ਨਵੀਂ ਦਿੱਲੀ - ਭਾਰਤ ’ਚ ਰਤਨ ਅਤੇ ਗਹਿਣੇ ਦੀ ਬਰਾਮਦ ਨਵੰਬਰ 2024 ’ਚ 19 ਫ਼ੀਸਦੀ ਵਧ ਕੇ 2.52 ਬਿਲੀਅਨ ਡਾਲਰ ਹੋ ਗਈ, ਜਦੋਂ ਕਿ ਪਿਛਲੇ ਸਾਲ ਇਹ 2.09 ਬਿਲੀਅਨ ਡਾਲਰ ਸੀ। ਵਾਧੇ ਦਾ ਮੁੱਖ ਕਾਰਨ ਤਰਾਸ਼ੇ-ਪਾਲਿਸ਼ ਕੀਤੇ ਗਏ ਹੀਰੇ, ਸੋਨੇ, ਚਾਂਦੀ ਅਤੇ ਪਲਾਟੀਨਮ ਦੇ ਗਹਿਣਿਆਂ ਦੀ ਮਜ਼ਬੂਤ ਮੰਗ ਅਤੇ ਪਿਛਲੇ ਸਾਲ ਦੇ ਘੱਟ ਆਧਾਰ ਅਸਰ ਨੂੰ ਮੰਨਿਆ ਜਾ ਰਿਹਾ ਹੈ। ਅਮਰੀਕਾ ਅਤੇ ਚੀਨ ’ਚ ਕ੍ਰਿਸਮਸ ਦੀ ਵਧਦੀ ਮੰਗ ਨਾਲ ਵੀ ਬਰਾਮਦ ਨੂੰ ਉਤਸ਼ਾਹ ਮਿਲਿਆ।
ਅਪ੍ਰੈਲ-ਨਵੰਬਰ ਦੌਰਾਨ ਕੁੱਲ ਬਰਾਮਦ 18. 86 ਬਿਲੀਅਨ ਡਾਲਰ ’ਤੇ ਸਥਿਰ ਰਹੀ। ਨਵੰਬਰ ’ਚ ਕੱਟ-ਪਾਲਿਸ਼ ਹੀਰਿਆਂ ਦੀ ਬਰਾਮਦ 38 ਫ਼ੀਸਦੀ ਵਧ ਕੇ 919.7 ਮਿਲੀਅਨ ਡਾਲਰ ਰਹੀ, ਜਦੋਂ ਕਿ ਲੈਬਾਰਟਰੀ ’ਚ ਬਣੇ ਹੀਰਿਆਂ ਦੇ ਗਹਿਣਿਆਂ ਦੀ ਬਰਾਮਦ 10 ਫ਼ੀਸਦੀ ਵਧ ਕੇ 76 ਮਿਲੀਅਨ ਡਾਲਰ ਪੁੱਜੀ।
ਸੋਨੇ ਦੇ ਗਹਿਣਿਆਂ ਦੀ ਬਰਾਮਦ ਲੱਗਭਗ ਸਥਿਰ ਰਹੀ, ਜਦੋਂ ਕਿ ਜੜੇ ਹੋਏ ਸੋਨੇ ਦੇ ਗਹਿਣਿਆਂ ਦੀ ਵਿਕਰੀ 49 ਫ਼ੀਸਦੀ ਵਧੀ। ਚਾਂਦੀ ਦੇ ਗਹਿਣਿਆਂ ਦੀ ਬਰਾਮਦ 209 ਫ਼ੀਸਦੀ ਅਤੇ ਪਲਾਟੀਨਮ ਗਹਿਣਿਆਂ ਦੀ ਬਰਾਮਦ ਲੱਗਭਗ ਦੁੱਗਣੀ ਹੋ ਕੇ 30 ਮਿਲੀਅਨ ਡਾਲਰ ਹੋ ਗਈ।
ਕੀ ਅਜੇ ਵੀ ਬਦਲੇ ਜਾ ਰਹੇ ਹਨ 500 ਤੇ 1000 ਰੁਪਏ ਦੇ ਪੁਰਾਣੇ ਨੋਟ? ਤੁਹਾਡੇ ਲਈ ਹੈ ਅਹਿਮ ਖ਼ਬਰ
NEXT STORY