ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕਰ ਕੇ 1000 ਅਤੇ 500 ਰੁਪਏ ਦੀ ਕਰੰਸੀ 'ਤੇ ਪੰਬੰਧੀ ਲਗਾ ਦਿੱਤੀ ਸੀ। ਐਲਾਨ ਦੇ ਨਾਲ ਹੀ ਦਾਅਵਾ ਕੀਤਾ ਕਿ ਇਸ ਕਦਮ ਨਾਲ ਕਾਲੇਧਨ 'ਤੇ ਲਗਾਮ ਲੱਗੇਗੀ ਅਤੇ ਨਕਲੀ ਕਰੰਸੀ ਨੂੰ ਫੜਨ 'ਚ ਮਦਦ ਮਿਲੇਗੀ। ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਕੇਂਦਰੀ ਰਿਜ਼ਰਵ ਬੈਂਕ ਨੇ ਐਲਾਨ ਤੋਂ ਸਿਰਫ 4 ਘੰਟੇ ਪਹਿਲਾਂ ਮੰਜੂਰੀ ਦਿੱਤੀ ਸੀ। ਇਸ ਮੰਜੂਰੀ ਨਾਲ ਕੇਂਦਰੀ ਬੈਂਕ ਨੇ ਸਰਕਾਰ ਦੇ ਦੋਵੇਂ ਦਾਅਵਿਆਂ ਦੀ ਲਿਖਿਤ ਬਿਆਨ 'ਚ ਹਵਾ ਕੱਢ ਦਿੱਤੀ ਸੀ।
ਕੇਂਦਰੀ ਰਿਜ਼ਰਵ ਬੈਂਕ ਦੀ 561ਵੀਂ ਬੈਠਕ ਆੱਨ-ਫਾੱਨ 'ਚ 8 ਨਵੰਬਰ ਨੂੰ ਸ਼ਾਮ 5.30 ਵਜੇ ਬੁਲਾਈ ਗਈ। ਇਸ ਬੈਠਕ 'ਚ ਕੇਂਦਰੀ ਬੈਂਕ ਦੇ ਡਾਇਰੈਕਟਰ ਨੇ ਨੋਟਬੰਦੀ ਦੇ ਫੈਸਲੇ ਨੂੰ ਸਰਕਾਰ ਦਾ ਇਕ ਸਾਹੀ ਕਦਮ ਦੱਸਿਆ ਪਰ ਕੇਂਦਰੀ ਬੈਂਕ ਨੇ ਚੇਤਾਵਨੀ ਦਿੱਤੀ ਕਿ ਨੋਟਬੰਦੀ ਨਾਲ ਉਕਤ ਵਿੱਤ ਸਾਲ ਦੀ ਜੀ.ਡੀ.ਪੀ. 'ਤੇ ਨਕਾਰਾਤਮਕ ਅਸਰ ਪਵੇਗਾ।
ਰਿਜ਼ਰਵ ਬੈਂਕ ਬੋਰਡ ਦੀ ਇਸ ਬੈਠਕ ਦੇ ਮਿੰਟ 'ਤੇ ਰਿਜ਼ਰਵ ਬੈਂਕ ਗਵਰਨਰ ਉਰਜਿਤ ਪਟੇਲ ਨੇ 5 ਹਫਤੇ ਬਾਅਦ 15 ਦਸੰਬਰ 2016 ਨੂੰ ਸਾਇਨ ਕੀਤਾ। ਆਰ.ਬੀ.