ਨਵੀਂ ਦਿੱਲੀ- ਜੇ ਇਸ ਹਫ਼ਤੇ ਤੁਹਾਨੂੰ ਬੈਂਕ ਵਿੱਚ ਕੋਈ ਕੰਮ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸ ਹਫ਼ਤੇ ਬੈਂਕ ਤਿੰਨ ਦਿਨ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (RBI) ਨੇਗੋਸ਼ਿਏਬਲ ਇੰਸਟਰੂਮੈਂਟ ਐਕਟ ਤਹਿਤ ਹਰ ਸਾਲ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਇਸ ਐਕਟ ਅਧੀਨ ਚੈੱਕ ਅਤੇ ਹੋਰ ਭੁਗਤਾਨ ਸੰਬੰਧੀ ਦਸਤਾਵੇਜ਼ਾਂ ਦੀ ਲੈਣ-ਦੇਣ ਵੀ ਛੁੱਟੀਆਂ ਦੌਰਾਨ ਨਹੀਂ ਹੁੰਦੀ। ਇਸ ਕਰਕੇ ਜੇ ਤੁਸੀਂ ਅਗਲੇ ਦਿਨਾਂ ਵਿੱਚ ਬੈਂਕ ਜਾਣਾ ਚਾਹੁੰਦੇ ਹੋ, ਤਾਂ ਪਹਿਲਾਂ ਹੀ ਛੁੱਟੀਆਂ ਦੀ ਸੂਚੀ ਵੇਖ ਲਓ।
ਇਸ ਹਫ਼ਤੇ ਬੈਂਕਾਂ ਦੀਆਂ ਛੁੱਟੀਆਂ
19 ਅਗਸਤ 2025 (ਮੰਗਲਵਾਰ)
ਮਹਾਰਾਜਾ ਬੀਰ ਬਿਕਰਮ ਕਿਸ਼ੋਰ ਮਾਣਿਕਿਆ ਬਹਾਦੁਰ ਦੀ ਜਨਮ ਜੰਯਤੀ ਮੌਕੇ ਤ੍ਰਿਪੁਰਾ ਵਿੱਚ ਬੈਂਕ ਬੰਦ ਰਹਿਣਗੇ।
23 ਅਗਸਤ 2025 (ਸ਼ਨੀਵਾਰ)
ਇਸ ਦਿਨ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
24 ਅਗਸਤ 2025 (ਐਤਵਾਰ)
ਐਤਵਾਰ ਹੋਣ ਕਰਕੇ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
ਇਸ ਤਰ੍ਹਾਂ, 19, 23 ਅਤੇ 24 ਅਗਸਤ ਨੂੰ ਬੈਂਕਿੰਗ ਸੇਵਾਵਾਂ ਉਪਲਬਧ ਨਹੀਂ ਰਹਿਣਗੀਆਂ। ਜੇ ਤੁਹਾਨੂੰ ਬੈਂਕ ਵਿੱਚ ਕੋਈ ਕੰਮ ਕਰਨਾ ਹੈ, ਤਾਂ ਸਮੇਂ ਤੋਂ ਪਹਿਲਾਂ ਹੀ ਨਿਪਟਾ ਲਵੋ ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੇ ਇਕ ਐਲਾਨ ਨਾਲ ਸਸਤੇ ਹੋਣਗੇ AC! ਇੰਨੀ ਘਟੇਗੀ ਕੀਮਤ
NEXT STORY