ਬਿਜ਼ਨੈੱਸ ਡੈਸਕ - ਮਹਾਰਾਸ਼ਟਰ ਦੇ ਕੋਂਕਣ ਖੇਤਰ ’ਚ ਸਥਿਤ ਸਿੰਧੂਦੁਰਗ ਹਵਾਈ ਅੱਡੇ ਨੂੰ ਹਵਾਬਾਜ਼ੀ ਸੁਰੱਖਿਆ ਰੈਗੂਲੇਟਰੀ ਡੀ. ਜੀ. ਸੀ. ਏ. ਵੱਲੋਂ 24 ਘੰਟੇ ਸੰਚਾਲਨ ਦੀ ਮਨਜ਼ੂਰੀ ਮਿਲ ਗਈ ਹੈ, ਜਿਸ ’ਚ ਘੱਟ ਵਿਜ਼ੀਬਿਲਟੀ ਅਤੇ ਉਲਟ ਮੌਸਮ ਦੇ ਹਾਲਾਤ ਵੀ ਸ਼ਾਮਲ ਹਨ। ਆਈ. ਆਰ. ਬੀ. ਇਨਫ੍ਰਾਸਟਰੱਕਚਰ ਡਿਵੈੱਲਪਰਜ਼ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਆਈ. ਆਰ. ਬੀ. ਇਨਫ੍ਰਾਸਟਰੱਕਚਰ ਵੱਲੋਂ ਸੰਚਾਲਿਤ ਇਸ ਹਵਾਈ ਅੱਡੇ ਨੇ ਅਕਤੂਬਰ 2021 ’ਚ ਕਾਰੋਬਾਰੀ ਸੰਚਾਲਨ ਸ਼ੁਰੂ ਕੀਤਾ ਸੀ। ਆਈ. ਆਰ. ਬੀ. ਸਿੰਧੂਦੁਰਗ ਹਵਾਈ ਅੱਡੇ ਦੇ ਮੁੱਖ ਸਲਾਹਕਾਰ ਅਤੇ ਮੁਖੀ ਜੈ ਐੱਸ. ਸਦਾਨਾ ਨੇ ਕਿਹਾ,‘‘24 ਘੰਟੇ ਸਾਰੇ ਮੌਸਮਾਂ ’ਚ ਸੰਚਾਲਨ ਦੀ ਮਨਜ਼ੂਰੀ ਹਵਾਈ ਅੱਡੇ ਦੀ ਭਰੋਸੇਯੋਗਤਾ ਅਤੇ ਸੰਚਾਲਨ ਸਮਰੱਥਾ ਨੂੰ ਕਾਫੀ ਵਧਾਉਂਦੀ ਹੈ। ਇਸ ਨਾਲ ਏਅਰਲਾਈਨਾਂ ਦਾ ਭਰੋਸਾ ਵਧੇਗਾ, ਆਵਾਜਾਈ ’ਚ ਲਗਾਤਾਰ ਵਾਧਾ ਹੋਵੇਗਾ ਅਤੇ ਪੂਰੇ ਕੋਂਕਣ ਖੇਤਰ ’ਚ ਆਰਥਿਕ ਅਤੇ ਸੈਰ-ਸਪਾਟਾ ਵਿਕਾਸ ’ਚ ਸਾਰਥਕ ਯੋਗਦਾਨ ਮਿਲੇਗਾ।’’
ਇਹ ਵੀ ਪੜ੍ਹੋ : IIT ਹੈਦਰਾਬਾਦ ਦੇ 21 ਸਾਲਾ ਵਿਦਿਆਰਥੀ ਨੇ ਰਚਿਆ ਇਤਿਹਾਸ, ਮਿਲਿਆ 2.5 ਕਰੋੜ ਦਾ ਪੈਕੇਜ
ਹਵਾਈ ਅੱਡੇ ਨੂੰ ਇੰਸਟਰੂਮੈਂਟ ਫਲਾਈਟ ਰੂਲਸ (ਆਈ. ਐੱਫ. ਆਰ.) ਲਈ ਸਰਟੀਫਾਈਡ ਕੀਤਾ ਗਿਆ ਹੈ, ਜੋ ਘੱਟ ਵਿਜ਼ੀਬਿਲਟੀ ਅਤੇ ਉਲਟ ਮੌਸਮ ਦੇ ਹਾਲਤ ਦੌਰਾਨ ਜਹਾਜ਼ ਸੰਚਾਲਨ ਨੂੰ ਸਮਰੱਥ ਬਣਾਉਂਦਾ ਹੈ। ਇਸ ਮਨਜ਼ੂਰੀ ’ਚ ਸੈਟੇਲਾਈਟ ਆਧਾਰਿਤ ‘ਰਿਕਵਾਇਰਡ ਨੈਵੀਗੇਸ਼ਨ ਪਰਫਾਰਮੈਂਸ (ਆਰ. ਐੱਨ. ਪੀ.) ਪ੍ਰਕਿਰਿਆਵਾਂ ਅਤੇ ਬੈਕਅਪ ਨੈਵੀਗੇਸ਼ਨ ਸਹਾਇਤਾ ਦੀ ਉਪਲੱਬਧਤਾ ਸ਼ਾਮਲ ਹੈ। ਇਨ੍ਹਾਂ ਪ੍ਰਣਾਲੀਆਂ ਨਾਲ ਸਾਲ ਭਰ ਸਾਰੇ ਤਰ੍ਹਾਂ ਦੇ ਜਹਾਜ਼ਾਂ ਲਈ ਸੁਰੱਖਿਅਤ ਲੈਂਡਿੰਗ ਅਤੇ ਜ਼ਿਆਦਾ ਭਰੋਸੇਮੰਦ ਉਡਾਣ ਸੰਚਾਲਨ ਯਕੀਨੀ ਹੁੰਦਾ ਹੈ।
ਇਹ ਵੀ ਪੜ੍ਹੋ : ਡੇਢ ਸਾਲ 'ਚ 4 ਕਰੋੜ ਦਾ ਟੈਕਸ ਭਰ ਸਿਸਟਮ ਤੋਂ ਪਰੇਸ਼ਾਨ ਹੋਇਆ ਕਾਰੋਬਾਰੀ, ਦੇਸ਼ ਛੱਡਣ ਦਾ ਕੀਤਾ ਫੈਸਲਾ
ਇਹ ਵੀ ਪੜ੍ਹੋ : ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ ਛੋਟ, ਬੱਸ UK ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਨੂੰ ਕਰੋ ਪੂਰਾ
ਇਹ ਵੀ ਪੜ੍ਹੋ : PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
NRI ਔਰਤ ਨੇ MF ਤੋਂ ਕਰੋੜਾਂ ਕਮਾ ਕੇ ਨਹੀਂ ਦਿੱਤਾ Tax, ਟ੍ਰਿਕ ਨਾਲ ਜਿੱਤੀ ਕੇਸ
NEXT STORY