ਨਵੀਂ ਦਿੱਲੀ- ਜੇਲ੍ਹਾਂ 'ਚ ਬੰਦ ਅਜਿਹੇ ਗਰੀਬ ਵਿਅਕਤੀਆਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ ਜੋ ਜੁਰਮਾਨੇ ਦੀ ਰਾਸ਼ੀ ਜਾਂ ਜ਼ਮਾਨਤ ਭਰਨ ਦੀ ਸਥਿਤੀ 'ਚ ਨਹੀਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਬਜਟ ਭਾਸ਼ਣ 'ਚ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਕੈਦੀ ਜੋ ਗਰੀਬ ਹਨ ਅਤੇ ਜੁਰਮਾਨਾ ਨਹੀਂ ਭਰ ਸਕਦੇ ਹਨ, ਜਿਨ੍ਹਾਂ ਨੂੰ ਆਰਥਿਕ ਮਦਦ ਦੀ ਲੋੜ ਹੈ, ਉਨ੍ਹਾਂ ਨੂੰ ਇਹ ਮਦਦ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਵਿਚਾਰਧੀਨ ਕੈਦੀਆਂ ਨਾਲ ਜੁੜੇ ਅਜਿਹੇ ਮਾਮਲਿਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
Budget 2023: ਦੇਸ਼ 'ਚ ਹੁਣ ਤੱਕ ਖੁੱਲ੍ਹ ਚੁੱਕੇ ਹਨ 47.8 ਕਰੋੜ ਜਨ ਧਨ ਖਾਤੇ, ਬਜਟ ਭਾਸ਼ਣ 'ਚ ਬੋਲੀ ਵਿੱਤ ਮੰਤਰੀ
NEXT STORY