ਮੁੰਬਈ–ਰੇਟਿੰਗ ਏਜੰਸੀ ਇਕਰਾ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਭਾਰਤੀ ਅਰਥਵਿਵਸਥਾ 12 ਤੋਂ 13 ਫੀਸਦੀ ਦੀ ਦਰ ਨਾਲ ਵਧੇਗੀ। ਇਕਰਾ ਨੇ ਕਾਰੋਬਾਰ ਗਤੀਵਿਧੀ ਸੂਚਕ ਅੰਕ 13 ਮਹੀਨਿਆਂ ਦੇ ਦੂਜੇ ਸਭ ਤੋਂ ਉੱਚ ਪੱਧਰ ’ਤੇ ਹੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਹਿਲੀ ਤਿਮਾਹੀ ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਕਾਫੀ ਚੰਗੀ ਰਹਿ ਸਕਦੀ ਹੈ। ਹਾਲਾਂਕਿ ਇਕਰਾ ਨੇ ਵਿੱਤੀ ਸਾਲ 2021-22 ਲਈ ਜੀ. ਡੀ. ਪੀ. ਦੀ ਵਾਧਾ ਦਰ ਦੇ 7.2 ਫੀਸਦੀ ਦੇ ਅਨੁਮਾਨ ਨੂੰ ਬਰਾਬਰ ਰੱਖਿਆ ਹੈ। ਇਸ ਦੇ ਪਿੱਛੇ ਵਧਦੀ ਮਹਿੰਗਾਈ ਅਤੇ ਨੀਤੀਗਤ ਵਿਆਜ ਦਰਾਂ ’ਚ ਵਾਧੇ ਵਰਗੇ ਕਾਰਕ ਹਨ।
ਇਕਰਾ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਅਪ੍ਰੈਲ ਮਹੀਨੇ ਲਈ ਸਾਡਾ ਕਾਰੋਬਾਰ ਗਤੀਵਿਧੀ ਸੂਚਕ ਅੰਕ ਇਹ ਸੰਕੇਤ ਦਿੰਦਾ ਹੈ ਕਿ ਇਕ ਸਾਲ ਪਹਿਲਾਂ ਅਤੇ ਕੋਵਿਡ ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ ’ਚ ਗਤੀਵਿਧੀਆਂ ਕਰੀਬ 16 ਫੀਸਦੀ ਵੱਧ ਰਹੀਆਂ ਹਨ।
ਦਰਜਨਾਂ ਬ੍ਰਾਂਡਸ ਨੂੰ ਐਕਵਾਇਰ ਕਰਨ ਦੀ ਤਿਆਰੀ ’ਚ ਰਿਲਾਇੰਸ
NEXT STORY