ਨਵੀਂ ਦਿੱਲੀ– ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਚੀਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਵੀਵੋ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ’ਚ ਪੂਰੇ ਦੇਸ਼ ’ਚ 44 ਸਥਾਨਾਂ ’ਤੇ ਛਾਪੇਮਾਰੀ ਕਰ ਰਿਹਾ ਹੈ।
ਸੂਤਰਾਂ ਅਨੁਸਾਰ ਡਾਇਰੈਕਟੋਰੇਟ ਦੀਆਂ ਵੱਖ-ਵੱਖ ਟੀਮਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਅਤੇ ਹੋਰ ਸੂਬਿਆਂ ’ਚ ਛਾਪੇ ਮਾਰ ਰਹੀਆਂ ਹਨ। ਵੀਵੋ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਪਿਛਲੇ ਕੁਝ ਸਮੇਂ ਤੋਂ ਜਾਂਚ ਏਜੰਸੀਆਂ ਦੀ ਨਜ਼ਰ ’ਚ ਹਨ। ਇਸੇ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੇ ਹਾਲ ਹੀ ’ਚ ਦਿੱਲੀ ਪੁਲਸ ਵੱਲੋਂ ਜੰਮੂ-ਕਸ਼ਮੀਰ ’ਚ ਸਥਿਤ ਏਜੰਸੀ ਦੇ ਇਕ ਡਾਇਰੈਕਟਰ ਵਿਰੁੱਧ ਐੱਫ. ਆਈ. ਆਰ. ਦਰਜ ਕੀਤੇ ਜਾਣ ਤੋਂ ਬਾਅਦ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ।
ਇਸ ਐੱਫ. ਆਈ. ਆਰ. ’ਚ ਦੋਸ਼ ਲਗਾਇਆ ਗਿਆ ਸੀ ਕਿ ਉਸ ਕੰਪਨੀ ਦੇ ਕੁਝ ਚੀਨੀ ਸ਼ੇਅਰਧਾਰਕਾਂ ਨੇ ਫਰਜ਼ੀ ਢੰਗ ਨਾਲ ਆਪਣੀ ਪਛਾਣ ਦੇ ਦਸਤਾਵੇਜ਼ ਬਣਾਏ। ਈ. ਡੀ. ਨੂੰ ਸ਼ੱਕ ਹੈ ਕਿ ਇਹ ਕਥਿਤ ਜਾਅਲਸਾਜ਼ੀ ਸ਼ੈੱਲ ਜਾਂ ਫਰਜ਼ੀ ਕੰਪਨੀਆਂ ਦੀ ਵਰਤੋਂ ਕਰ ਕੇ ਨਾਜਾਇਜ਼ ਢੰਗ ਨਾਲ ਕਮਾਏ ਗਏ ਧਨ ਦੀ ਹੇਰਾਫੇਰੀ ਕਰਨ ਲਈ ਬਣਾਏ ਗਏ ਸਨ।
ਤਨਿਸ਼ਕ ਦੀ ਨਵੀਂ ਕਲੈਕਸ਼ਨ ‘ਰਿਦਮਸ ਆਫ ਰੇਨ’ ਪੇਸ਼
NEXT STORY