ਬਿਜ਼ਨੈੱਸ ਡੈਸਕ - ਭਾਰਤ ਦੀ ਅਰਥਵਿਵਸਥਾ ਇਸ ਸਮੇਂ ਇਕ ਅਜਿਹੇ ਦੌਰ ’ਚੋਂ ਲੰਘ ਰਹੀ ਹੈ, ਜਿੱਥੇ ਵੱਡੇ ਆਰਥਿਕ ਅਤੇ ਉਦਯੋਗਿਕ ਬਦਲਾਵਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ (ਸੀ. ਈ. ਏ.) ਵੀ. ਅਨੰਤ ਨਾਗੇਸ਼ਵਰਨ ਨੇ ਕਿਹਾ ਹੈ ਕਿ ਸਾਲ 2026 ਦੇ ਆਰਥਿਕ ਹਾਲਾਤ ਕਾਫ਼ੀ ਹੱਦ ਤੱਕ 1991 ਵਰਗੇ ਦਿਖਾਈ ਦਿੰਦੇ ਹਨ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਦੋਵਾਂ ਦੌਰਾਂ ਦੀਆਂ ਚੁਣੌਤੀਆਂ ਇਕੋ ਜਿਹੀਆਂ ਨਹੀਂ ਹਨ। ਉਨ੍ਹਾਂ ਮੁਤਾਬਕ, ਭਾਰਤ ਇਕ ਮਹੱਤਵਪੂਰਨ ਬਦਲਾਅ ਦੇ ਮੋੜ ’ਤੇ ਖੜ੍ਹਾ ਹੈ ਅਤੇ ਉਸ ਨੂੰ ਆਪਣੀ ਅਰਥਵਿਵਸਥਾ ਨੂੰ ਬਾਹਰੀ ਝਟਕਿਆਂ ਤੋਂ ਬਚਾਉਣ ਲਈ ਜ਼ਿਆਦਾ ਮਜ਼ਬੂਤ ਅਤੇ ਲਚਕੀਲਾ ਬਣਾਉਣਾ ਹੋਵੇਗਾ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਲਈ ਕੇਂਦਰ ਸਰਕਾਰ ਦਾ ਦੀਵਾਲੀ ਤੋਹਫ਼ਾ, ਕੈਬਨਿਟ ਨੇ DA 'ਚ ਭਾਰੀ ਵਾਧੇ ਦੀ ਦਿੱਤੀ ਮਨਜ਼ੂਰੀ
ਇਕ ਪ੍ਰੋਗਰਾਮ ’ਚ ਬੋਲਦੇ ਹੋਏ ਨਾਗੇਸ਼ਵਰਨ ਨੇ ਕਿਹਾ ਕਿ 1991 ’ਚ ਭਾਰਤ ਭੁਗਤਾਨ ਸੰਤੁਲਨ ਦੇ ਸੰਕਟ ਨਾਲ ਜੂਝ ਰਿਹਾ ਸੀ, ਜਦਕਿ ਮੌਜੂਦਾ ਹਾਲਾਤ ਵੱਖਰੇ ਹਨ। ਉਸ ਸਮੇਂ ਵਾਂਗ ਅੱਜ ਵੀ ਦੇਸ਼ ਦੇ ਸਾਹਮਣੇ ਆਰਥਿਕ ਨੀਤੀਆਂ ਅਤੇ ਵਿਕਾਸ ਦੀ ਦਿਸ਼ਾ ’ਚ ਵੱਡੇ ਬਦਲਾਅ ਕਰਨ ਦਾ ਮੌਕਾ ਹੈ। ਉਨ੍ਹਾਂ ਨੇ 2025 ਅਤੇ 2026 ਨੂੰ ਭਾਰਤ ਲਈ ਫੈਸਲਾਕੁੰਨ ਸਮਾਂ ਦੱਸਿਆ।
ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ ! PNB 'ਚ ਬਾਹਰੀ ਲੋਕ ਸੰਭਾਲ ਰਹੇ ਸਨ ਬੈਂਕ ਦਾ ਕੰਮਕਾਜ, ਕਈ ਸ਼ਾਖਾਵਾਂ ਦੇ Branch head ਸਸਪੈਂਡ
