ਨਵੀਂ ਦਿੱਲੀ (ਅਨਸ) - ਅਮਰੀਕਾ ਦੀ ਟੈਰਿਫ ਵਾਰ ਦੀਆਂ ਧਮਕੀਆਂ ਦਰਮਿਆਨ ਰੇਟਿੰਗ ਏਜੰਸੀ ਫਿੱਚ ਦੀ ਭਵਿੱਖਵਾਣੀ ਨੇ ਵੱਡੀ ਰਾਹਤ ਦੀ ਗੱਲ ਕਹਿ ਦਿੱਤੀ ਹੈ। ਗਲੋਬਲ ਰੇਟਿੰਗ ਏਜੰਸੀ ਫਿੱਚ ਨੇ ਕਿਹਾ ਕਿ ਘਰੇਲੂ ਬਾਜ਼ਾਰ ਦਾ ਵੱਡਾ ਆਕਾਰ ਭਾਰਤ ਦੀ ਬਾਹਰੀ ਮੰਗ ’ਤੇ ਨਿਰਭਰਤਾ ਨੂੰ ਘੱਟ ਕਰਦਾ ਹੈ ਅਤੇ ਦੇਸ਼ ਨੂੰ ਅਮਰੀਕੀ ਟੈਰਿਫ ਵਾਧੇ ਨਾਲ ਹੋਣ ਵਾਲੇ ਪ੍ਰਭਾਵ ਨੂੰ ਘੱਟ ਕਰਨ ’ਚ ਮਦਦ ਕਰੇਗਾ, ਜਿਸ ਨਾਲ ਅਰਥਵਿਵਸਥਾ ਮਾਲੀ ਸਾਲ 26 ’ਚ 6.5 ਫ਼ੀਸਦੀ ਦੇ ਵਾਧੇ ਨਾਲ ਵਧ ਸਕਦੀ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ, ਮਿਲੇਗਾ 6800 ਰੁਪਏ ਦਾ ਬੋਨਸ, ਪੈਨਸ਼ਨਰਾਂ ਨੂੰ ਵੀ ਮਿਲੇਗਾ ਫਾਇਦਾ
ਰੇਟਿੰਗ ਏਜੰਸੀ ਨੇ ਮਾਲੀ ਸਾਲ 26 ਲਈ ਭਾਰਤ ਦੇ ਜੀ. ਡੀ. ਪੀ. ਵਾਧਾ ਦਰ ਅੰਦਾਜ਼ੇ ਨੂੰ 6.5 ਫ਼ੀਸਦੀ ’ਤੇ ਬਰਕਰਾਰ ਰੱਖਿਆ ਹੈ। ਉੱਥੇ ਹੀ, ਮਾਲੀ ਸਾਲ 27 ਲਈ ਜੀ. ਡੀ. ਪੀ. ਵਾਧਾ ਦਰ ਅੰਦਾਜ਼ੇ ਨੂੰ ਵਧਾ ਕੇ 6.3 ਫ਼ੀਸਦੀ ਕਰ ਦਿੱਤਾ ਹੈ, ਜੋ ਕਿ ਦਸੰਬਰ ’ਚ ਐਲਾਨੇ ਗਏ ਅੰਦਾਜ਼ੇ 6.2 ਫ਼ੀਸਦੀ ਤੋਂ 0.1 ਫ਼ੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਲਗਾਤਾਰ ਆਪਣੇ ਹੀ ਰਿਕਾਰਡ ਤੋੜ ਰਹੀਆਂ ਸੋਨੇ ਦੀਆਂ ਕੀਮਤਾਂ, ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਿਹੈ Gold
ਟਰੰਪ ਦੇ ਟੈਰਿਫ ਦਾ ਅਸਰ ਨਹੀਂ
ਹਾਲ ਹੀ, ’ਚ ਮਾਰਗਨ ਸਟੈਨਲੀ ਦੀ ਰਿਪੋਰਟ ’ਚ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਟੈਰਿਫ ਦੇ ਐਲਾਨ ਕਾਰਨ ਪੈਦਾ ਹੋਈ ਗਲੋਬਲ ਅਸਥਿਰਤਾ ਦਰਮਿਆਨ ਭਾਰਤ ਨੂੰ ਏਸ਼ੀਆ ’ਚ ਸਭ ਤੋਂ ਚੰਗੀ ਸਥਿਤੀ ਵਾਲਾ ਦੇਸ਼ ਦੱਸਿਆ ਸੀ। ਇਸ ਦੀ ਵਜ੍ਹਾ ਦੇਸ਼ ਦਾ ਵਸਤੂ ਬਰਾਮਦ-ਜੀ. ਡੀ. ਪੀ. ਅਨੁਪਾਤ ਘੱਟ ਹੋਣਾ ਅਤੇ ਆਰਥਕ ਆਧਾਰ ਦਾ ਮਜ਼ਬੂਤ ਹੋਣਾ ਸੀ।
ਇਹ ਵੀ ਪੜ੍ਹੋ : FASTag Rules: 1 ਅਪ੍ਰੈਲ ਤੋਂ ਬਦਲਣਗੇ ਨਿਯਮ, ਇਨ੍ਹਾਂ ਵਾਹਨਾਂ ਨੂੰ ਨਹੀਂ ਦੇਣਾ ਪਵੇਗਾ Toll...
