ਵੈੱਬ ਡੈਸਕ- ਆਯੁਰਵੈਦ ਵਿੱਚ ਕਈ ਅਜਿਹੀਆਂ ਜੜੀਆਂ-ਬੂਟੀਆਂ ਤੇ ਪੱਤੇ ਦਰਜ ਹਨ ਜੋ ਅਸੀਂ ਆਪਣੀ ਜੀਵਨ ਸ਼ੈਲੀ ਵਿੱਚ ਸ਼ਾਮਲ ਕਰਕੇ ਬਿਹਤਰੀਨ ਸਿਹਤ ਹਾਸਲ ਕਰ ਸਕਦੇ ਹਾਂ। ਕੜੀ ਪੱਤਾ ਉਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਪੌਦਾ ਹੈ, ਜਿਸ ਦੇ ਪੱਤਿਆਂ ਨੂੰ ਜੇਕਰ ਤੁਸੀਂ ਰੋਜ਼ਾਨਾ ਪਾਣੀ ਵਿੱਚ ਉਬਾਲ ਕੇ ਪੀਣ ਲੱਗ ਜਾਓ, ਤਾਂ ਤੁਹਾਡੀ ਸਿਹਤ 'ਚ ਕਈ ਚਮਤਕਾਰੀ ਤਬਦੀਲੀਆਂ ਆ ਸਕਦੀਆਂ ਹਨ।
ਕੜੀ ਪੱਤਿਆਂ ਦੇ ਉਬਲੇ ਪਾਣੀ ਦੇ ਲਾਭ:
ਭਾਰ ਘਟਾਉਣ ਵਿੱਚ ਮਦਦਗਾਰ- ਇਹ ਚਰਬੀ ਨੂੰ ਘਟਾਉਂਦਾ ਹੈ ਅਤੇ ਮੈਟਾਬੌਲਿਜ਼ਮ ਤੇਜ਼ ਕਰਦਾ ਹੈ।
ਲੀਵਰ ਦੀ ਸਫ਼ਾਈ ਕਰਦਾ ਹੈ- ਇਹ ਲਿਵਰ ਨੂੰ ਡੀਟੌਕਸ ਕਰਦਾ ਹੈ ਅਤੇ ਲਿਵਰ ਦੀ ਕਾਰਗੁਜ਼ਾਰੀ ਨੂੰ ਸੁਧਾਰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਲਾਭਦਾਇਕ- ਕੜੀ ਪੱਤਿਆਂ ਦਾ ਪਾਣੀ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿੱਚ ਸਹਾਇਕ ਹੁੰਦਾ ਹੈ।
ਚਮੜੀ ਤੇ ਵਾਲਾਂ ਲਈ ਚੰਗਾ- ਇਹ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ ਅਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ।
ਕਿਵੇਂ ਬਣਾਇਆ ਜਾਵੇ ਕੜੀ ਪੱਤਿਆਂ ਦਾ ਪਾਣੀ?
10-15 ਤਾਜ਼ੇ ਕੜੀ ਪੱਤੇ ਲਓ।
1.5 ਗਿਲਾਸ ਪਾਣੀ ਵਿੱਚ ਕੜੀ ਪੱਤੇ ਪਾਓ ਅਤੇ 5-7 ਮਿੰਟ ਤੱਕ ਉਬਾਲੋ।
ਪਾਣੀ ਛਾਣ ਲਓ ਅਤੇ ਸਵੇਰੇ ਖਾਲੀ ਪੇਟ ਪੀ ਲਵੋ।
ਇਨ੍ਹਾਂ ਲੋਕਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਸਦਾ ਸੇਵਨ?
ਜਿਨ੍ਹਾਂ ਲੋਕਾਂ ਨੂੰ ਮੋਟਾਪਾ, ਸ਼ੂਗਰ ਜਾਂ ਜਿਗਰ ਸਬੰਧੀ ਸਮੱਸਿਆਵਾਂ ਹਨ।
ਜਿਨ੍ਹਾਂ ਦੇ ਵਾਲ ਜ਼ਿਆਦਾ ਝੜਦੇ ਹਨ ਜਾਂ ਚਮੜੀ ਰੁੱਖੀ ਹੈ
ਨੋਟ : ਜੇਕਰ ਤੁਸੀਂ ਕਿਸੇ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹੋ ਜਾਂ ਤੁਹਾਡੀ ਕੋਈ ਦਵਾਈ ਚੱਲ ਰਹੀ ਹੈ ਤਾਂ ਕੜੀ ਪੱਤਿਆਂ ਦੇ ਪਾਣੀ ਦੀ ਵਰਤੋਂ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਦੁੱਧ-ਦਹੀਂ ਨਹੀਂ, ਸਗੋਂ ਸਾਵਣ 'ਚ ਇਨ੍ਹਾਂ ਚੀਜ਼ਾਂ ਤੋਂ ਵੀ ਬਣਾਓ ਦੂਰੀ
NEXT STORY