ਦਰਾਮਦ ’ਤੇ ਨਿਰਭਰਤਾ ਘਟਾਉਣ ਦੀ ਲੋੜ
ਮੁੱਖ ਆਰਥਿਕ ਸਲਾਹਕਾਰ ਨੇ ਕਿਹਾ ਕਿ ਭਾਰਤ ਨੂੰ ਦਰਾਮਦ ਬਦਲ, ਰਣਨੀਤਕ ਲਚਕੀਲਾਪਨ ਅਤੇ ਰਣਨੀਤਕ ਸਸ਼ਕਤੀਕਰਨ ਵਰਗੇ 3 ਟੀਚਿਆਂ ’ਤੇ ਇਕੱਠਿਆਂ ਕੰਮ ਕਰਨਾ ਪਵੇਗਾ। ਇਸ ਲਈ ਘਰੇਲੂ ਉਤਪਾਦਨ ਸਮਰੱਥਾ ਵਧਾਉਣ ਦੇ ਨਾਲ ਬਰਾਮਦ ਮੁਕਾਬਲੇਬਾਜ਼ੀ ਨੂੰ ਵੀ ਮਜ਼ਬੂਤ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਰਾਜੇਸ਼ ਖੰਨਾ ਦੀ ਜਾਇਦਾਦ 'ਚ ਹਿੱਸਾ ਮੰਗ ਰਹੀ ਅਨੀਤਾ ਅਡਵਾਨੀ ਨੂੰ SC ਤੋਂ ਝਟਕਾ, ਜਾਣੋ ਪੂਰਾ ਮਾਮਲਾ
ਉਨ੍ਹਾਂ ਨੇ ਕਿਹਾ ਕਿ ਕੱਚੇ ਤੇਲ, ਉਦਯੋਗਿਕ ਧਾਤਾਂ, ਖਾਦਾਂ, ਦਵਾਈਆਂ ’ਚ ਵਰਤੇ ਜਾਣ ਵਾਲੇ ਐਕਟਿਵ ਫਾਰਮਾਸਿਊਟੀਕਲ ਇੰਗ੍ਰੀਡੀਐਂਟਸ (ਏ. ਪੀ. ਆਈ.), ਰੇਅਰ ਅਰਥ ਐਲੀਮੈਂਟਸ, ਮਹੱਤਵਪੂਰਨ ਖਣਿਜਾਂ ਅਤੇ ਬੈਟਰੀ ਰਸਾਇਣਾਂ ਦੀ ਦਰਾਮਦ ’ਤੇ ਨਿਰਭਰਤਾ ਘੱਟ ਕਰਨੀ ਪਵੇਗੀ। ਨਾਲ ਹੀ, ਜ਼ਰੂਰੀ ਵਸਤਾਂ ਦਾ ਰਣਨੀਤਕ ਭੰਡਾਰ ਤਿਆਰ ਕਰਨਾ ਵੀ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : 16.514 ਕਿਲੋ ਦੇ ਸੋਨੇ ਦੇ ਝੁਮਕੇ ਬਣੇ ਖਿੱਚ ਦਾ ਕੇਂਦਰ, ਬਣ ਗਏ 2 ਗਿਨੀਜ਼ ਵਰਲਡ ਰਿਕਾਰਡ
ਇਹ ਵੀ ਪੜ੍ਹੋ : ਕੀ ਬਾਜ਼ਾਰ 'ਚ ਫਿਰ ਆਵੇਗਾ 1000 ਰੁਪਏ ਦਾ ਨੋਟ? ਮੰਦਿਰ ਦੀ ਤਸਵੀਰ ਵਾਲੇ ਨੋਟ 'ਤੇ ਆਇਆ ਵੱਡਾ ਅਪਡੇਟ
ਇਹ ਵੀ ਪੜ੍ਹੋ : Train 'ਚ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਇਸ ਸਮੇਂ ਮੋਬਾਈਲ ਚਾਰਜਿੰਗ 'ਤੇ ਲੱਗ ਗਿਆ ਬੈਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਮਰੀਕਾ : ਹਾਬੀ ਨੂੰ ਬਿਜ਼ਨੈੱਸ ਬਣਾ ਰਹੇ ਬੱਚੇ, ਗੁਆਂਢੀ ਬਣੇ ਪੱਕੇ ਗਾਹਕ
NEXT STORY