ਨਵੀਂ ਦਿੱਲੀ (ਇੰਟ.)-ਪੂਰੇ ਦੇਸ਼ ’ਚ ਕੋਰੋਨਾ ਵਾਇਰਸ ਕਾਰਣ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਰਾਤ 8 ਵਜੇ ਲਾਕਡਾਊਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਮੇਰੀ ਤੁਹਾਨੂੰ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਅਗਲੇ 21 ਦਿਨਾਂ ਤੱਕ ਘਰੋਂ ਬਾਹਰ ਨਾ ਨਿਕਲੋ। ਲਾਕਡਾਊਨ ਤੋਂ ਬਾਅਦ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ, ਇਸ ਦੇ ਲਈ ਹਰ ਸੰਭਵ ਇੰਤਜ਼ਾਮ ਕੀਤੇ ਜਾ ਰਹੇ ਹਨ। ਬੈਂਕ ਦੀਆਂ ਸਹੂਲਤਾਂ ਉਪਲੱਬਧ ਕਰਵਾਉਣਾ ਲੋਕਾਂ ਲਈ ਕਾਫੀ ਅਹਿਮ ਹੈ ਪਰ ਲਾਕਡਾਊਨ ਵਿਚਕਾਰ ਤੁਹਾਨੂੰ ਕੈਸ਼ ਕੱਢਣ ਲਈ ਏ. ਟੀ. ਐੱਮ. ਜਾਂ ਬੈਂਕ ਨਾ ਜਾਣਾ ਪਏ, ਇਸ ਲਈ ਬੈਂਕ ਤੁਹਾਡੇ ਲਈ ਖਾਸ ਸੇਵਾ ਲੈ ਕੇ ਆਇਆ ਹੈ।
ਲਾਕਡਾਊਨ ਦੌਰਾਨ ਜੇਕਰ ਤੁਹਾਨੂੰ ਕੈਸ਼ ਦੀ ਲੋੜ ਹੈ ਤਾਂ ਤੁਹਾਨੂੰ ਕਦੇ ਵੀ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਬੈਂਕ ਤੋਂ ਕੈਸ਼ ਮੰਗਵਾ ਸਕਦੇ ਹੋ। ਇਹ ਖਾਸ ਸਹੂਲਤ ਸਟੇਟ ਬੈਂਕ ਆਫ ਇੰਡੀਆ, ਆਈ. ਸੀ. ਆਈ. ਸੀ. ਆਈ., ਐਕਸਿਸ ਬੈਂਕ, ਕੋਟਕ ਬੈਂਕ ਵਰਗੇ ਕਈ ਵੱਡੇ ਬੈਂਕ ਗਾਹਕਾਂ ਲਈ ਲੈ ਕੇ ਆਏ ਹਨ। ਜੇਕਰ ਤੁਹਾਨੂੰ ਕੈਸ਼ ਆਪਣੇ ਘਰ ਮੰਗਵਾਉਣਾ ਹੈ ਤਾਂ ਇਸ ਲਈ ਤੁਹਾਨੂੰ ਬੈਂਕ ਐਟ ਹੋਮ ਸਰਵਿਸ ’ਤੇ ਲਾਗ ਇਨ ਕਰਨਾ ਹੋਵੇਗਾ ਜਾਂ ਫਿਰ ਤੁਸੀਂ ਕਸਟਮਰ ਕੇਅਰ ’ਤੇ ਵੀ ਫੋਨ ਕਰ ਕੇ ਇਸ ਸਹੂਲਤ ਦਾ ਲਾਭ ਉਠਾ ਸਕਦੇ ਹੋ। ਨਕਦੀ ਮੰਗਵਾਉਣ ਲਈ ਤੁਹਾਨੂੰ ਸਵੇਰੇ 9 ਤੋਂ ਬਾਅਦ ਦੁਪਹਿਰ 2 ਵਜੇ ਵਿਚਕਾਰ ਅਪਲਾਈ ਕਰਨਾ ਹੋਵੇਗਾ। 2 ਘੰਟੇ ਦੇ ਅੰਦਰ ਤੁਹਾਨੂੰ ਲੋੜ ਦਾ ਪੈਸਾ ਮਿਲ ਜਾਵੇਗਾ। ਤੁਸੀਂ 2000 ਤੋਂ 2 ਲੱਖ ਰੁਪਏ ਤੱਕ ਮੰਗਾ ਸਕਦੇ ਹੋ। ਹਾਲਾਂਕਿ ਇਸ ਲਈ ਤੁਹਾਨੂੰ 50 ਰੁਪਏ ਇਕਮੁਸ਼ਤ ਚਾਰਜ ਦੇਣਾ ਹੋਵੇਗਾ। ਇਸ ’ਤੇ 18 ਫੀਸਦੀ ਦਾ ਟੈਕਸ ਲੱਗੇਗਾ ਯਾਨੀ ਤੁਹਾਨੂੰ ਕੁਲ 60 ਰੁਪਏ ਦਾ ਭੁਗਤਾਨ ਘਰ ’ਤੇ ਪੈਸੇ ਮੰਗਵਾਉਣ ਲਈ ਕਰਨਾ ਪਵੇਗਾ।
ਫਲਿੱਪਕਾਰਟ ਨੇ ਸ਼ੁਰੂ ਕੀਤੀ ਆਨਲਾਈਨ ਸੇਵਾ, ਜ਼ਰੂਰੀ ਸਾਮਾਨਾਂ ਦੀ ਕਰੇਗੀ ਡਿਲਿਵਰੀ
NEXT STORY