ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੀ ਖਾਨ ਮਾਰਕੀਟ ਦੁਨੀਆ ਦੇ ਸਭ ਤੋਂ ਮਹਿੰਗੇ ਹਾਈ-ਸਟ੍ਰੀਟ ਰਿਟੇਲ ਸਥਾਨਾਂ ਦੀ ਗਲੋਬਲ ਰੈਂਕਿੰਗ ’ਚ ਇਕ ਸਥਾਨ ਡਿੱਗ ਕੇ ਹੁਣ 24ਵੇਂ ਸਥਾਨ ’ਤੇ ਪਹੁੰਚ ਗਈ ਹੈ। ਕੁਸ਼ਮੈਨ ਐਂਡ ਵੇਕਫੀਲਡ (ਸੀ. ਐਂਡ ਡਬਲਿਊ.) ਦੀ ਤਾਜ਼ਾ ਰਿਪੋਰਟ ਅਨੁਸਾਰ ਇੱਥੇ ਸਾਲਾਨਾ ਕਿਰਾਇਆ 223 ਅਮਰੀਕੀ ਡਾਲਰ ਪ੍ਰਤੀ ਵਰਗ ਫੁੱਟ ਹੈ। ਪਿਛਲੇ ਸਾਲ ਇਹ ਬਾਜ਼ਾਰ 23ਵੇਂ ਸਥਾਨ ’ਤੇ ਸੀ। ਇਸ ਦੇ ਬਾਵਜੂਦ ਖਾਨ ਮਾਰਕੀਟ ਅਜੇ ਵੀ ਭਾਰਤ ਦੀ ਸਭ ਤੋਂ ਮਹਿੰਗੀ ਹਾਈ-ਸਟ੍ਰੀਟ ਮਾਰਕੀਟ ਬਣੀ ਹੋਈ ਹੈ।
ਇਹ ਵੀ ਪੜ੍ਹੋ : ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...
ਲੰਡਨ ਦੀ ਨਿਊ ਬਾਂਡ ਸਟ੍ਰੀਟ ਸਭ ਤੋਂ ਮਹਿੰਗੀ ਰਿਟੇਲ ਡੈਸਟੀਨੇਸ਼ਨ
ਰਿਪੋਰਟ ਦੇ ਮੁਤਾਬਕ, ਲੰਡਨ ਦੀ ਨਿਊ ਬਾਂਡ ਸਟ੍ਰੀਟ ਦੁਨੀਆ ਦੀ ਸਭ ਤੋਂ ਮਹਿੰਗੀ ਰਿਟੇਲ ਡੈਸਟੀਨੇਸ਼ਨ ਬਣ ਕੇ ਉੱਭਰੀ ਹੈ, ਜਿਸ ਦਾ ਸਾਲਾਨਾ ਕਿਰਾਇਆ 2,231 ਅਮਰੀਕੀ ਡਾਲਰ ਪ੍ਰਤੀ ਵਰਗ ਫੁੱਟ ਹੈ। ਉੱਥੇ ਹੀ, ਰੋਸਟਰ ’ਚ ਚੋਟੀ ’ਤੇ ਰਹਿਣ ਵਾਲੀ ਮਿਲਾਨ ਦੀ ਵਿਆ ਮੋਂਟੇ ਨੇਪੋਲੇਓਨੇ ਇਸ ਸਾਲ 2,179 ਡਾਲਰ ਪ੍ਰਤੀ ਵਰਗ ਫੁੱਟ ਕਿਰਾਏ ਨਾਲ ਦੂਜੇ ਸਥਾਨ ’ਤੇ ਖਿਸਕ ਗਈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਨਿਊਯਾਰਕ ਦੀ ਅਪਰ ਫਿਫਥ ਐਵੇਨਿਊ 2,000 ਡਾਲਰ ਪ੍ਰਤੀ ਵਰਗ ਫੁੱਟ ਦੇ ਕਿਰਾਏ ਨਾਲ ਤੀਸਰੇ ਸਥਾਨ ’ਤੇ ਹੈ। ਇਸ ਤੋਂ ਬਾਅਦ ਹਾਂਗਕਾਂਗ ਦੀ ਤਸਿਮ ਸ਼ਾ ਤਸੁਈ, ਪੈਰਿਸ ਦੀ ਐਵੇਨਿਊ ਡੇਸ ਚੈਂਪਸ-ਏਲਿਸੀਸ, ਟੋਕੀਓ ਦਾ ਗਿੰਜ਼ਾ, ਜਿਊਰਿਖ ਦੀ ਬਾਨਹੋਫਸਟ੍ਰੈੱਸ, ਸਿਡਨੀ ਦਾ ਪਿਟ ਸਟ੍ਰੀਟ ਮਾਲ, ਸਿਓਲ ਦਾ ਮਯੋਂਗਡੋਂਗ ਅਤੇ ਵਿਆਨਾ ਦਾ ਕੋਹਲਮਾਰਕਟ ਟਾਪ-10 ’ਚ ਸ਼ਾਮਲ ਹਨ।
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਇਹ ਵੀ ਪੜ੍ਹੋ : Gold ਦਾ U-Turn, ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੇ ਘਟੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਂਸੈਕਸ-ਨਿਫਟੀ ਨੇ ਬਣਾਇਆ 52-ਹਫ਼ਤਿਆਂ ਦਾ ਰਿਕਾਰਡ, ਬੈਂਕਿੰਗ ਸਟਾਕਾਂ 'ਚ ਤੇਜ਼ੀ
NEXT STORY