ਨਵੀਂ ਦਿੱਲੀ— ਅਮਰੀਕਾ 'ਚ ਈ. ਬੀ.-5 ਵੀਜ਼ਾ ਪ੍ਰੋਗਰਾਮ ਤਹਿਤ ਪੱਕੇ ਹੋਣ ਦਾ ਸੁਪਨਾ ਦੇਖਣ ਵਾਲੇ ਲੋਕਾਂ ਦੀ ਉਮੀਦ ਨੂੰ ਝਟਕਾ ਲੱਗ ਸਕਦਾ ਹੈ। ਈ. ਬੀ.-5 ਵੀਜ਼ਾ ਪ੍ਰੋਗਰਾਮ ਤਹਿਤ ਅਮਰੀਕਾ ਤੋਂ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਉੱਥੇ ਪੱਕੇ ਹੋਣ ਲਈ ਇਕ ਵੱਡੀ ਰਕਮ ਨਿਵੇਸ਼ ਕਰਨੀ ਹੁੰਦੀ ਹੈ ਅਤੇ ਇਸ ਨਿਵੇਸ਼ ਰਾਹੀਂ ਪਰਿਵਾਰ ਸਮੇਤ ਗ੍ਰੀਨ ਕਾਰਡ ਹਾਸਲ ਕੀਤਾ ਜਾ ਸਕਦਾ ਹੈ। ਇਸ ਨਾਲ ਇਕ ਸ਼ਰਤ ਉੱਥੇ 10 ਲੋਕਾਂ ਨੂੰ ਰੁਜ਼ਗਾਰ ਦੇਣ ਦੀ ਵੀ ਹੈ, ਯਾਨੀ ਅਮਰੀਕਾ 'ਚ ਘੱਟੋ-ਘੱਟ 5 ਲੱਖ ਡਾਲਰ ਲਾ ਕੇ ਇਕ ਨਵਾਂ ਬਿਜ਼ਨੈੱਸ ਖੋਲ੍ਹਣਾ ਹੁੰਦਾ ਹੈ, ਜਿਸ 'ਚ ਘੱਟੋ-ਘੱਟੋ 10 ਅਮਰੀਕੀ ਲੋਕਾਂ ਨੂੰ ਨੌਕਰੀ ਮਿਲਣ ਦੇ ਮੌਕੇ ਪੈਦਾ ਹੋ ਸਕਣ। ਹੁਣ ਤਕ ਇਸ ਤਹਿਤ ਘੱਟੋ-ਘੱਟੋ ਨਿਵੇਸ਼ ਕਰਨ ਦੀ ਰਾਸ਼ੀ 5 ਲੱਖ ਡਾਲਰ ਹੈ ਪਰ ਜਲਦ ਹੀ ਇਹ ਲਿਮਟ ਵਧਾ ਕੇ 10 ਲੱਖ ਡਾਲਰ ਕੀਤੀ ਜਾ ਸਕਦੀ ਹੈ। ਅਮਰੀਕਾ ਦੇ ਈ. ਬੀ.-5 ਵੀਜ਼ਾ ਪ੍ਰਗੋਰਾਮ ਦੀਆਂ ਜਾਣਕਾਰ ਵੀਜ਼ਾ ਸੁਵਿਧਾ ਦੇਣ ਵਾਲੀਆਂ ਕੰਪਨੀਆਂ ਨੂੰ 2018 'ਚ ਬਿਹਤਰ ਗ੍ਰੋਥ ਦੀ ਉਮੀਦ ਹੈ। ਉਹ ਅਮੀਰ ਭਾਰਤੀਆਂ ਨੂੰ ਇਹ ਦੱਸਣ 'ਚ ਲੱਗੀਆਂ ਹਨ ਕਿ ਸਾਲ ਦੇ ਅੰਤ ਤਕ ਨਿਵੇਸ਼ ਦੀ ਲਿਮਟ 5 ਲੱਖ ਡਾਲਰ ਤੋਂ ਵਧ ਕੇ 10 ਲੱਖ ਡਾਲਰ ਹੋ ਜਾਵੇਗੀ।
