ਬਿਜ਼ਨੈੱਸ ਡੈਸਕ - ਸ਼ੇਅਰ ਬਾਜ਼ਾਰ 'ਚ ਅੱਜ ਯਾਨੀ 17 ਜਨਵਰੀ ਨੂੰ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 1400 ਤੋਂ ਜ਼ਿਆਦਾ ਅੰਕ ਡਿੱਗ ਕੇ 71,700 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 'ਚ ਵੀ ਕਰੀਬ 400 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ 21,650 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ - 62500 ਰੁਪਏ ਤੋਂ ਹੇਠਾਂ ਡਿੱਗੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ, ਜਾਣੋ ਅੱਜ ਦੇ ਰੇਟ
ਅੱਜ ਦੇ ਕਾਰੋਬਾਰ 'ਚ ਆਟੋ ਅਤੇ ਬੈਂਕਿੰਗ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਤਿਮਾਹੀ ਨਤੀਜਿਆਂ ਤੋਂ ਬਾਅਦ HDFC ਬੈਂਕ ਦੇ ਸ਼ੇਅਰ 7 ਫ਼ੀਸਦੀ ਤੋਂ ਵੱਧ ਡਿੱਗ ਗਏ। ਕੋਟਲ ਬੈਂਕ ਵੀ 4 ਫ਼ੀਸਦੀ ਹੇਠਾਂ ਆ ਗਿਆ। ਇਸ ਦੇ ਨਾਲ ਹੀ ਟਾਟਾ ਮੋਟਰਸ, ਮਹਿੰਦਰਾ ਐਂਡ ਮਹਿੰਦਰਾ ਅਤੇ ਮਾਰੂਤੀ ਸੁਜ਼ੂਕੀ 'ਚ 1 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਬਾਜ਼ਾਰ ਵਿਚ ਗਿਰਾਵਟ ਆਉਣ ਦੇ 4 ਕਾਰਨ
. ਬੈਂਕਿੰਗ ਸ਼ੇਅਰਾਂ 'ਚ ਭਾਰੀ ਵਿਕਰੀ ਦਾ ਅਸਰ ਪੂਰੇ ਬਾਜ਼ਾਰ 'ਤੇ ਪਿਆ ਹੈ। ਇਸ ਕਾਰਨ ਨਿਫਟੀ ਬੈਂਕ 2.5 ਫ਼ੀਸਦੀ ਤੋਂ ਜ਼ਿਆਦਾ ਡਿੱਗ ਗਿਆ।
. ਬਾਜ਼ਾਰਾਂ 'ਚ ਹੋਈ ਤਿੱਖੀ ਰੈਲੀ ਤੋਂ ਬਾਅਦ ਲੋਕ ਕੁਝ ਮੁਨਾਫਾ ਬੁੱਕ ਕਰ ਰਹੇ ਹਨ। ਮਿਡ ਅਤੇ ਸਮਾਲ ਕੈਪਸ ਬਹੁਤ ਜ਼ਿਆਦਾ ਹੋ ਗਏ ਹਨ।
. ਕਮਜ਼ੋਰ ਗਲੋਬਲ ਸੰਕੇਤਾਂ ਨੇ ਬਾਜ਼ਾਰ ਨੂੰ ਹੇਠਾਂ ਖਿੱਚ ਲਿਆ ਹੈ। ਮੰਗਲਵਾਰ ਨੂੰ ਡਾਓ ਜੋਂਸ 0.62 ਫ਼ੀਸਦੀ ਡਿੱਗਿਆ।
. ਇਜ਼ਰਾਈਲ-ਹਮਾਸ ਯੁੱਧ ਤੋਂ ਬਾਅਦ ਈਰਾਨ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ ਭੂ-ਤਣਾਅ ਫਿਰ ਵਧਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ - ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਅੱਜ ਕਿੰਨਾ ਸਸਤਾ ਹੋਇਆ ਪੈਟਰੋਲ-ਡੀਜ਼ਲ
ਕੱਲ ਵੀ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ
ਇਸ ਤੋਂ ਪਹਿਲਾਂ ਕੱਲ ਯਾਨੀ 16 ਜਨਵਰੀ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਸੈਂਸੈਕਸ 199 ਅੰਕਾਂ ਦੀ ਗਿਰਾਵਟ ਨਾਲ 73,128 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 65 ਅੰਕ ਡਿੱਗ ਗਿਆ। 22,031 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ 19 'ਚ ਗਿਰਾਵਟ ਅਤੇ 11 'ਚ ਵਾਧਾ ਦੇਖਿਆ ਗਿਆ।
ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Maruti Price Hike: ਮਾਰੂਤੀ ਸੁਜ਼ੂਕੀ ਕਾਰ ਖਰੀਦਣ ਵਾਲਿਆਂ ਨੂੰ ਝਟਕਾ, ਕੀਮਤਾਂ 'ਚ ਹੋਇਆ ਵਾਧਾ
NEXT STORY