ਮੁੰਬਈ- ਨਿੱਜੀ ਖੇਤਰ ਦੇ ਬੈਂਕਾਂ 'ਚ ਵਿਦੇਸ਼ੀ ਪੂੰਜੀ ਦੀ ਹੱਦ ਹਟਾਉਣ ਦੀ ਸੰਭਾਵਨਾ ਨੂੰ ਲੈ ਕੇ ਖੇਤਰ 'ਚ ਵਖਰੇਵਾਂ ਹੈ। ਕੁਝ ਇਸ ਦਾ ਸਵਾਗਤ ਕਰ ਰਹੇ ਹਨ ਜਦੋਂ ਕਿ ਹੋਰ ਪ੍ਰਸਤਾਵਿਤ ਸੁਧਾਰ ਉਪਰਾਲਿਆਂ ਤੋਂ ਕਦੇ ਵੀ ਉਤਸ਼ਾਹਿਤ ਨਹੀਂ ਹਨ। ਅਜਿਹੀ ਰਿਪੋਰਟ ਹੈ ਕਿ ਸਰਕਾਰ ਨਿੱਜੀ ਬੈਂਕਾਂ 'ਚ ਵਿਦੇਸ਼ੀ ਪੂੰਜੀ ਦੀ ਹੱਦ ਹਟਾ ਸਕਦੀ ਹੈ।
ਕੋਟਕ ਮਹਿੰਦਰਾ ਬੈਂਕ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਦੀਪਕ ਗੁਪਤਾ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮਨੋਸਥਿਤੀ ਬਣਾਉਣੀ ਹੋਵੇਗੀ ਕਿ ਬੈਂਕ ਖੇਤਰ ਅਰਥਵਿਵਸਥਾ ਦਾ ਅੰਦਰੂਨੀ ਹਿੱਸਾ ਹੈ ਜਾਂ ਨਹੀਂ। ਜੇਕਰ ਇਹ ਅਰਥਵਿਵਸਥਾ ਦਾ ਅੰਦਰੂਨੀ ਹਿੱਸਾ ਹੈ ਤਾਂ ਕੀ ਤੁਸੀਂ ਚਾਹੁੰਦੇ ਹੋ ਕੇ ਜੋ ਵੀ ਕਮਾਈ ਹੋਵੇ, ਉਹ ਬਾਹਰ ਚਲੀ ਜਾਵੇ?'' ਉਨ੍ਹਾਂ ਦਲੀਲ ਦਿੱਤੀ, ''ਤੁਸੀਂ ਪਸੰਦ ਕਰੋ ਜਾਂ ਨਾ ਬੈਂਕ ਅਰਥਵਿਵਸਥਾ ਨੂੰ ਦਿਸ਼ਾ ਦੇਣ 'ਚ ਅੱਗੇ ਹੋਣ। ਇਸ ਲਈ 100 ਫ਼ੀਸਦੀ ਵਿਦੇਸ਼ੀ ਮਾਲਕੀ ਵਾਲਾ ਬੈਂਕ ਉਪਯੁਕਤ ਨਹੀਂ ਹੈ।''
ਹਾਲਾਂਕਿ ਯੈੱਸ ਬੈਂਕ ਦੇ ਰਾਣਾ ਕਪੂਰ ਨੇ ਇਸ ਤੋਂ ਉਲਟ ਰਾਏ ਜ਼ਾਹਿਰ ਕੀਤੀ ਤੇ ਕਦਮ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਸਵਾਗਤ ਯੋਗ ਕਦਮ ਹੈ। ਪਹਿਲਾਂ ਤੋਂ ਹੀ 2 ਤੋਂ 3 ਬੈਂਕ ਹਨ, ਜਿਨ੍ਹਾਂ ਦੀ ਮੌਜੂਦਾ ਹੱਦ 74 ਫ਼ੀਸਦੀ ਦੇ ਕਾਫ਼ੀ ਨੇੜੇ ਹੈ। ਬਾਜ਼ਾਰ ਖੋਲ੍ਹਣ ਦੇ ਸੰਦਰਭ 'ਚ ਇਹ ਚੰਗਾ ਸੁਨੇਹਾ ਹੋਵੇਗਾ।'' ਐੱਚ. ਡੀ. ਐੱਫ. ਸੀ. ਬੈਂਕ ਨੇ ਇਸ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਜੇ ਇਸ ਬਾਰੇ 'ਚ ਰਸਮੀ ਰੂਪ ਨਾਲ ਕੁਝ ਨਹੀਂ ਕਿਹਾ ਗਿਆ ਹੈ, ਅਜਿਹੇ 'ਚ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।
ਸਪੈਕਟ੍ਰਮ ਵੰਡ ਨੂੰ ਲੈ ਕੇ ਟਰਾਈ ਦੇ ਸੁਝਾਅ ਉਡੀਕੇਗਾ ਦੂਰਸੰਚਾਰ ਵਿਭਾਗ
NEXT STORY