ਫਿੱਚ ਦੀ ਰਿਪੋਰਟ ’ਚ ਦੱਸਿਆ ਗਿਆ ਕਿ ਸਾਨੂੰ ਨਹੀਂ ਲੱਗਦਾ ਕਿ ਚਾਲੂ ਮਾਲੀ ਸਾਲ ਦੀ ਦੂਜੀ ਤਿਮਾਹੀ ’ਚ ਜੀ. ਡੀ. ਪੀ. ਵਾਧਾ ਦਰ ’ਚ ਆਈ ਗਿਰਾਵਟ ਦਾ ਲੰਮੀ ਮਿਆਦ ’ਚ ਆਰਥਕ ਸਰਗਰਮੀਆਂ ਨੂੰ ਕੋਈ ਅਸਰ ਹੋਵੇਗਾ। ਕੰਜ਼ਿਊਮਰ ਅਤੇ ਬਿਜ਼ਨੈੱਸ ਦਾ ਭਰੋਸਾ ਉੱਚੇ ਪੱਧਰ ’ਤੇ ਬਣਿਆ ਹੋਇਆ ਹੈ ਅਤੇ ਨਿਵੇਸ਼ ਨਾਲ ਇਨਫ੍ਰਾਸਟ੍ਰੱਕਚਰ ਨੂੰ ਸਮਰਥਨ ਮਿਲ ਰਿਹਾ ਹੈ।
ਰਿਪੋਰਟ ’ਚ ਅੱਗੇ ਕਿਹਾ ਗਿਆ ਕਿ ਸਮਰੱਥਾ ਵਰਤੋਂ ਵੀ ਉੱਚ ਪੱਧਰ ’ਤੇ ਬਣੀ ਹੋਈ ਹੈ ਅਤੇ ਮਹੀਨਾਵਾਰੀ ਵਪਾਰ ਅੰਕੜੇ ਅਕਤੂਬਰ ’ਚ ਬਰਾਮਦ ’ਚ ਵਾਧੇ ਨੂੰ ਦਿਖਾਉਂਦੇ ਹਨ। ਰਿਪੋਰਟ ’ਚ ਦੱਸਿਆ ਗਿਆ ਕਿ ਚਾਲੂ ਮਾਲੀ ਸਾਲ ’ਚ ਜੀ. ਡੀ. ਪੀ. ਵਾਧਾ ਦਰ 6.4 ਫ਼ੀਸਦੀ ਰਹਿ ਸਕਦੀ ਹੈ।
ਫਿੱਚ ਨੇ ਭਾਰਤ ’ਚ ਮਹਿੰਗਾਈ ਦਰ ਦੇ ਅੰਦਾਜ਼ੇ ਨੂੰ 4 ਫ਼ੀਸਦੀ ’ਤੇ ਬਰਕਰਾਰ ਰੱਖਿਆ ਹੈ। ਮਾਲੀ ਸਾਲ 27 ਲਈ ਅਗਾਊਂ ਅੰਦਾਜ਼ੇ ਨੂੰ ਪਹਿਲਾਂ ਦੇ 4 ਫ਼ੀਸਦੀ ਤੋਂ ਵਧਾ ਕੇ 4.3 ਫ਼ੀਸਦੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਵਧਣ ਵਾਲੀ ਹੈ ਤੁਹਾਡੀ ਮਨਪਸੰਦ ਕਾਰ ਦੀ ਕੀਮਤ, ਕੰਪਨੀਆਂ ਨੇ ਕੀਤਾ ਕੀਮਤਾਂ ਵਧਾਉਣ ਦਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦਾ ਕੌਫੀ ਨਿਰਯਾਤ ਰਿਕਾਰਡ ਕੀਮਤਾਂ 'ਤੇ
NEXT STORY