ਨਵੀਂ ਦਿੱਲੀ- ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ (ਸੀ. ਈ. ਏ.) ਕੇ. ਵੀ. ਸੁਬਰਾਮਣੀਅਮ ਨੇ ਕਿਹਾ ਹੈ ਕਿ 2021-22 ਦਾ 1.75 ਲੱਖ ਕਰੋੜ ਰੁਪਏ ਦਾ ਵਿਨਿਵੇਸ਼ ਟੀਚਾ ਕਾਫ਼ੀ ਹੱਦ ਤੱਕ ਹਾਸਲ ਹੋਣ ਦੇ ਯੋਗ ਹੈ। ਉਨ੍ਹਾਂ ਸ਼ਨੀਵਾਰ ਨੂੰ ਇਕ ਸੰਮੇਲਨ ਵਿਚ ਸੰਬੋਧਨ ਦੌਰਾਨ ਕਿਹਾ ਕਿ ਐੱਲ. ਆਈ. ਸੀ. ਦੇ ਪ੍ਰਸਤਾਵਿਤ ਆਈ. ਪੀ. ਓ. ਤੋਂ ਹੀ ਸਰਕਾਰ ਨੂੰ ਇਕ ਲੱਖ ਕਰੋੜ ਰੁਪਏ ਮਿਲਣ ਦੀ ਉਮੀਦ ਹੈ।
ਸੀ. ਈ. ਏ. ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਨੂੰ ਨਿਰਧਾਰਤ ਟੀਚੇ ਵਿਚ ਰੱਖਣ ਦਾ ਟੀਚਾ ਦਿੱਤਾ ਗਿਆ ਹੈ। 31 ਮਾਰਚ 2021 ਤੱਕ ਸਾਲਾਨਾ ਮਹਿੰਗਾਈ ਦਰ ਨੂੰ ਚਾਰ ਫ਼ੀਸਦੀ (ਦੋ ਫ਼ੀਸਦੀ ਉਪਰ ਜਾਂ ਹੇਠਾਂ) 'ਤੇ ਰੱਖਣ ਦਾ ਟੀਚਾ ਦਿੱਤਾ ਗਿਆ ਹੈ।
ਜਨ ਸਮਾਲ ਫਾਈਨੈਂਸ ਬੈਂਕ ਦੇ ਇਕ ਵਰਚੁਅਲ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ 2021-22 ਲਈ 1.75 ਲੱਖ ਕਰੋੜ ਰੁਪਏ ਦੇ ਵਿਨਿਵੇਸ਼ ਦਾ ਟੀਚਾ ਅਸਲ ਵਿਚ 31 ਮਾਰਚ ਨੂੰ ਸਮਾਪਤ ਹੋ ਰਹੇ ਵਿੱਤੀ ਸਾਲ ਦੇ 2.10 ਲੱਖ ਕਰੋੜ ਰੁਪਏ ਦੇ ਟੀਚੇ ਦਾ ਬਾਕੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਬੀ. ਪੀ. ਸੀ. ਐੱਲ. ਦਾ ਨਿੱਜੀਕਰਨ ਅਤੇ ਐੱਲ. ਆਈ. ਸੀ. ਦਾ ਆਈ. ਪੀ. ਓ. ਮਹੱਤਵਪੂਰਨ ਹੋਣਗੇ। ਬੀ. ਪੀ. ਸੀ. ਐੱਲ ਦੇ ਨਿੱਜੀਕਰਨ ਤੋਂ 75,000-80,000 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਸਰਕਾਰ ਬੀ. ਪੀ. ਸੀ. ਐੱਲ਼. ਵਿਚ ਆਪਣੀ ਪੂਰੀ 52.8 ਫ਼ੀਸਦੀ ਹਿੱਸੇਦਾਰੀ ਵੇਚ ਰਹੀ ਹੈ।
ਕੋਰੋਨਾ ਪ੍ਰਕੋਪ ਵਿਚਕਾਰ ਘਰੇਲੂ ਉਡਾਣਾਂ ਨੂੰ ਲੈ ਕੇ ਹਰਦੀਪ ਪੁਰੀ ਦਾ ਵੱਡਾ ਬਿਆਨ
NEXT STORY