ਬਿਜ਼ਨੈੱਸ ਡੈਸਕ- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸੰਜੇ ਮਲਹੋਤਰਾ ਨੇ ਡਿਜੀਟਲ ਧੋਖਾਧੜੀ 'ਚ ਵਾਧੇ ਨੂੰ ਲੈ ਕੋ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਬੈਂਕਿੰਗ ਅਤੇ ਡਿਜੀਟਲ ਲੈਣ-ਦੇਣ 'ਚ ਤੇਜ਼ੀ ਨਾਲ ਸਾਈਬਰ ਧੋਖਾਧੜੀ ਦੇ ਮਾਮਲਿਆਂ 'ਚ ਵੀ ਵਾਧਾ ਹੋ ਰਿਹਾ ਹੈ, ਜਿਸ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਇਸ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਅਪ੍ਰੈਲ 2025 ਤੋਂ ਬੈਂਕਾਂ ਲਈ Bank.in ਡੋਮੇਨ ਸ਼ੁਰੂ ਕੀਤਾ ਜਾਵੇਗਾ। ਇਹ ਡੋਮੇਨ ਸਿਰਫ਼ ਅਧਿਕ੍ਰਿਤ ਬੈਂਕਾਂ ਨੂੰ ਮਿਲੇਗਾ, ਜਿਸ ਨਾਲ ਗਾਹਕਾਂ ਨੂੰ ਸੁਰੱਖਿਅਤ ਡਿਜੀਟਲ ਬੈਂਕਿੰਗ ਸੇਵਾ ਯਕੀਨੀ ਕੀਤੀ ਜਾ ਸਕੇਗੀ ਅਤੇ ਫਰਜ਼ੀ ਵੈੱਬਸਾਈਟਾਂ ਤੋਂ ਬਚਾਅ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗਾ ਮੁਫ਼ਤ ਰਾਸ਼ਨ! ਸਰਕਾਰ ਕਰ ਰਹੀ ਹੈ ਇਹ ਤਿਆਰੀ
ਦੱਸਣਯੋਗ ਹੈ ਕਿ ਆਰਬੀਆਈ ਨੇ ਅੱਜ ਯਾਨੀ 7 ਫਰਵਰੀ ਨੂੰ ਰੈਪੋ ਰੇਫ 'ਚ 25 ਬੇਸਿਸ ਅੰਕ ਦੀ ਕਟੌਤੀ ਦਾ ਐਲਾਨ ਕੀਤਾ ਹੈ। ਨਵੇਂ ਗਵਰਨਰ ਦੀ ਨਿਯੁਕਤੀ ਤੋਂ ਬਾਅਦ ਆਰਬੀਆਈ ਦੀ ਐੱਮਪੀਸੀ ਦੀ ਇਹ ਪਹਿਲੀ ਬੈਠਕ ਸੀ ਅਤੇ ਇਸ 'ਚ ਰੈਪੋ ਰੇਟ 'ਚ ਕਟੌਤੀ ਦਾ ਫੈਸਲਾ ਹੋ ਗਿਆ। 5 ਸਾਲ 'ਚ ਪਹਿਲੀ ਵਾਰ ਰੈਪੋ ਰੇਟ 'ਚ ਕਟੌਤੀ ਕੀਤੀ ਗਈ ਹੈ। ਆਰਬੀਆਈ ਦੇ ਨਵੇਂ ਗਵਰਨਰ ਸੰਜੇ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਮੁਦਰਾ ਨੀਤੀ ਕਮੇਟੀ (MPC) ਨੇ ਰੈਪੋ ਰੇਟ 'ਚ 0.25% ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਰੈਪੋ ਰੇਟ 6.5 ਫੀਸਦੀ ਤੋਂ ਘੱਟ ਕੇ 6.25 ਫੀਸਦੀ ਹੋ ਗਿਆ ਹੈ। ਇਸ ਤਰ੍ਹਾਂ ਇਨਕਮ ਟੈਕਸ 'ਚ ਕਟੌਤੀ ਤੋਂ ਬਾਅਦ ਮੱਧ ਵਰਗ ਨੂੰ ਇਕ ਹੋਰ ਵੱਡੀ ਰਾਹਤ ਮਿਲੀ ਹੈ। ਰੈਪੋ ਰੇਟ 'ਚ ਕਟੌਤੀ ਨਾਲ ਹਰ ਤਰ੍ਹਾਂ ਦੇ ਕਰਜ਼ਿਆਂ ਦੀ EMI ਘੱਟ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੁਸ਼ਖ਼ਬਰੀ! ਜਾਣੋ ਪੈਟਰੋਲ ਅਤੇ ਡੀਜ਼ਲ ਦਾ ਅੱਜ ਦਾ ਰੇਟ, ਨਹੀਂ ਹੋਵੇਗਾ ਯਕੀਨ
NEXT STORY