ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ (STF) ਅਤੇ ਮੁੰਬਈ ਪੁਲਸ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਨਵੀਂ ਮੁੰਬਈ ਵਿੱਚ ਪੁਲਸ ਟੀਮ 'ਤੇ ਹਮਲਾ ਕਰਨ ਵਾਲੇ ਫਰਾਰ ਮੁਲਜ਼ਮ ਮੁਹੰਮਦ ਸੁਹੇਲ ਨੂੰ ਪ੍ਰਯਾਗਰਾਜ ਦੇ ਮਊਆਇਮਾ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
31 ਜਨਵਰੀ ਦੀ ਰਾਤ ਨੂੰ ਨਵੀਂ ਮੁੰਬਈ ਦੇ ਉਲਵੇ ਇਲਾਕੇ ਵਿੱਚ ਜਦੋਂ ਐਂਟੀ-ਨਾਰਕੋਟਿਕਸ ਟੀਮ ਡਰੱਗ ਤਸਕਰਾਂ ਵਿਰੁੱਧ ਛਾਪੇਮਾਰੀ ਕਰਨ ਗਈ ਸੀ, ਤਾਂ ਤਸਕਰਾਂ ਨੇ ਪੁਲਸ 'ਤੇ ਤਲਵਾਰਾਂ, ਚਾਕੂਆਂ ਅਤੇ ਹਾਕੀ ਸਟਿਕਸ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਸੀ। ਹਮਲਾਵਰਾਂ ਨੇ ਨਾ ਸਿਰਫ਼ ਪੁਲਸ ਮੁਲਾਜ਼ਮਾਂ ਨੂੰ ਜ਼ਖ਼ਮੀ ਕੀਤਾ, ਸਗੋਂ ਇੱਕ ਪੁਲਸ ਕਰਮਚਾਰੀ ਨੂੰ ਬਾਈਕ ਹੇਠ ਕੁਚਲਣ ਦੀ ਕੋਸ਼ਿਸ਼ ਵੀ ਕੀਤੀ ਸੀ।
ਮੁਲਜ਼ਮ ਸੁਹੇਲ ਵਾਰਦਾਤ ਤੋਂ ਬਾਅਦ ਮੁੰਬਈ ਤੋਂ ਭੱਜ ਕੇ ਯੂਪੀ ਵਿੱਚ ਲੁਕ ਗਿਆ ਸੀ। STF ਨੂੰ ਸੂਚਨਾ ਮਿਲੀ ਸੀ ਕਿ ਉਹ ਪ੍ਰਯਾਗਰਾਜ ਵਿੱਚ ਕਿਸੇ ਜਾਣਕਾਰ ਨੂੰ ਮਿਲਣ ਆ ਰਿਹਾ ਹੈ, ਜਿਸ ਤੋਂ ਬਾਅਦ ਘੇਰਾਬੰਦੀ ਕਰਕੇ ਉਸ ਨੂੰ ਦਬੋਚ ਲਿਆ ਗਿਆ। ਮੁਲਜ਼ਮ ਨੇ ਮੰਨਿਆ ਹੈ ਕਿ ਉਹ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਪ੍ਰਯਾਗਰਾਜ ਦੀ ਅਦਾਲਤ ਤੋਂ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਨ ਤੋਂ ਬਾਅਦ ਮੁੰਬਈ ਪੁਲਸ ਉਸ ਨੂੰ ਆਪਣੇ ਨਾਲ ਲੈ ਗਈ ਹੈ।
2 ਟਰੱਕਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ ! ਮਚ ਗਏ ਅੱਗ ਦੇ ਭਾਂਬੜ
NEXT STORY