ ਦਾਰਜੀਲਿੰਗ ਚਾਹ ਦੇ ਬਾਜ਼ਾਰ ਵਿਚ ਜਾਪਾਨੀ ਖਰੀਦਦਾਰਾਂ ਦੇ ਨਾ ਆਉਣ ਦੇ ਬਾਵਜੂਦ ਇਸ ਦੇ ਮੁੱਲ ਵਿਚ 2016 ਦੇ ਮੁਕਾਬਲੇ 5-7 ਫ਼ੀਸਦੀ ਦਾ ਵਾਧਾ ਹੋਇਆ ਹੈ।
ਉਤਪਾਦਨ ਲਾਗਤ 'ਚ ਵੀ ਹੋਇਆ ਵਾਧਾ
ਦਾਰਜੀਲਿੰਗ ਟੀ ਐਸੋਸੀਏਸ਼ਨ ਦੇ ਚੇਅਰਮੈਨ ਮੋਹਨ ਕਹਿੰਦੇ ਹਨ, ਸਾਡੀ ਉਤਪਾਦਨ ਲਾਗਤ ਵਿਚ ਵੀ ਵਾਧਾ ਹੋਇਆ ਹੈ, ਇਸ ਲਈ ਮੁੱਲ ਵਿਚ ਵਾਧਾ ਹੋਣ ਨਾਲ ਚਾਹ ਦੀ ਵਧੀ ਲਾਗਤ ਦੀ ਪੂਰਤੀ ਕਰਨ ਵਿਚ ਮਦਦ ਮਿਲੇਗੀ । ਦਾਰਜੀਲਿੰਗ ਵਿਚ ਚਾਹ ਦੀ ਫਸਲ ਲਈ ਬਾਗਾਂ ਦਾ ਸਾਈਜ਼ ਵਧਾਉਣਾ ਬਹੁਤ ਮੁਸ਼ਕਲ ਹੈ, ਇਸ ਲਈ ਅਸੀਂ ਚਾਹ ਦੀ ਜ਼ਿਆਦਾ ਕੀਮਤ ਵਸੂਲਣ ਦੀ ਕੋਸ਼ਿਸ਼ ਕਰ ਰਹੇ ਹਾਂ।
ਇੱਥੇ ਪੈਦਲ ਚੱਲਣ ਵਾਲਿਆਂ ਨੂੰ ਸੈਵਿੰਗ ਅਕਾਊਂਟ 'ਤੇ ਮਿਲਦਾ ਹੈ 21 ਫੀਸਦੀ ਦਾ ਵਿਆਜ਼
NEXT STORY