ਮੁੰਬਈ (ਭਾਸ਼ਾ) : ਜਨਤਕ ਖ਼ੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਮਿਆਦ ਲਈ ਸੀਮਾਂਤ ਲਾਗਤ ਧਨ-ਆਧਾਰਿਤ ਉਧਾਰੀ ਦਰ (ਐੱਮ.ਸੀ.ਐੱਲ.ਆਰ.) ਵਿਚ 0.20 ਫ਼ੀਸਦੀ ਕਟੌਤੀ ਦੀ ਘੋਸ਼ਣਾ ਕੀਤੀ। ਨਵੀਂਆਂ ਦਰਾਂ 11 ਜੁਲਾਈ ਤੋਂ ਲਾਗੂ ਹੋਣਗੀਆਂ। ਹੁਣ ਐੱਮ.ਸੀ.ਐੱਲ.ਆਰ. 'ਤੇ ਆਧਾਰਿਤ ਲੋਨ ਦੀ ਈ.ਐੱਮ.ਆਈ. ਘੱਟ ਹੋ ਜਾਏਗੀ ਅਤੇ ਲੋਨ ਸਸਤਾ ਹੋ ਜਾਏਗਾ।
ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਸੋਧੇ ਇਕ ਸਾਲ ਦੇ ਐੱਮ.ਸੀ.ਐੱਲ.ਆਰ. 7.60 ਫ਼ੀਸਦੀ ਦੀ ਜਗ੍ਹਾ 7.40 ਫ਼ੀਸਦੀ ਹੋਵੇਗੀ। 3 ਮਹੀਨੇ ਅਤੇ 6 ਮਹੀਨੇ ਦੇ ਐੱਮ.ਸੀ.ਐੱਲ.ਆਰ. ਨੂੰ ਘਟਾ ਕੇ ਕਰਮਵਾਰ 7.10 ਫ਼ੀਸਦੀ ਅਤੇ 7.25 ਫ਼ੀਸਦੀ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਜੁਲਾਈ ਤੋਂ ਬੈਂਕ ਵੱਲੋਂ ਲਗਾਤਾਰ 13 ਵਾਰ ਦਰਾਂ ਵਿਚ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ.ਬੀ.ਆਈ. ਨੇ ਸ਼ੁੱਕਰਵਾਰ ਨੂੰ ਛੋਟੀ ਮਿਆਦ ਲਈ ਐਮ.ਸੀ.ਐਲ.ਆਰ. ਵਿਚ 0.05 ਤੋਂ 0.10 ਫ਼ੀਸਦੀ ਦੀ ਕਮੀ ਕੀਤੀ ਸੀ। ਜਨਤਕ ਖੇਤਰ ਦੇ ਇਕ ਹੋਰ ਬੈਂਕ ਇੰਡੀਅਨ ਓਵਰਸੀਜ ਬੈਂਕ (ਆਈ.ਓ.ਬੀ.) ਨੇ ਸਾਰੀ ਮਿਆਦ ਲਈ ਐੱਮ.ਸੀ.ਐੱਲ.ਆਰ. ਵਿਚ 0.25 ਫ਼ੀਸਦੀ ਤੱਕ ਕਟੌਤੀ ਕੀਤੀ ਹੈ। ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕੇਨਰਾ ਬੈਂਕ ਅਤੇ ਬੈਂਕ ਆਫ ਮਹਾਰਾਸ਼ਟਰ ਨੇ ਵੀ ਐੱਮ.ਸੀ.ਐੱਲ.ਆਰ. ਵਿਚ ਕਟੌਤੀ ਕੀਤੀ ਸੀ।
ਕੀ ਹੁੰਦਾ ਹੈ ਐੱਮ.ਸੀ.ਐੱਲ.ਆਰ.
ਐੱਮ.ਸੀ.ਐੱਲ.ਆਰ. ਯਾਨੀ ਹੁੰਦਾ ਹੈ। ਇਹ ਉਹ ਦਰ ਹੁੰਦੀ ਹੈ ਜਿਸ ਤੋਂ ਹੇਠਾਂ ਕੋਈ ਬੈਂਕ ਲੋਨ ਨਹੀਂ ਦੇ ਸਕਦਾ। ਜ਼ਾਹਰ ਹੈ ਕਿ ਇਸ ਦੇ ਘੱਟ ਹੋਣ ਨਾਲ ਹੁਣ ਘੱਟ ਦਰਜ 'ਤੇ ਬੈਂਕ ਲੋਨ ਦੇਣ ਵਿਚ ਸਮਰਥ ਹੋ ਜਾਏਗਾ, ਜਿਸ ਨਾਲ ਹਾਊਸ ਲੋਨ ਤੋਂ ਲੈ ਕੇ ਵ੍ਹੀਕਲ ਲੋਨ ਤੱਕ ਤੁਹਾਡੇ ਲਈ ਸਸਤੇ ਹੋ ਸਕਦੇ ਹਨ।
GST ਮੁਆਵਜ਼ਾ 5 ਸਾਲ ਹੋਰ ਵਧਾਉਣ ਲਈ ਵਿੱਤ ਕਮਿਸ਼ਨ ਨਾਲ ਸੰਪਰਕ ਕਰਨਗੇ ਸੂਬੇ
NEXT STORY