ਨਵੀਂ ਦਿੱਲੀ — ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਨ-ਐਮੀਗ੍ਰੈਂਟ ਵੀਜ਼ਾ 'ਤੇ ਅਮਰੀਕਾ ਆਉਣ ਵਾਲਿਆਂ ਦੀ ਸੰਖਿਆ ਘੱਟ ਕਰਨ ਲਈ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਟਰੰਪ ਦੇ ਇਸ ਫੈਸਲੇ ਦਾ ਸਭ ਤੋਂ ਜ਼ਿਆਦਾ ਅਸਰ ਭਾਰਤੀਆਂ 'ਤੇ ਪੈਣ ਵਾਲਾ ਹੈ। ਅਮਰੀਕੀ ਰਾਸ਼ਟਰਪਤੀ ਨੇ ਵਪਾਰ, ਟੂਰਿਸਟ ਵਿਜ਼ਟਰਜ਼ ਅਤੇ ਨਾਨ-ਐਮੀਗ੍ਰੈਂਟ ਵੀਜ਼ਾ ਹੋਲਡਰਸ ਦੇ ਓਵਰਸਟੇ 'ਚ ਕਮੀ ਲਿਆਉਣ ਲਈ ਡਿਪਾਰਟਮੈਂਟ ਆਫ ਸਟੇਟ ਐਂਡ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ ਨੂੰ ਇਕ ਮੈਮੋ ਜਾਰੀ ਕੀਤਾ ਹੈ। ਇਸ ਮੈਮੋ ਦੇ ਅਨੁਸਾਰ ਵੀਜ਼ਾ ਸੰਬੰਧੀ ਨਿਯਮਾਂ ਦੇ ਜ਼ਿਆਦਾ ਤੋਂ ਜ਼ਿਆਦਾ ਪਾਲਣ ਲਈ ਐਡਮਿਸ਼ਨ ਬਾਂਡ ਲਿਆਉਂਦਾ ਜਾ ਸਕਦਾ ਹੈ, ਜਿਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਭਾਰਤੀਆਂ ਨੂੰ ਹੋਵੇਗਾ।
ਇਮੀਗ੍ਰੇਸ਼ਨ ਲਈ ਮਾਹਰ ਕੈਲੀਫੋਰਨੀਆ ਦੀ ਇਕ ਗਲੋਬਲ ਕੰਪਨੀ ਫ੍ਰੈਗੋਮੈਨ 'ਚ ਸਾਂਝੇਦਾਰ ਮਿਸ਼ੇਲ ਵੇਕਸਲਰ ਨੇ ਕਿਹਾ, ਰਾਸ਼ਟਰਪਤੀ ਨੇ ਇਹ ਮੈਮੋ ਨਾਨ-ਐਗਰੀਮੈਂਟ ਵੀਜ਼ਾ ਦੇ ਹਰੇਕ ਵਰਗ ਲਈ ਜਾਰੀ ਕੀਤਾ ਹੈ, ਜਿਹੜਾ ਕਿ ਬਹੁਤ ਵਿਆਪਕ ਹੈ। ਇਸ ਤਰ੍ਹਾਂ ਦਾ ਵੀਜ਼ਾ ਵਿਦਿਆਰਥੀਆਂ, ਮਜ਼ਦੂਰਾਂ ਅਤੇ ਉਨ੍ਹਾਂ 'ਤੇ ਨਿਰਭਰ ਰਹਿਣ ਵਾਲੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਅਜਿਹੇ ਲੋਕ ਜੇਕਰ ਓਵਰਸਟੇ ਕਰਦੇ ਹਨ ਤਾਂ ਭਵਿੱਖ 'ਚ ਉਨ੍ਹਾਂ 'ਤੇ ਐਡਮਿਸ਼ਨ ਬਾਂਡਸ ਲਗਾਇਆ ਜਾ ਸਕਦਾ ਹੈ।'
ਮੈਮੋ 'ਚ ਕਿਸੇ ਨਿਯਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਇਸ ਵਿਚ ਤਤਕਾਲ ਕੋਈ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ, ਪਰ ਇਸ ਵਿਚ ਅਮਰੀਕੀ ਏਜੰਸੀਆਂ ਨੂੰ 120 ਦਿਨਾਂ ਦੇ ਅੰਦਰ ਅਮਰੀਕੀ ਰਾਸ਼ਟਰਪਤੀ ਨੂੰ ਸਿਫਾਰਸ਼ ਜਾਂ ਸਟੇਟਸ ਰਿਪੋਰਟ ਦੇਣ ਦੀ ਗੱਲ ਕਹੀ ਗਈ ਹੈ।
ਪਿਛਲੇ ਸਾਲ ਨਵੰਬਰ 'ਚ ਓਪਨ ਡੋਰਸ ਰਿਪੋਰਟ ਦੇ ਮੁਤਾਬਕ, ਅਮਰੀਕਾ ਵਿਚ 1.96 ਲੱਖ ਭਾਰਤੀ ਵਿਦਿਆਰਥੀ ਸਨ ਜਿਹੜਾ ਕਿ ਕੁੱਲ ਵਿਦੇਸ਼ੀ ਵਿਦਿਆਰਥੀਆਂ ਦਾ 18 ਫੀਸਦੀ ਹੈ। ਡੀ.ਐਚ.ਐਸ. ਵਲੋਂ ਜਾਰੀ ਐਂਟੀ-ਐਗਜ਼ਿਟ ਓਵਰਸਟੇ ਰਿਪੋਰਟ(2018) ਦੇ ਮੁਤਾਬਕ ਲਗਭਗ 1.27 ਲੱਖ ਵਿਦਿਆਰਥੀਆਂ ਨੂੰ ਵਿੱਤੀ ਸਾਲ 2017(1 ਅਕਤੂਬਰ 2016-30 ਸਤੰਬਰ 2017) ਦੇ ਦੌਰਾਨ ਅਮਰੀਕਾ ਛੱਡ ਦੇਣ ਸੀ ਪਰ ਇਨ੍ਹਾਂ ਵਿਚੋਂ 3.45 ਫੀਸਦੀ ਵਿਦਿਆਰਥੀਆਂ ਨੇ ਓਵਰਸਟੇ ਕੀਤਾ ਹੈ।
ਐਕਸਿਸ ਬੈਂਕ ਦੀ 35 ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਯੋਜਨਾ
NEXT STORY