ਬਿਜ਼ਨੈੱਸ ਡੈਸਕ - ਅਮਰੀਕੀ ਅਰਥਵਿਵਸਥਾ ਦੇ ਇਸ ਸਾਲ ਤੇਜ਼ੀ ਨਾਲ ਵਧਣ ਨਾਲ ਹੀ ਬੇਰੋਜ਼ਗਾਰੀ ’ਚ ਕਮੀ ਆ ਸਕਦੀ ਹੈ। ਹਾਲਾਂਕਿ, ਫੈੱਡਰਲ ਬਜਟ ਘਾਟਾ ਅਤੇ ਵਧਦਾ ਸਰਕਾਰੀ ਕਰਜ਼ਾ ‘ਸਥਿਰਤਾ ਲਈ ਜੋਖਿਮ’ ਬਣ ਸਕਦਾ ਹੈ। ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਨੇ ਇਹ ਗੱਲ ਕਹੀ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ
ਆਈ. ਐੱਮ. ਐੱਫ. ਨੇ ਆਪਣੀ ਰਿਪੋਰਟ ’ਚ ਅਮਰੀਕੀ ਅਰਥਵਿਵਸਥਾ ਦਾ ਸਮੁੱਚਾ ਮੁਲਾਂਕਣ ਪੇਸ਼ ਕੀਤਾ ਹੈ। 191 ਦੇਸ਼ਾਂ ਦੀ ਇਸ ਸੰਸਥਾ ਦਾ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਾਰੇ ਮੁਲਾਂਕਣ ਮੋਟੇ ਤੌਰ ’ਤੇ ਹਾਂ-ਪੱਖੀ ਹੈ। ਰਿਪੋਰਟ ਅਨੁਸਾਰ ਅਮਰੀਕਾ ਦਾ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਭਾਵ ਵਸਤਾਂ ਅਤੇ ਸੇਵਾਵਾਂ ਦਾ ਕੁੱਲ ਉਤਪਾਦਨ 2026 ਦੀ ਚੌਥੀ ਤਿਮਾਹੀ ’ਚ ਸਾਲਾਨਾ ਆਧਾਰ ’ਤੇ 2.4 ਫੀਸਦੀ ਵਧ ਸਕਦਾ ਹੈ। ਇਹ ਵਾਧਾ 2025 ’ਚ ਦਰਜ 2.2 ਫੀਸਦੀ ਦੀ ਦਰ ਤੋਂ ਵੱਧ ਹੋਵੇਗਾ।
ਇਹ ਵੀ ਪੜ੍ਹੋ : ਵਿੱਤ ਮੰਤਰੀ ਦੀ ਬੈਂਕਾਂ ਨੂੰ ਵੱਡੀ ਚਿਤਾਵਨੀ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ
ਆਈ. ਐੱਮ. ਐੱਫ. ਦਾ ਅੰਦਾਜ਼ਾ ਹੈ ਕਿ ਅਮਰੀਕਾ ’ਚ ਬੇਰੋਜ਼ਗਾਰੀ ਦੀ ਦਰ 2025 ਦੇ ਅਖੀਰ ’ਚ 4.5 ਫੀਸਦੀ ਤੋਂ ਘਟ ਕੇ 2026 ’ਚ 4.1 ਫੀਸਦੀ ਰਹਿ ਜਾਵੇਗੀ। ਉੱਥੇ ਹੀ ਮਹਿੰਗਾਈ ਦਰ 2027 ਤੱਕ ਅਮਰੀਕੀ ਕੇਂਦਰੀ ਬੈਂਕ ਦੇ 2 ਫੀਸਦੀ ਦੇ ਟੀਚੇ ਤੱਕ ਆ ਸਕਦੀ ਹੈ।
ਇਹ ਵੀ ਪੜ੍ਹੋ : ਅੱਜ ਤੋਂ ਸੋਨੇ-ਚਾਂਦੀ 'ਤੇ ਹਟਾ ਦਿੱਤੀ ਗਈ ਹੈ ਇਹ ਪਾਬੰਦੀ; ਜਾਣੋ ਕਿਸਨੂੰ ਹੋਵੇਗਾ ਫ਼ਾਇਦਾ
