ਨਵੀਂ ਦਿੱਲੀ- ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਅਜਿਹੇ 'ਲੂਜ਼ ਫਾਸਟੈਗ' ਯਾਨੀ 'ਟੈਗ ਇਨ ਹੈਂਡ' ਨੂੰ ਲੈ ਕੇ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਹੁਣ ਅਜਿਹਾ ਕਰਨ 'ਤੇ ਫਾਸਟੈਗ ਨੂੰ ਤੁਰੰਤ ਬਲੈਕਲਿਸਟ ਕਰ ਦਿੱਤਾ ਜਾਵੇਗਾ। ਕਈ ਵਾਹਨ ਮਾਲਕ ਆਪਣੇ ਫਾਸਟੈਗ ਨੂੰ ਵਾਹਨ ਦੀ ਵਿੰਡਸਕ੍ਰੀਨ 'ਤੇ ਚਿਪਕਾਉਣ ਦੀ ਬਜਾਏ ਹੱਥ 'ਚ ਫੜ੍ਹ ਕੇ ਜਾਂ ਡੈਸ਼ ਬੋਰਡ 'ਤੇ ਰੱਖ ਕੇ ਟੋਲ ਤੋਂ ਲੰਘਦੇ ਹਨ। ਇਸ ਨਾਲ ਨਾ ਸਿਰਫ਼ ਟੋਲ ਪਲਾਜ਼ਾ 'ਤੇ ਜਾਮ ਦੀ ਸਥਿਤੀ ਬਣਦੀ ਹੈ ਸਗੋਂ ਸਿਸਟਮ 'ਚ ਧੋਖਾਧੜੀ ਅਤੇ ਤਕਨੀਕੀ ਗੜਬੜੀ ਦਾ ਖ਼ਦਸ਼ਾ ਵੀ ਰਹਿੰਦਾ ਹੈ। ਇਸ ਨਾਲ ਗਲਤ ਚਾਰਜਬੈਕ ਜਨਰੇਟ ਹੁੰਦਾ ਹੈ, ਟੋਲ ਬੰਦ ਹੋਣ 'ਤੇ ਵੀ ਟੈਗ ਦਾ ਗਲਤ ਇਸਤੇਮਾਲ ਹੋ ਸਕਦਾ ਹੈ ਅਤੇ ਪੂਰੀ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ।
ਇਹ ਵੀ ਪੜ੍ਹੋ : ਜਿਸ ਨੂੰ ਕਹਿੰਦਾ ਸੀ ਮਾਂ... ਉਸ ਨਾਲ ਹੀ ਹੋ ਗਿਆ ਫਰਾਰ, ਪਿਓ ਦਾ ਰੋ-ਰੋ ਹੋਇਆ ਬੁਰਾ ਹਾਲ
ਐੱਨਐੱਚਏਆਈ ਅਤੇ ਸੜਕ ਟਰਾਂਸਪੋਰਟ ਮੰਤਰਾਲਾ ਨੇ ਆਉਣ ਵਾਲੀ 'ਸਾਲਾਨਾ ਪਾਸ ਸਿਸਟਮ' ਅਤੇ ਮਲਟੀ ਲੇਨ ਫ੍ਰੀ ਫਲੋ (ਐੱਮਐੱਲਐੱਫਐੱਫ) ਵਰਗੀਆਂ ਯੋਜਨਾਵਾਂ ਨੂੰ ਦੇਖਦੇ ਹੋਏ ਇਹ ਸਖ਼ਤੀ ਕੀਤੀ ਹੈ। ਮੰਤਰਾਲਾ ਦਾ ਕਹਿਣਾ ਹੈ ਕਿ ਫਾਸਟੈਗ ਦੀ ਪ੍ਰਮਾਣਿਕਤਾ ਅਤੇ ਸਿਸਟਮ ਦੀ ਭਰੋਸੇਯੋਗਤਾ ਬਣਾਏ ਰੱਖਣ ਲਈ ਲੂਜ਼ ਫਾਸਟੈਗ ਦੀ ਰਿਪੋਰਟਿੰਗ ਅਤੇ ਉਸ 'ਤੇ ਤੁਰੰਤ ਕਾਰਵਾਈ ਜ਼ਰੂਰੀ ਹੈ। ਭਾਰਤ 'ਚ ਫਾਸਟੈਗ ਦੀ ਪਹੁੰਚ 98 ਫੀਸਦੀ ਤੋਂ ਜ਼ਿਆਦਾ ਹੋ ਚੁੱਕੀ ਹੈ ਅਤੇ ਇਹ ਦੇਸ਼ 'ਚ ਇਲੈਕਟ੍ਰਾਨਿਕ ਟੋਲ ਇਕੱਠਾ ਕਰਨ 'ਚ ਕ੍ਰਾਂਤੀਕਾਰੀ ਤਬਦੀਲੀ ਲੈ ਕੇ ਆਇਆ ਹੈ। ਅਜਿਹੇ 'ਚ 'ਲੂਜ਼ ਫਾਸਟੈਗ' ਵਰਗੀਆਂ ਲਾਪਰਵਾਹੀਆਂ ਨੂੰ ਸਹਿਨ ਨਹੀਂ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੇ ਵਿਦੇਸ਼ ਦੌਰੇ 'ਤੇ CM ਮਾਨ ਨੇ ਕੱਸਿਆ ਤੰਜ ! ਵਿਦੇਸ਼ ਮੰਤਰਾਲੇ ਨੇ ਕਿਹਾ- ''ਇਹ ਸ਼ੋਭਾ ਨਹੀਂ ਦਿੰਦਾ...''
NEXT STORY