ਨਵੀਂ ਦਿੱਲੀ-ਵਿੱਤੀ ਸਾਲ 2017-18 ਦੌਰਾਨ ਦੁਬਈ-ਮੁੰਬਈ ਹਵਾਈ ਰਸਤੇ 'ਤੇ ਸਭ ਤੋਂ ਜ਼ਿਆਦਾ ਲਗਭਗ 25 ਲੱਖ ਲੋਕਾਂ ਨੇ ਯਾਤਰਾ ਕੀਤੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਅਨੁਸਾਰ ਮੁੱਖ ਰੂਪ ਨਾਲ ਖਾੜੀ ਦੇਸ਼ਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਕਾਰਨ ਬੀਤੇ ਸਾਲ ਇਹ ਸਭ ਤੋਂ ਰੁਝੇਵਿਆਂ ਵਾਲਾ (ਵਿਅਸਤ) ਹਵਾਈ ਰਸਤਾ ਰਿਹਾ। ਭਾਰਤੀ ਅਤੇ ਵਿਦੇਸ਼ੀ (ਦੋਵਾਂ) ਹਵਾਈ ਕੰਪਨੀਆਂ ਵੱਲੋਂ ਭਾਰਤੀ ਸ਼ਹਿਰਾਂ ਨਾਲ ਜੁੜੇ 10 ਸਿਖਰਲੇ ਕੌਮਾਂਤਰੀ ਸਥਾਨਾਂ 'ਚ ਇਹ ਰਸਤਾ ਚੋਟੀ 'ਤੇ ਰਿਹਾ। ਵਿੱਤੀ ਸਾਲ 2017-18 ਦੌਰਾਨ ਭਾਰਤ ਤੋਂ ਕੁਲ ਕੌਮਾਂਤਰੀ ਸੀਟਾਂ 'ਚ ਅੱਧੀਆਂ ਸੰਯੁਕਤ ਅਰਬ ਅਮੀਰਾਤ ਦੇ ਹਿੱਸੇ 'ਚ ਰਹੀਆਂ। ਸਭ ਤੋਂ ਵਿਅਸਤ 10 ਹਵਾਈ ਰਸਤਿਆਂ 'ਚ ਦੁਬਈ-ਮੁੰਬਈ ਤੋਂ ਬਾਅਦ ਦੁਬਈ-ਦਿੱਲੀ ਦਾ ਨੰਬਰ ਆਉਂਦਾ ਹੈ। ਬੀਤੇ ਵਿੱਤੀ ਸਾਲ 'ਚ ਇਸ ਹਵਾਈ ਰਸਤੇ 'ਤੇ ਯਾਤਰੀਆਂ ਦੀ ਗਿਣਤੀ ਲਗਭਗ 20 ਲੱਖ ਰਹੀ। ਉਥੇ ਹੀ ਦੁਬਈ-ਕੋਚੀ ਹਵਾਈ ਰਸਤੇ 'ਤੇ ਕੁਲ ਯਾਤਰੀਆਂ ਦੀ ਗਿਣਤੀ ਇਸ ਦੌਰਾਨ 10 ਲੱਖ ਤੋਂ ਥੋੜ੍ਹੀ ਹੀ ਜ਼ਿਆਦਾ ਰਹੀ। 10 ਸਭ ਤੋਂ ਵਿਅਸਤ ਹਵਾਈ ਮਾਰਗਾਂ 'ਚ ਇਨ੍ਹਾਂ ਤੋਂ ਇਲਾਵਾ ਹੋਰ ਮਾਰਗਾਂ 'ਚ ਦਿੱਲੀ- ਬੈਂਕਾਕ, ਦੁਬਈ-ਹੈਦਰਾਬਾਦ, ਲੰਡਨ-ਦਿੱਲੀ, ਲੰਡਨ-ਮੁੰਬਈ, ਦੁਬਈ- ਚੇਨਈ, ਸਿੰਗਾਪੁਰ-ਚੇਨਈ ਤੇ ਕੋਲੰਬੋ-ਚੇਨਈ ਸ਼ਾਮਲ ਰਹੇ।
ਭਾਰਤ-ਚੀਨ ਦਾ ਦਬਾਅ, ਓਪੇਕ-ਰੂਸ ਤੇਲ ਉਤਪਾਦਨ 'ਚ ਵਾਧੇ ਨੂੰ ਤਿਆਰ
NEXT STORY