ਨਵੀਂ ਦਿੱਲੀ— ਵੀਰਵਾਰ ਨੂੰ ਕਾਰੋਬਾਰੀ ਪੱਧਰ 'ਤੇ ਡਾਓ ਜੋਂਸ, ਐਸ ਐਂਡ ਪੀ-500 ਤੇ ਨੈਸਡੈਕ ਕੰਪੋਜ਼ਿਟ ਦੇ ਸ਼ੇਅਰਾਂ 'ਚ ਮਜ਼ਬੂਤੀ ਦੇਖੀ ਗਈ ਪਰ ਸ਼ੁੱਕਰਵਾਰ ਚੜ੍ਹਨ ਸਾਰ ਡਾਓ ਜੋਂਸ ਸਣੇ ਪੂਰੇ ਅਮਰੀਕੀ ਸ਼ੇਅਰ ਬਜ਼ਾਰ 'ਚ ਇਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੀ। ਡਾਓ ਜੋਂਸ ਜਿਥੇ ਵੀਰਵਾਰ ਨੂੰ 240 ਅੰਕ ਵਧ ਕੇ 24,505.22 ਅੰਕ 'ਤੇ ਬੰਦ ਹੋਇਆ ਸੀ ਉਥੇ ਸ਼ੁੱਕਰਵਾਰ ਸਵੇਰੇ ਜਾਓ ਜੋਂਸ ਦੇ ਦਿਨ ਦੀ ਸ਼ੁਰੂਆਤ 'ਚ ਹੀ 399 ਅੰਕ ਤੇ 1.63 ਫੀਸਦੀ ਡਿੱਗ ਕੇ 24,105.31 ਅੰਕਾਂ ਨਾਲ ਹੋਈ।
ਇਕੱਲਾ ਡਾਓ ਜੋਂਸ ਹੀ ਨਹੀਂ ਪੂਰੇ ਅਮਰੀਕੀ ਸ਼ੇਅਰ ਬਜ਼ਾਰ ਇਹ ਗਿਰਾਵਟ ਦੇਖੀ ਗਈ। ਨੈਸ਼ਡੈਕ ਕੰਪੋਜ਼ਿਟ ਨੇ ਸ਼ੁੱਕਰਵਾਰ ਸਵੇਰੇ 70.64 ਅੰਕ ਤੇ 1 ਫੀਸਦੀ ਡਿੱਗ ਕੇ 7,005.91 ਅੰਕ, ਨਾਈਸ ਕੰਪੋਜ਼ਿਟ (ਡੀਜੇ) 125.86 ਅੰਕ ਤੇ 1 ਫੀਸਦੀ ਡਿੱਗ ਕੇ 12,446.08 ਅੰਕਾਂ ਨਾਲ ਦਿਨ ਦੀ ਸ਼ੁਰੂਆਤ ਕੀਤੀ। ਹਲਾਂਕਿ ਇਸ ਦੌਰਾਨ ਫੇਸਬੁੱਕ ਦੇ ਸ਼ੇਅਰਜ਼ 'ਚ ਕੁਝ ਮਜਬੂਤੀ ਦੇਖਣ ਨੂੰ ਮਿਲੀ ਤੇ ਫੇਸਬੁੱਕ ਨੇ 1.52 ਅੰਕ ਤੇ .95 ਫੀਸਦੀ ਵਧ ਕੇ 160.86 ਅੰਕ ਨਾਲ ਦਿਨ ਦੀ ਸ਼ੁਰੂਆਤ ਕੀਤੀ।
ਇਸ ਕਲਰ ਦੀ ਹੋਵੇਗੀ ਇੰਡੀਅਨ ਆਰਮੀ 'ਚ ਸ਼ਾਮਲ ਹੋਣ ਵਾਲੀ ਟਾਟਾ ਸਫਾਰੀ ਸਟ੍ਰਾਮ
NEXT STORY