ਨਵੀਂ ਦਿੱਲੀ : ਸਰਕਾਰ ਵਲੋਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਕਈ ਉਪਾਵਾਂ ਦੇ ਬਾਵਜੂਦ ਆਯਾਤ ਦਾਲਾਂ 'ਤੇ ਭਾਰਤ ਦੀ ਨਿਰਭਰਤਾ ਬਣੀ ਹੋਈ ਹੈ। ਸਾਨੂੰ ਹੁਣ ਵੀ ਘਰੇਲੂ ਜ਼ਰੂਰਤਾ ਪੂਰੀਆਂ ਕਰਨ ਲਈ ਵੱਡੀ ਮਾਤਰਾ ਵਿਚ ਦਾਲ ਉਤਪਾਦਾਂ ਦਾ ਆਯਾਤ ਕਰਨਾ ਪੈ ਰਿਹਾ ਹੈ। ਅਨੁਮਾਨਿਤ ਅੰਕੜਿਆ ਅਨੁਸਾਰ ਦਾਲਾਂ ਦੀ ਦਰਾਮਦ ਵਿੱਤੀ ਸਾਲ 2023-24 ਵਿਚ ਕਰੀਬ ਦੁੱਗਣੀ ਹੋ ਗਈ ਹੈ ਅਤੇ 3.74 ਅਰਬ ਡਾਲਰ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਹਾਲਾਂਕਿ ਅਧਿਕਾਰਤ ਅੰਕੜੇ ਆਉਣੇ ਅਜੇ ਬਾਕੀ ਹਨ ਪਰ ਕਰੀਬ 45 ਲੱਖ ਟਨ ਦਾਲਾਂ ਦਾ ਆਯਾਤ ਕੀਤਾ ਗਿਆ ਹੈ। ਪਿਛਲੇ ਸਾਲ ਇਹ ਅੰਕੜਾ 24.5 ਲੱਖ ਟਨ ਸੀ। ਸਰਕਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਘਰੇਲੂ ਬਾਜ਼ਾਰ 'ਚ ਦਾਲਾਂ ਦੇ ਮੰਗ ਦੀ ਪੂਰਤੀ ਅਤੇ ਕੀਮਤਾਂ ਨੂੰ ਸਥਿਰ ਰੱਖਣ ਲਈ ਕੇਂਦਰ ਬ੍ਰਾਜ਼ੀਲ ਅਤੇ ਅਰਜਨਟੀਨਾ ਵਰਗੇ ਨਵੇਂ ਬਾਜ਼ਾਰਾਂ ਨਾਲ ਲੰਬੇ ਸਮੇਂ ਦੇ ਸਮਝੌਤਿਆਂ 'ਤੇ ਗੱਲਬਾਤ ਕਰ ਰਿਹਾ ਹੈ। ਬ੍ਰਾਜ਼ੀਲ ਤੋਂ 20,000 ਟਨ ਉੜਦ ਦਾ ਆਯਾਤ ਹੋਣਾ ਹੈ, ਜਦਕਿ ਅਰਜਨਟੀਨਾ ਤੋਂ ਅਰਹਰ ਦੇ ਆਯਾਤ ਲਈ ਗੱਲਬਾਤ ਲਗਭਗ ਅੰਤਿਮ ਪੜਾਅ 'ਤੇ ਹੈ।
ਇਹ ਵੀ ਪੜ੍ਹੋ - ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ
ਸਰਕਾਰ ਨੇ ਦਾਲਾਂ ਦੇ ਆਯਾਤ ਲਈ ਮੋਜ਼ਾਮਬੀਕ, ਤਨਜ਼ਾਨੀਆ ਅਤੇ ਮਿਆਂਮਾਰ ਨਾਲ ਸਪੰਰਕ ਕੀਤਾ ਹੈ। ਹਾਲ ਹੀ ਦੇ ਸਮੇਂ 'ਚ ਦਾਲਾਂ ਦੇ ਆਯਾਤ ਵਿਚ ਵਾਧਾ ਹੋਣ ਨਾਲ ਘਰੇਲੂ ਬਾਜ਼ਾਰ 'ਚ ਸਪਲਾਈ ਵਧੇਗੀ, ਜਿਸ ਨਾਲ ਕੀਮਤਾਂ ਸਥਿਰ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਸਰਕਾਰ ਨੇ ਪੀਲੇ ਮਟਰਾਂ ਦੇ ਆਯਾਤ ਨੂੰ ਜੂਨ ਤੱਕ ਡਿਊਟੀ ਮੁਕਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਰਹਰ ਅਤੇ ਉੜਦ ਦਾ ਆਯਾਤ 31 ਮਾਰਚ 2025 ਤੱਕ ਡਿਊਟੀ ਮੁਕਤ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਆਮ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਜਿਹੇ ਵਿਚ ਸਰਕਾਰ ਲਈ ਦਾਲਾਂ ਦੀਆਂ ਕੀਮਤਾਂ ਵਿੱਚ ਵਾਧਾ ਨਾ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ
ਕੀਮਤਾਂ ਨੂੰ ਕੰਟਰੋਲ ਕਰਨ ਲਈ 15 ਅਪ੍ਰੈਲ (ਸੋਮਵਾਰ) ਨੂੰ ਦਾਲਾਂ ਦੇ ਸਟਾਕ ਲਈ ਇੱਕ ਸੀਮਾ ਤੈਅ ਕੀਤੀ ਗਈ ਹੈ। ਸਰਕਾਰ ਨੇ ਰਾਜਾਂ ਨੂੰ ਹੋਰਡਿੰਗ ਰੋਕਣ ਲਈ ਚੌਕਸ ਰਹਿਣ ਲਈ ਵੀ ਕਿਹਾ ਹੈ। ਸਰਕਾਰ ਦੀ ਚਿੰਤਾ ਦਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕਣ ਦੇ ਬਾਵਜੂਦ ਪਿਛਲੇ ਦੋ-ਤਿੰਨ ਸਾਲਾਂ ਦੌਰਾਨ ਦਾਲਾਂ ਦਾ ਉਤਪਾਦਨ ਘਟਿਆ ਹੈ। ਖੇਤੀਬਾੜੀ ਮੰਤਰਾਲੇ ਦੇ ਅਨੁਮਾਨ ਮੁਤਾਬਕ ਇਸ ਸਾਲ ਦਾਲਾਂ ਦਾ ਉਤਪਾਦਨ 234 ਲੱਖ ਟਨ ਹੋ ਸਕਦਾ ਹੈ। ਪਿਛਲੇ ਸਾਲ 261 ਲੱਖ ਟਨ ਦਾਲਾਂ ਦਾ ਉਤਪਾਦਨ ਹੋਇਆ ਸੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢੇਗੀ Tesla, Elon Musk ਨੇ ਦੱਸੀ ਇਹ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਆਂਢੀ ਮੁਲਕ 'ਚ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 293.94 ਰੁਪਏ ਪ੍ਰਤੀ ਲੀਟਰ ਹੋਈ ਪੈਟਰੋਲ ਦੀ ਕੀਮਤ
NEXT STORY