ਇੰਪੋਰਟ ਡਿਊਟੀ ਨਾ ਹੁੰਦੀ, ਤਾਂ ਅਮਰੀਕੀ ਅਰਥਵਿਵਸਥਾ ਦਾ ਪ੍ਰਦਰਸ਼ਨ ਹੋਰ ਬਿਹਤਰ ਹੁੰਦਾ
ਆਈ. ਐੱਮ. ਐੱਫ. ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜੌਰਜੀਵਾ ਨੇ ਕਿਹਾ ਕਿ ਫੈੱਡਰਲ ਰਿਜ਼ਰਵ ਰੈਪੋ ਦਰ ਨੂੰ ਮੌਜੂਦਾ 3.6 ਫੀਸਦੀ ਤੋਂ ਘਟਾ ਕੇ ਲੱਗਭਗ 3.4 ਫੀਸਦੀ ਤੱਕ ਲਿਆ ਸਕਦਾ ਹੈ। ਇਸ ਨੇ 2025 ’ਚ ਨੀਤੀਗਤ ਵਿਆਜ ਦਰ ’ਚ 3 ਵਾਰ ਕਟੌਤੀ ਕੀਤੀ ਸੀ। ਉਨ੍ਹਾਂ ਨੇ ਹਾਲਾਂਕਿ ਖਬਰਦਾਰ ਕੀਤਾ ਕਿ ਅਮਰੀਕੀ ਰੋਜ਼ਗਾਰ ਬਾਜ਼ਾਰ ’ਚ ‘ਬਹੁਤ ਜ਼ਿਆਦਾ ਗਿਰਾਵਟ’ ਆਉਣ ਦੀ ਸਥਿਤੀ ਨੂੰ ਛੱਡ ਕੇ ਸਰਕਾਰ ਨੂੰ ਹੋਰ ਕਟੌਤੀ ਕਰਨ ਤੋਂ ਬਚਣਾ ਚਾਹੀਦਾ ਹੈ। ਰਿਪੋਰਟ ਮੁਤਾਬਕ ਅਮਰੀਕਾ ਨੂੰ ਮਜ਼ਬੂਤ ਉਤਪਾਦਕਤਾ ਵਾਧੇ ਦਾ ਲਾਭ ਮਿਲਿਆ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਜੌਰਜੀਵਾ ਨੇ ਕਿਹਾ ਕਿ ਜੇਕਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਈ ਇੰਪੋਰਟ ਡਿਊਟੀ ਨਹੀਂ ਹੁੰਦੀ, ਤਾਂ ਅਮਰੀਕੀ ਅਰਥਵਿਵਸਥਾ ਦਾ ਪ੍ਰਦਰਸ਼ਨ ਹੋਰ ਬਿਹਤਰ ਹੋ ਸਕਦਾ ਸੀ। ਆਈ. ਐੱਮ. ਐੱਫ. ਨੇ ਚਿਤਾਵਨੀ ਦਿੱਤੀ ਕਿ ਸੁਰੱਖਿਆਵਾਦੀ ਵਪਾਰਕ ਨੀਤੀਆਂ ਉਮੀਦ ਤੋਂ ਵੱਧ ਆਰਥਿਕ ਗਤੀਵਿਧੀਆਂ ’ਤੇ ਨਾਂ-ਪੱਖੀ ਅਸਰ ਪਾ ਸਕਦੀਆਂ ਹਨ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਇਹ ਵੀ ਪੜ੍ਹੋ : 'ਲਾਲਚ ਨਹੀਂ, ਸਮਝਦਾਰੀ ਦਿਖਾਓ, Gold ’ਚ ਨਿਵੇਸ਼ ਲਈ ਜਾਗਰੂਕਤਾ ਅਤੇ ਜਾਣਕਾਰੀ ਦੋਵੇਂ ਜ਼ਰੂਰੀ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਮਰੀਕੀ ਅਰਬਪਤੀ ਬਲਿਟਜ਼ਰ IPL ਟੀਮਾਂ ਲਈ ਬੋਲੀ ਦੀ ਜੰਗ 'ਚ ਹੋਏ ਸ਼ਾਮਲ !
NEXT STORY