ਨਵੀਂ ਦਿੱਲੀ — ਘਰ ਬੈਠੇ ਈ-ਕਾਮਰਸ ਵੈਬਸਾਈਟ ਤੋਂ ਸਮਾਨ ਆਰਡਰ ਕਰਨ ਦੇ ਬਾਅਦ ਕਈ ਵਾਰ ਨਵੇਂ-ਨਵੇਂ ਤਜਰਬਿਆਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਕਈ ਵਾਰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਕਈ ਵਾਰ ਗਲਤ ਸਮਾਨ ਆ ਜਾਂਦਾ ਹੈ ਅਤੇ ਕਈ ਵਾਰ ਸਮਾਨ ਗਲਤ ਪਤੇ 'ਤੇ ਪਹੁੰਚਾ ਦਿੱਤਾ ਜਾਂਦਾ ਹੈ। ਹੁਣੇ ਜਿਹੇ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਬਾਰੇ ਜਾਣਨ ਤੋਂ ਬਾਅਦ ਹਰ ਕੋਈ ਇਸ ਨੂੰ ਸੋਸ਼ਲ ਮੀਡੀਆ ਵੈੱਬਸਾਈਟ 'ਤੇ ਵਾਇਰਲ ਕਰ ਰਿਹਾ ਹੈ। ਫਲਿੱਪਕਾਰਟ ਨੇ ਵੀ ਇਸ ਵਾਇਰਲ ਹੋਏ ਸੰਦੇਸ਼ ਦਾ ਵਧੀਆ ਜਵਾਬ ਵੀ ਦੇ ਦਿੱਤਾ ਹੈ।
ਮੰਗੇਸ਼ ਪੰਡਿਤਰਾਓ ਨਾਮ ਦੇ ਟਵਿੱਟਰ ਉਪਭੋਗਤਾ ਨੇ ਹਾਲ ਹੀ ਵਿਚ ਫਲਿੱਪਕਾਰਟ ਡਿਲਿਵਰੀ ਪੈਕੇਜ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਦੇ ਡਿਲਿਵਰੀ ਪੈਕੇਜ 'ਤੇ ਸ਼ਿਪਿੰਗ/ਗਾਹਕ ਐਡਰੈਸ ਵਾਲੇ ਹਿੱਸੇ 'ਤੇ ਜੋ ਲਿਖਿਆ ਗਿਆ ਸੀ ਉਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਰਾਜਸਥਾਨ ਦੇ ਕੋਟਾ ਸ਼ਹਿਰ ਵਿਚ ਡਿਲੀਵਰ ਕੀਤੇ ਜਾਣ ਵਾਲੇ ਇਸ ਪੈਕੇਜ 'ਤੇ ਲਿਖਿਆ ਸੀ, '448 ਚੌਥ ਮਾਤਾ ਮੰਦਰ, ਮੰਦਰ ਦੇ ਸਾਹਮਣੇ ਆਉਂਦੇ ਹੀ ਫ਼ੋਨ ਲਗਾ ਲੈਣਾ ਆ ਜਾਵਾਂਗਾ।' ਇਸ ਟਵਿੱਟਰ ਯੂਜ਼ਰ ਨੇ ਇਸ ਫੋਟੋ ਨੂੰ ਸਾਂਝਾ ਕਰਦਿਆਂ ਲਿਖਿਆ, 'ਭਾਰਤੀ ਈ-ਕਾਮਰਸ ਬਿਲਕੁਲ ਵੱਖਰੀ ਹੈ।'
ਹੁਣ ਇਹ ਫ਼ੋਟੋ ਲਗਾਤਾਰ ਵਾਇਰਲ ਹੋ ਰਿਹਾ ਹੈ ਕਿ ਅਤੇ ਹੁਣ ਤੱਕ ਇਸ ਨੂੰ 13.5 ਹਜ਼ਾਰ ਤੋਂ ਵੱਧ ਵਾਰ ਲਾਈਕਸ ਮਿਲ ਚੁੱਕੇ ਹਨ। ਹਜ਼ਾਰਾਂ ਨੇ ਇਸ ਨੂੰ ਰੀਟਵੀਟ ਵੀ ਕੀਤਾ ਹੈ।
ਫਲਿੱਪਕਾਰਟ ਨੇ ਇਸ 'ਤੇ ਇਕ ਜਵਾਬ ਵੀ ਦਿੱਤਾ ਹੈ ਅਤੇ ਅਜਿਹਾ ਜਵਾਬ ਪੜ੍ਹਨ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ। ਫਲਿੱਪਕਾਰਟ ਨੇ ਇਸ 'ਤੇ ਲਿਖਿਆ ਕਿ 'ਘਰ ਇਕ ਮੰਦਰ ਹੈ' ਅਤੇ ਅਸੀਂ ਇਸ ਨੂੰ ਇਕ ਨਵੇਂ ਪੱਧਰ 'ਤੇ ਲੈ ਜਾ ਰਹੇ ਹਾਂ।
SBI ਤੋਂ ਬਾਅਦ ਹੁਣ ਇਸ ਬੈਂਕ ਨੇ ਘਟਾਈਆਂ ਵਿਆਜ਼ ਦਰਾਂ, ਸਸਤਾ ਹੋਵੇਗਾ ਲੋਨ
NEXT STORY