ਨਵੀਂ ਦਿੱਲੀ, (ਭਾਸ਼ਾ)- ਭਾਰਤੀ ਅਰਥਵਿਵਸਥਾ ਚਾਲੂ ਵਿੱਤੀ ਸਾਲ ’ਚ 6.5 ਤੋਂ 6.8 ਫ਼ੀਸਦੀ ਦੀ ਦਰ ਨਾਲ ਵਧੇਗੀ, ਜਦੋਂ ਕਿ ਅਗਲੇ ਵਿੱਤੀ ਸਾਲ (2025-26) ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਕੁਝ ਜ਼ਿਆਦਾ ਯਾਨੀ 6.7 ਤੋਂ 7.3 ਫ਼ੀਸਦੀ ਦੇ ਵਿਚਾਲੇ ਰਹੇਗੀ। ਡੇਲਾਇਟ ਇੰਡੀਆ ਨੇ ਇਹ ਅੰਦਾਜ਼ਾ ਲਗਾਇਆ ਹੈ।
ਡੇਲਾਇਟ ਇੰਡੀਆ ਦੀ ਅਰਥਸ਼ਾਸਤਰੀ ਰੁਮਕੀ ਮਜੂਮਦਾਰ ਨੇ ਕਿਹਾ ਕਿ ਵਿੱਤੀ ਸਾਲ 2024-25 ਦੀ ਪਹਿਲੀ ਛਿਮਾਹੀ ’ਚ ਵਾਧਾ ਦਰ ਅੰਦਾਜ਼ੇ ਤੋਂ ਘੱਟ ਰਹੀ ਹੈ, ਕਿਉਕਿ ਚੋਣਾਂ ਨੂੰ ਲੈ ਕੇ ਬੇਭਰੋਸਗੀਆਂ ਤੋਂ ਬਾਅਦ ਭਾਰੀ ਮੀਂਹ ਅਤੇ ਭੂ-ਸਿਆਸੀ ਘਟਨਾਚੱਕਰਾਂ ਨਾਲ ਘਰੇਲੂ ਮੰਗ ਅਤੇ ਬਰਾਮਦ ਪ੍ਰਭਾਵਿਤ ਹੋਈ ਸੀ।
ਉਨ੍ਹਾਂ ਕਿਹਾ, ‘‘ਹਾਲਾਂਕਿ, ਕੁਝ ਅਜਿਹੇ ਖੇਤਰ ਹਨ, ਜਿਨ੍ਹਾਂ ’ਚ ਭਾਰਤ ਕਾਫ਼ੀ ਜੁਝਾਰੂ ਸਮਰੱਥਾ ਵਿਖਾ ਰਿਹਾ ਹੈ। ਇਨ੍ਹਾਂ ’ਚ ਖਪਤ ਦਾ ਰੁਖ਼ ਜਾਂ ਸੇਵਾਵਾਂ ਦਾ ਵਾਧਾ, ਬਰਾਮਦ ’ਚ ਉੱਚ ਮੁੱਲ ਵਾਲੇ ਵਿਨਿਰਮਾਣ ਦੀ ਵਧਦੀ ਹਿੱਸੇਦਾਰੀ ਅਤੇ ਪੂੰਜੀ ਬਾਜ਼ਾਰ ਸ਼ਾਮਲ ਹਨ।
ਜੂਨ ’ਚ ਆਰ. ਬੀ. ਆਈ. ਨੇ ਵਾਧਾ ਦਰ 7.2 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਸੀ। ਡੇਲਾਇਟ ਨੇ ਕਿਹਾ ਕਿ ਉੱਚ ਮੁੱਲ ਵਾਲੇ ਸੈਗਮੈਂਟਜ਼ ਮਸਲਨ ਇਲੈਕਟ੍ਰਾਨਿਕਸ, ਸੈਮੀਕੰਡਕਟਰ ਅਤੇ ਰਸਾਇਣ ਵਰਗੇ ਖੇਤਰਾਂ ’ਚ ਵਿਨਿਰਮਾਣ ਬਰਾਮਦ ਕੌਮਾਂਤਰੀ ਮੁੱਲ ਲੜੀ ’ਚ ਭਾਰਤ ਦੀ ਵਧਦੀ ਮਜ਼ਬੂਤ ਸਥਿਤੀ ਨੂੰ ਦਰਸਾਉਂਦਾ ਹੈ।
Rupee at Record Low Level : ਡਾਲਰ ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ 'ਤੇ ਡਿੱਗਿਆ ਰੁਪਇਆ
NEXT STORY