ਨਵੀਂ ਦਿੱਲੀ (ਭਾਸ਼ਾ) - ਸਿਵਲ ਐਵੀਏਸ਼ਨ ਰੈਗੂਲੇਟਰੀ ਡੀ. ਜੀ. ਸੀ. ਏ. ਨੇ ਪਾਇਲਟ ਟ੍ਰੇਨਿੰਗ ’ਚ ਕਥਿਤ ਕਮੀਆਂ ਲਈ ਇੰਡੀਗੋ ’ਤੇ 20 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਕੰਪਨੀ ਇਸ ਫੈਸਲੇ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਇੰਡੀਗੋ ਨੇ ਦੱਸਿਆ ਕਿ ਉਸ ਨੂੰ 26 ਸਤੰਬਰ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਤੋਂ ਜੁਰਮਾਨੇ ਦੇ ਸਬੰਧ ’ਚ ਨੋਟਿਸ ਮਿਲਿਆ ਹੈ। ਕੰਪਨੀ ਸੂਚਨਾ ਅਨੁਸਾਰ 20 ਲੱਖ ਰੁਪਏ ਦਾ ਜੁਰਮਾਨਾ ‘ਸ਼੍ਰੇਣੀ ਸੀ ਹਵਾਈ ਅੱਡਿਆਂ ’ਤੇ ਪਾਇਲਟ ਟ੍ਰੇਨਿੰਗ ਲਈ ਯੋਗ ‘ਸਿਮੁਲੇਟਰ’ ਦੀ ਵਰਤੋਂ ਕਰਨ ’ਚ ਕਥਿਤ ਅਸਫਲਤਾ’ ਲਈ ਲਾਇਆ ਗਿਆ ਹੈ। ਆਮ ਤੌਰ ’ਤੇ ਸ਼੍ਰੇਣੀ ‘ਸੀ’ ਦੇ ਹਵਾਈ ਅੱਡਿਆਂ ਦੀ ਪਹੁੰਚ ਅਤੇ ਸੰਚਾਲਨ ਸਥਿਤੀਆਂ ਚੁਣੌਤੀਪੂਰਨ ਹੁੰਦੀਆਂ ਹਨ।
ਇਹ ਵੀ ਪੜ੍ਹੋ : ਅੱਜ ਤੋਂ UPI Payment 'ਚ ਹੋ ਗਏ ਅਹਿਮ ਬਦਲਾਅ, ਡਿਜੀਟਲ ਭੁਗਤਾਨ ਹੋਵੇਗਾ ਆਸਾਨ ਤੇ ਸੁਰੱਖਿਅਤ
ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਉਹ ਇਸ ਹੁਕਮ ਨੂੰ ਢੁੱਕਵੀਂ ਅਪੀਲੀਏ ਅਥਾਰਟੀ ਦੇ ਸਾਹਮਣੇ ਚੁਣੌਤੀ ਦੇਣ ’ਤੇ ਵਿਚਾਰ ਕਰ ਰਹੀ ਹੈ। ਇੰਡੀਗੋ ਨੇ ਕਿਹਾ ਕਿ ਇੰਟਰਨਲ ਕਮਿਊਨੀਕੇਸ਼ਨ ’ਚ ਦੇਰੀ ਕਾਰਨ ਜੁਰਮਾਨੇ ਦੀ ਜਾਣਕਾਰੀ ਦੇਣ ’ਚ ਇੰਨਾ ਸਮਾਂ ਲੱਗ ਗਿਆ। ਏਅਰਲਾਈਨ ਕੰਪਨੀ ਨੇ ਕਿਹਾ ਕਿ ਡੀ. ਜੀ. ਸੀ. ਏ. ਦੇ ਹੁਕਮ ਕਾਰਨ ਉਸ ਦੀ ਵਿੱਤੀ ਸਥਿਤੀ, ਸੰਚਾਲਨ ਜਾਂ ਹੋਰ ਗਤੀਵਿਧੀਆਂ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਇਹ ਵੀ ਪੜ੍ਹੋ : ਦਿਵਾਲੀ ਤੋਂ ਪਹਿਲਾਂ ਦਿੱਲੀ ਤੋਂ ਨਿਊਯਾਰਕ ਤੱਕ ਸੋਨੇ ਨੇ ਤੋੜੇ ਰਿਕਾਰਡ
ਇਹ ਵੀ ਪੜ੍ਹੋ : ਖ਼ਾਤੇ 'ਚ ਨਹੀਂ ਹਨ ਪੈਸੇ ਫਿਰ ਵੀ ਕਰ ਸਕੋਗੇ UPI Payment, ਜਾਣੋ ਖ਼ਾਸ ਸਹੂਲਤ ਬਾਰੇ
ਇਹ ਵੀ ਪੜ੍ਹੋ : Gold Broke all Records : 10 ਗ੍ਰਾਮ ਸੋਨੇ ਦੀ ਕੀਮਤ 1,22,100 ਦੇ ਪਾਰ, ਚਾਂਦੀ ਵੀ ਪਹੁੰਚੀ ਰਿਕਾਰਡ ਪੱਧਰ 'ਤੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਸੰਸਦ ਮੈਂਬਰ 'ਤੇ ਹਮਲੇ ਦੀ NIA, CBI ਜਾਂਚ ਨੂੰ ਲੈ ਕੇ ਕਲਕੱਤਾ ਹਾਈ ਕੋਰਟ 'ਚ ਪਟੀਸ਼ਨ ਦਾਇਰ
NEXT STORY