ਨਵੀਂ ਦਿੱਲੀ- ਇਨ੍ਹੀਂ ਦਿਨੀਂ ਕੌਫੀ ਉਤਪਾਦਕਾਂ ਦੀ ਖੂਬ ਕਮਾਈ ਹੋ ਰਹੀ ਹੈ। ਦਰਅਸਲ ਕੌਫੀ ਦੀਆਂ ਵੈਸ਼ਵਿਕ ਕੀਮਤਾਂ ਕਾਫੀ ਵੱਧ ਹੈ। ਇਸ ਦਾ ਸਿੱਧਾ ਫਾਇਦਾ ਭਾਰਤ ਨੂੰ ਮਿਲ ਰਿਹਾ ਹੈ। ਭਾਰਤ ਦਾ ਕੌਫੀ ਨਿਰਯਾਤ ਚਾਲੂ ਵਿੱਤੀ ਸਾਲ ਅਪ੍ਰੈਲ-ਫਰਵਰੀ ਦੇ ਸਮੇਂ 'ਚ 40 ਫ਼ੀਸਦੀ ਤੋਂ ਵੱਧ ਵਧ ਕੇ 1.54 ਬਿਲੀਅਨ ਡਾਲਰ ਨੂੰ ਪਾਰ ਕਰ ਗਿਆ ਹੈ ਜੋ ਪਿਛਲੇ ਸਾਲ ਦੇ 1.10 ਬਿਲੀਅਨ ਡਾਲਰ ਦੇ ਮੁਕਾਬਲੇ ਵੱਧ ਰਿਹਾ ਹੈ। ਵਣਜ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਫਰਵਰੀ ਮਹੀਨੇ ਦੌਰਾਨ ਬਰਾਮਦ ਮੁੱਲ ਦੇ ਮਾਮਲੇ ਵਿਚ 22 ਫੀਸਦੀ ਵੱਧ ਕੇ 178.68 ਮਿਲੀਅਨ ਡਾਲਰ ($146.08 ਮਿਲੀਅਨ) ਹੋ ਗਈ। ਰੁਪਏ ਦੇ ਹਿਸਾਬ ਨਾਲ ਅਪ੍ਰੈਲ-ਫਰਵਰੀ 2024-25 ਦੌਰਾਨ ਨਿਰਯਾਤ 43.37 ਫ਼ੀਸਦੀ ਵੱਧ ਕੇ 13004.75 ਕਰੋੜ ਰੁਪਏ ਹੋ ਗਿਆ ਜੋ ਪਿਛਲੇ ਸਾਲ ਦੇ 9070 ਕਰੋੜ ਰੁਪਏ ਸੀ।
ਮੰਤਰਾਲੇ ਦੇ ਅੰਕੜਿਆਂ ਅਨੁਸਾਰ ਅਪ੍ਰੈਲ-ਦਸੰਬਰ 2024 ਦੌਰਾਨ ਭਾਰਤੀ ਕੌਫੀ ਲਈ ਪ੍ਰਮੁੱਖ ਨਿਰਯਾਤ ਸਥਾਨਾਂ 'ਚੋਂ ਇਟਲੀ ਕੁੱਲ ਕੌਫੀ ਨਿਰਯਾਤ ਵਿਚ 19.01 ਫ਼ੀਸਦੀ ਹਿੱਸੇਦਾਰੀ ਨਾਲ ਸਭ ਤੋਂ ਅੱਗੇ ਹੈ, ਇਸ ਤੋਂ ਬਾਅਦ ਜਰਮਨੀ (12.42 ਫ਼ੀਸਦੀ), ਰੂਸ (5.76 ਫ਼ੀਸਦੀ) ਅਤੇ ਬੈਲਜੀਅਮ (5.76 ਫ਼ੀਸਦੀ) ਦਾ ਸਥਾਨ ਹੈ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ) ਦਾ ਵੀ 5.55 ਫ਼ੀਸਦੀ ਦਾ ਮਹੱਤਵਪੂਰਨ ਹਿੱਸਾ ਹੈ। ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਅਪ੍ਰੈਲ-ਦਸੰਬਰ 2024 ਦੌਰਾਨ ਕੁੱਲ ਕੌਫੀ ਨਿਰਯਾਤ ਦਾ 4.05 ਫ਼ੀਸਦੀ ਹਿੱਸੇਦਾਰੀ ਨਾਲ ਅਮਰੀਕਾ 6ਵੇਂ ਸਥਾਨ 'ਤੇ ਹੈ।
ਭਾਰਤ ਦੁਨੀਆ 'ਚ ਕੌਫੀ ਦਾ 7ਵਾਂ ਸਭ ਤੋਂ ਵੱਡਾ ਉਤਪਾਦਕ ਅਤੇ 5ਵਾਂ ਸਭ ਤੋਂ ਵੱਡਾ ਨਿਰਯਾਤਕਾਰ ਦੇਸ਼ ਹੈ। ਸਭ ਤੋਂ ਵੱਡੇ ਉਤਪਾਦਕ ਦੇਸ਼ਾਂ- ਬ੍ਰਾਜ਼ੀਲ ਅਤੇ ਵੀਅਤਨਾਮ ਵਿਚ ਪ੍ਰਤੀਕੂਲ ਮੌਸਮ ਕਾਰਨ ਸਪਲਾਈ ਵਿਚ ਕਮੀ ਮਗਰੋਂ ਕੌਫੀ ਦੀਆਂ ਕੀਮਤਾਂ ਰਿਕਾਰਡ ਉੱਚਾਈ ਨੂੰ ਛੂਹ ਰਹੀਆਂ ਹਨ। ਭਾਰਤ ਦੇਸ਼ ਵਿਚ ਪੈਦਾ ਹੋਣ ਵਾਲੇ 3.5 ਲੱਖ ਟਨ ਤੋਂ ਵੱਧ ਦਾ ਦੋ ਤਿਹਾਈ ਤੋਂ ਵੱਧ ਨਿਰਯਾਤ ਕਰਦਾ ਹੈ।
ਵੱਡੀ ਖ਼ਬਰ: ਖੋਲ੍ਹ ਦਿੱਤਾ ਗਿਆ ਸ਼ੰਭੂ ਬਾਰਡਰ, ਲੰਘਣ ਲੱਗੀਆਂ ਗੱਡੀਆਂ
NEXT STORY