ਨਵੀਂ ਦਿੱਲੀ (ਭਾਸ਼ਾ) – ਰਿਜ਼ਰਵ ਬੈਂਕ ਨੇ ਅੱਜ ਵੀਰਵਾਰ ਨੂੰ ਆਪਣੀ ਮਾਨਿਟਰੀ ਪਾਲਿਸੀ ਰਿਵਿਊ ’ਚ ਵਿਆਜ਼ ਦਰਾਂ ਨੂੰ ਹੋਲਡ ’ਤੇ ਰੱਖਿਆ ਹੈ। ਰੇਪੋ ਰੇਟ ’ਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਇਹ 6.50 ਫੀਸਦੀ ’ਤੇ ਬਰਕਰਾਰ ਹੈ। ਰੀਅਲ ਅਸਟੇਟ ਇੰਡਸਟਰੀ ਦਾ ਮੰਨਣਾ ਹੈ ਕਿ ਰਿਜ਼ਰਵ ਬੈਂਕ ਵਲੋਂ ਨੀਤੀਗਤ ਦਰ ’ਚ ਵਾਧਾ ਨਾ ਕਰਨ ਦਾ ਫੈਸਲਾ ਰੀਅਲਟੀ ਸੈਕਟਰ ਲਈ ਪਾਜ਼ੇਟਿਵ ਹੈ। ਇੰਡਸਟਰੀ ਨੂੰ ਉਮੀਦ ਹੈ ਕਿ ਰਿਜ਼ਰਵ ਬੈਂਕ ਅਗਲੀ ਮਾਨਿਟਰੀ ਪਾਲਿਸੀ ’ਚ ਰੇਟ ਕੱਟ ਕਰ ਸਕਦਾ ਹੈ, ਜਿਸ ਨਾਲ ਘਰਾਂ ਦੀ ਮੰਗ ਹੋਰ ਵਧੇਗੀ।
ਇਹ ਵੀ ਪੜ੍ਹੋ : ਫਸਲਾਂ ਦੇ MSP 'ਚ ਵਾਧੇ ਮਗਰੋਂ ਵੀ ਫਟ ਸਕਦੈ 'ਮਹਿੰਗਾਈ ਬੰਬ', ਜਾਣੋ ਮਾਹਰਾਂ ਦੀ ਰਾਏ
ਕ੍ਰੇਡਾਈ ਦੇ ਕੌਮੀ ਪ੍ਰਧਾਨ ਬੋਮਨ ਇਰਾਨੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਘਰਾਂ ਦੀ ਮੰਗ ਅਤੇ ਸਪਲਾਈ ਦੀ ਰਫਤਾਰ ਬਣੀ ਰਹੇਗੀ। ਹਾਲਾਂਕਿ ਇਹ ਦੇਖਦੇ ਹੋਏ ਕਿ ਮਹਿੰਗਾਈ 18 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਹੈ, ਰਿਜ਼ਰਵ ਬੈਂਕ ਕੋਲ ਆਗਾਮੀ ਐੱਮ. ਪੀ. ਸੀ. ਬੈਠਕਾਂ ’ਚ ਰੇਪੋ ਰੇਟ ਨੂੰ ਘੱਟ ਕਰਨ ਦੀ ਗੁੰਜਾਇਸ਼ ਹੈ। ਇਸ ਨਾਲ ਸਾਰੀ ਇੰਡਸਟਰੀ ਦੀ ਗ੍ਰੋਥ ਨੂੰ ਸਪੋਰਟ ਮਿਲੇਗਾ। ਨਾਰੇਡਕੋ ਦੇ ਮੁਖੀ ਰਾਜਨ ਬੰਡੇਲਕਰ ਨੇ ਆਰ. ਬੀ. ਆਈ. ਦੇ ਕਦਮ ਦੀ ਸ਼ਲਾਘਾ ਕਰਦੇ ਹੋਏਕਿਹਾ ਕਿ ਇਸ ਨਾਲ ਰੀਅਲਟੀ ਸੈਕਟਰ ਨੂੰ ਮਦਦ ਮਿਲੇਗੀ ਜੋ ਪਿਛਲੇ 2 ਸਾਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।
2023 ’ਚ ਰੀਅਲਟੀ ਸੈਕਟਰ ਮਜ਼ਬੂਤ
ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੁੱਝ ਹੋਰ ਅਜਿਹੇ ਐਲਾਨ ਦੀ ਲੋੜ ਹੈ, ਜਿਸ ਨਾਲ ਸੈਕਟਰ ਨੂੰ ਹੋਰ ਉਤਸ਼ਾਹ ਮਿਲ ਸਕੇ। ਨਾਰੇਡਕੋ ਦੇ ਵਾਈਸ ਚੇਅਰਮੈਨ ਨਿਰੰਜਨ ਹੀਰਾਨੰਦਾਨੀ ਨੇ ਕਿਹਾ ਕਿ ਤਿਓਹਾਰੀ ਸੀਜ਼ਨ ’ਚ ਸੁਸਤੀ ਹੈ ਅਤੇ ਵਿਆਜ ਦਰਾਂ ਨੂੰ ਸਥਿਰ ਰੱਖਣ ਨਾਲ ਵਿਕਰੀ ’ਚ ਤੇਜ਼ੀ ਆਵੇਗੀ। ਰੀਅਲ ਅਸਟੇਟ ਸਲਾਹਕਾਰ ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਰੇਪੋ ਦਰ ਨੂੰ ਸਥਿਰ ਰੱਖਣ ਦੇ ਫੈਸਲੇ ਨਾਲ ਘਰਾਂ ਦੀ ਵਿਕਰੀ ਦੀ ਰਫਤਾਰ ਬਣੀ ਰਹੇਗੀ। ਹੁਣ ਤੱਕ 2023 ਵਿਚ ਰੀਅਲਟੀ ਸੈਕਟਰ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਹੈ। ਉਨ੍ਹਾਂ ਨੇ ਦੱਸਿਆਕਿ ਜਨਵਰੀ-ਮਾਰਚ, 2023 ਵਿਚ 7 ਪ੍ਰਮੁੱਖ ਸ਼ਹਿਰਾਂ ’ਚ ਘਰਾਂ ਦੀ ਵਿਕਰੀ ਦਾ ਅੰਕੜਾ ਇਕ ਲੱਖ ਇਕਾਈ ਨੂੰ ਪਾਰ ਕਰ ਕੇ 1.14 ਲੱਖ ਇਕਾਈ ’ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਇਸ ਸਾਲ ਪਹਾੜੀ ਫ਼ਲ ਤੇ ਸਬਜ਼ੀਆਂ ਦੇ 'ਦਰਸ਼ਨ' ਪੈਣਗੇ ਮਹਿੰਗੇ, ਸੁੱਕੇ ਮੇਵਿਆਂ ਲਈ ਵੀ ਢਿੱਲੀ ਕਰਨੀ
ਘਰ ਖਰੀਦਦਾਰਾਂ ਨੂੰ ਵੀ ਫਾਇਦਾ
ਰੀਅਲਟੀ ਕੰਪਨੀ ਸਿਗਨੇਚਰ ਗਲੋਬਲ ਦੇ ਚੇਅਰਮੈਨ ਪ੍ਰਦੀਪ ਅੱਗਰਵਾਲ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਇਸ ਕਦਮ ਨਾਲ ਰੀਅਲਟੀ ਮਾਰਕੀਟ ਨੂੰ ਸਪੋਰਟ ਮਿਲੇਗਾ ਅਤੇ ਘਰ ਖਰੀਦਦਾਰਾਂ ਨੂੰ ਫਾਇਦਾ ਹੋਵੇਗਾ। ਓਮੈਕਸ ਲਿਮਟਿਡ ਦੇ ਡਾਇਰੈਕਟਰ-ਫਾਈਨਾਂਸ ਅਤੁਲ ਬੰਸਲ ਨੇ ਉਮੀਦ ਪ੍ਰਗਟਾਈ ਕਿ ਅਗਲੀ ਸਮੀਖਿਆ ਬੈਠਕ ’ਚ ਆਰ. ਬੀ. ਆਈ. ਰੇਟ ਕੱਟ ਕਰ ਸਕਦਾ ਹੈ। ਨਾਈਟ ਫ੍ਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਰੇਪੋ ਰੇਟ ਦੇ ਮੋਰਚੇ ’ਤੇ ਸਥਿਤੀ ਜਿਉਂ ਦੀ ਤਿਉਂ ਰਹਿਣ ਨਾਲ ਘਰ ਖਰੀਦਦਾਰਾਂ ਨੂੰ ਹਾਂਪੱਖੀ ਫੈਸਲਾ ਲੈਣ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਸਸਤਾ ਹੋਣ ’ਤੇ ਵੀ ਚੀਨੀ ਮਾਲ ਨਹੀਂ ਖਰੀਦਣਗੀਆਂ ਸਰਕਾਰੀ ਕੰਪਨੀਆਂ!, ਜਾਣੋ ਕੀ ਹੈ ਖ਼ਤਰਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਵੱਡੀ ਰਾਹਤ, ਖਾਣ ਵਾਲਾ ਤੇਲ 10 ਰੁਪਏ ਹੋਇਆ ਸਸਤਾ
NEXT STORY