ਆਈ. ਬੋਰਡ ਦੀ ਮੁਲਾਕਾਤ ਦੇ ਇਨ੍ਹਾਂ ਮਿੰਟਾਂ 'ਚ ਬੈਂਕ ਨੇ 6 ਅਹਿੰਮ ਆਪੱਤੀਆਂ ਨੂੰ ਸ਼ਾਮਲ ਕੀਤਾ। ਜ਼ਿਕਰਯੋਗ ਹੈ ਕਿ ਮਿੰਟ ਦੇ ਮੁਤਾਬਕ 7 ਨਵੰਬਰ 2016 ਨੂੰ ਵਿੱਤ ਮੰਤਰਾਲੇ ਤੋਂ ਨੋਟਬੰਦੀ ਦਾ ਪ੍ਰਸਤਾਵ ਹਾਸਲ ਕਰਨ ਤੋਂ ਬਾਅਦ ਆਰ.ਬੀ.ਆਈ. ਦੀ ਪਹਿਲੀ ਆਪੱਤੀ ਸਰਕਾਰ ਦੀ ਉਸ ਦਲੀਲ 'ਤੇ ਸੀ ਜਿਸ 'ਚ ਦਾਅਵਾ ਕੀਤਾ ਗਿਆ ਕਿ ਨੋਟਬੰਦੀ ਲਾਗੂ ਕਰਨ ਨਾਲ ਦੇਸ਼ 'ਚ ਕਾਲੇਧਨ 'ਤੇ ਲਗਾਮ ਲਗਾਉਣ ਨਾਲ ਨਕਲੀ ਕਰੰਸੀ ਨੂੰ ਵੀ ਸੰਚਾਰ ਤੋਂ ਰੋਕਣ 'ਚ ਮਦਦ ਮਿਲੇਗੀ।
ਆਰ.ਬੀ.ਆਈ. ਬੋਰਡ ਨੇ ਆਪਣੀ ਬੈਠਕ ਦੇ ਮਿੰਟਾਂ 'ਚ ਸਰਕਾਰ ਦੀ ਉਨ੍ਹਾਂ ਸਾਰੀਆਂ ਦਲੀਲਾਂ ਨੂੰ ਸ਼ਾਮਲ ਕੀਤਾ ਜੋ ਉਸ ਨੇ ਨੋਟਬੰਦੀ ਦਾ ਫੈਸਲਾ ਲੈਣ ਲਈ ਕੀਤਾ ਸੀ। ਸਰਕਾਰ ਦੀ ਦਲੀਲ 'ਤੇ ਬੋਰਡ ਨੇ ਆਪਣਾ ਪੱਖ ਰੱਖਿਆ ਕਿ ਦੇਸ਼ 'ਚ ਅਧਿਕਾਂਸ਼ ਕਾਲੇਧਨ ਕੈਸ਼ ਦੀ ਜਗ੍ਹਾ ਰੀਅਲ ਐਸਟੇਟ ਅਤੋ ਸੋਨੇ ਦੇ ਤੌਰ 'ਤੇ ਪਿਆ ਹੈ। ਲਿਹਾਜਾ, ਨੋਟਬੰਦੀ ਨਾਲ ਕਾਲੇਧਨ ਦੇ ਵੱਡੇ ਹਿੱਸੇ 'ਤੇ ਕੋਈ ਅਸਰ ਨਹੀਂ ਪਵੇਗਾ।
ਉੱਥੇ ਹੀ ਨਕਲੀ ਕਰੰਸੀ ਦੇ ਦਾਅਵੇ 'ਤੇ ਕੇਂਦਰੀ ਬੈਂਕ ਬੋਰਡ ਨੇ ਕਿਹਾ ਕਿ ਦੇਸ਼ 'ਚ ਕੁਲ ਨਕਲੀ ਕਰੰਸੀ ਦਾ ਅਨੁਮਾਨ ਸਿਰਫ 400 ਕਰੋੜ ਰੁਪਏ ਦਾ ਹੈ ਅਜਿਹੇ 'ਚ ਨੋਟਬੰਦੀ ਜਿਹੈ ਫੈਸਲੇ ਨਾਲ ਇਸ ਨੂੰ ਫੜਨ ਦਾ ਫਾਇਦਾ ਵੀ ਕਾਫੀ ਹੋਵੇਗਾ।
ਦੀਵਾਲੀ ਤੋਂ ਬਾਅਦ ਸਰਕਾਰ ਦਾ ਲੋਕਾਂ ਨੂੰ ਪਹਿਲਾ 'ਤੋਹਫਾ', ਸਿਲੰਡਰ ਹੋਇਆ ਮਹਿੰਗਾ
NEXT STORY