ਮੁੰਬਈ— ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 'ਚ ਮੰਗਲਵਾਰ ਨੂੰ 20 ਪੈਸੇ ਦੀ ਗਿਰਾਵਟ ਦਰਜ ਹੋਈ, ਜਿਸ ਨਾਲ ਇਕ ਡਾਲਰ 73.58 ਰੁਪਏ ਦਾ ਹੋ ਗਿਆ।
ਭਾਰਤੀ ਕਰੰਸੀ ਕਾਰੋਬਾਰ ਦੇ ਸ਼ੁਰੂ 'ਚ ਡਾਲਰ ਦੇ ਮੁਕਾਬਲੇ 73.50 ਦੇ ਪੱਧਰ 'ਤੇ ਖੁੱਲ੍ਹੀ ਸੀ ਅਤੇ ਅੱਗੇ ਹੋਰ ਗਿਰਾਵਟ ਦਰਸਾਉਂਦੇ ਹੋਏ ਕਮਜ਼ੋਰ ਬੰਦ ਹੋਈ।
ਪਿਛਲੇ ਦਿਨ ਸੋਮਵਾਰ ਨੂੰ ਰੁਪਿਆ 7 ਪੈਸੇ ਮਜਬੂਤ ਹੋ ਕੇ 73.38 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਅੱਜ ਦਿਨ ਦੇ ਕਾਰੋਬਾਰ 'ਚ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ 73.38 ਦੇ ਉੱਪਰੀ ਪੱਧਰ ਅਤੇ 73.64 ਦੇ ਹੇਠਲੇ ਪੱਧਰ ਤੱਕ ਗਈ। ਇਸ ਵਿਚਕਾਰ 6 ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.04 ਫੀਸਦੀ ਡਿੱਗ ਕੇ 93.61 'ਤੇ ਆ ਗਿਆ। ਉੱਥੇ ਹੀ, ਸ਼ੇਅਰ ਬਾਜ਼ਾਰਾਂ 'ਚ ਵੀ ਇਸ ਦੌਰਾਨ ਨਾਂ-ਪੱਖੀ ਰੁਖ਼ ਸੀ। ਇਸ ਤੋਂ ਇਲਾਵਾ ਕੱਚੇ ਤੇਲ ਦੀ ਗੱਲ ਕਰੀਏ ਤਾਂ ਕੌਮਾਂਤਰੀ ਬਾਜ਼ਾਰ 'ਚ ਬ੍ਰੈਂਟ ਕੱਚਾ ਤੇਲ 0.65 ਫੀਸਦੀ ਵੱਧ ਕੇ 41.71 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਗੌਰਤਲਬ ਹੈ ਕਿ ਡਾਲਰ ਤੇ ਕੱਚਾ ਤੇਲ ਮਹਿੰਗਾ ਹੋਣ ਨਾਲ ਪੈਟਰੋਲ-ਡੀਜ਼ਲ ਕੀਮਤਾਂ 'ਚ ਵਾਧਾ ਹੋ ਜਾਂਦਾ ਹੈ।
ਯੈੱਸ ਬੈਂਕ ਗਾਹਕਾਂ ਲਈ ਚੰਗੀ ਖ਼ਬਰ, HDFC ਲਾਈਫ਼ ਨਾਲ ਕੀਤਾ ਇਹ ਕਰਾਰ
NEXT STORY