ਈ. ਬੀ-5 ਵੀਜ਼ਾ ਪ੍ਰੋਗਰਾਮ ਤਹਿਤ ਜੇਕਰ ਕੋਈ ਵਿਅਕਤੀ ਨਿਵੇਸ਼ ਕਰਦਾ ਹੈ, ਤਾਂ ਉਸ ਨੂੰ ਪਹਿਲ ਦੇ ਆਧਾਰ 'ਤੇ ਨਾਗਰਿਕਤਾ ਦਿੱਤੀ ਜਾਂਦੀ ਹੈ। ਹਰ ਸਾਲ ਇਸ ਕੋਟੇ ਤਹਿਤ 10,000 ਵੀਜ਼ਾ ਦਿੱਤੇ ਜਾਂਦੇ ਹਨ, ਜਦੋਂ ਇਕ ਇਕ ਸਾਲ 'ਚ ਕਿਸੇ ਵੀ ਦੇਸ਼ ਦੇ 700 ਤੋਂ ਜ਼ਿਆਦਾ ਨਾਗਰਿਕਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਸਕਦਾ। ਇਸ ਸਮੇਂ ਭਾਰਤ ਦੇ ਲੋਕ ਇਸ ਵਿਵਸਥਾ ਤਹਿਤ ਚੌਥੇ ਵੱਡੇ ਅਪਲਾਈਕਰਤਾ ਹਨ।
ਭਾਰਤ ਦੇ ਅਮੀਰ ਲੋਕਾਂ ਨੇ ਇਸ ਪ੍ਰੋਗਰਾਮ ਤਹਿਤ ਅਮਰੀਕਾ 'ਚ 12 ਕਰੋੜ ਡਾਲਰ ਨਿਵੇਸ਼ ਕੀਤਾ ਹੈ। ਇਸ ਵੀਜ਼ਾ ਦੀ ਮੰਗ ਦਰਿਮਆਨੇ ਆਕਾਰ ਦੇ ਸ਼ਹਿਰਾਂ ਜਿਵੇਂ ਕਿ ਜਲੰਧਰ, ਪੁਣੇ ਅਤੇ ਰਾਜਕੋਟ 'ਚ ਜ਼ਿਆਦਾ ਹੈ। ਹਾਲਾਂਕਿ ਯੂ. ਐੱਸ. ਕਾਂਗਰਸਮੈਨ ਆਰੋਨ ਸ਼ਚੋਕ ਮੁਤਾਬਕ ਈ. ਬੀ.-5 ਵੀਜ਼ਾ ਚਾਲੂ ਸੈਸ਼ਨ 'ਚ ਮਹਿੰਗਾ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਉਸ ਦੇ ਬਾਅਦ ਪੂਰੀ ਸੰਭਾਵਨਾ ਹੈ ਕਿ ਵੀਜ਼ਾ ਦੀ ਲਾਗਤ ਦੁੱਗਣੀ ਕਰਕੇ 10 ਲੱਖ ਡਾਲਰ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ 30 ਸਾਲ 'ਚ ਇਸ ਯੋਜਨਾ ਤਹਿਤ ਲਾਗਤ 'ਚ ਵਾਧਾ ਨਹੀਂ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ ਭਾਰਤ 'ਚ ਹਰ ਸਾਲ ਈ. ਬੀ.-5 ਬਾਜ਼ਾਰ 30-40 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਅਗਲੇ 3-4 ਮਹੀਨਿਆਂ 'ਚ ਇਸ 'ਚ ਹੋਰ ਤੇਜ਼ੀ ਆਵੇਗੀ ਕਿਉਂਕਿ ਵੀਜ਼ਾ ਖਰਚ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ।
ਟੈਲੀਵਿਜ਼ਨ ਹੋ ਰਹੇ 'ਮੇਕ ਇਨ ਇੰਡੀਆ', ਲੋਕਾਂ ਲਈ ਵਧਣਗੇ ਰੁਜ਼ਗਾਰ
NEXT STORY