ਵਾਸ਼ਿੰਗਟਨ–ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਟੈਸਲਾ ਦੇ ਸ਼ੇਅਰਾਂ ਦੀ ਵਿਕਰੀ ਕੀਤੀ ਹੈ। ਮਸਕ ਨੇ ਟੈਸਲਾ ਦੇ 3.95 ਅਰਬ ਡਾਲਰ ਕੀਮਤ ਦੇ 19.5 ਲੱਖ ਸ਼ੇਅਰ ਵੇਚ ਦਿੱਤੇ ਹਨ। ਯੂ. ਐੱਸ. ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਸ਼ੇਅਰਾਂ ਦੀ ਵਿਕਰੀ ਮੰਗਲਵਾਰ ਨੂੰ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਮਸਕ ਨੇ ਟਵਿਟਰ ਡੀਲ ਨੂੰ ਪੂਰੀ ਕਰਨ ਲਈ ਸ਼ੇਅਰ ਵੇਚੇ ਹਨ। ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸ਼ੇਅਰਾਂ ’ਤੇ ਪਿਛਲੇ ਕਾਫੀ ਦਿਨਾਂ ਤੋਂ ਦਬਾਅ ਦੇਖਿਆ ਜਾ ਰਿਹਾ ਹੈ। ਕੰਪਨੀ ਦੇ ਸ਼ੇਅਰ 17 ਮਹੀਨਿਅਾਂ ਦੇ ਹੇਠਲੇ ਪੱਧਰ ’ਤੇ ਪਹੁੰਚ ਚੁੱਕੇ ਹਨ।
ਐਲਨ ਮਸਕ ਨੇ ਟਵਿਟਰ ਸੌਦੇ ਲਈ ਜ਼ਿਆਦਾਤਰ ਪੈਸਾ ਟੈਸਲਾ ਦੇ ਸ਼ੇਅਰਾਂ ਨੂੰ ਵੇਚ ਕੇ ਹੀ ਜੁਟਾਇਆ ਹੈ। ਟੈਸਲਾ ਦੇ ਸ਼ੇਅਰਾਂ ਦੀ ਵਿਕਰੀ ਨਾਲ ਐਲਨ ਮਸਕ ਦੀ ਕੁੱਲ ਜਾਇਦਾਦ ਵੀ 200 ਅਰਬ ਡਾਲਰ ਤੋਂ ਹੇਠਾਂ ਆ ਗਈ ਹੈ। ਹਾਲਾਂਕਿ ਮਸਕ ਹੁਣ ਵੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਇਹ ਚਰਚਾ ਪਹਿਲਾਂ ਹੀ ਚੱਲ ਰਹੀ ਸੀ ਕਿ ਟਵਿਟਰ ਖਰੀਦਣ ਲਈ ਫੰਡ ਜੁਟਾਉਣ ਲਈ ਮਸਕ ਟੈਸਲਾ ਦੇ ਸ਼ੇਅਰ ਵੇਚਣਗੇ।
ਹੁਣ ਤੱਕ ਵੇਚ ਚੁੱਕੇ ਹਨ 20 ਬਿਲੀਅਨ ਡਾਲਰ ਦੇ ਸ਼ੇਅਰ
ਇਸ ਤੋਂ ਪਹਿਲਾਂ ਅਪ੍ਰੈਲ ਅਤੇ ਅਗਸਤ ’ਚ ਵੀ ਐਲਨ ਮਸਕ ਨੇ ਟੈਸਲਾ ਦੇ ਸ਼ੇਅਰ ਵੇਚੇ ਸਨ। ਇਨ੍ਹਾਂ ਦੀ ਕੀਮਤ 15.4 ਬਿਲੀਅਨ ਡਾਲਰ ਸੀ। ਹੁਣ ਮਸਕ ਨੇ ਇਕ ਵਾਰ ਮੁੜ ਟੈਸਲਾ ਦੇ ਸ਼ੇਅਰ ਵੇਚਣ ਤੋਂ ਬਾਅਦ ਅਪ੍ਰੈਲ ਤੋਂ ਬਾਅਦ ਟੈਸਲਾ ਸੀ. ਈ. ਓ. 20 ਬਿਲੀਅਨ ਡਾਲਰ ਕੀਮਤ ਦੇ ਸ਼ੇਅਰ ਵੇਚ ਚੁੱਕੇ ਹਨ।
ਸਰਕਾਰ ਨੇ ਐਕਸਪੋਰਟ ਪ੍ਰਮੋਸ਼ਨ ਸਕੀਮਾਂ ਲਈ ਰੁਪਏ ’ਚ ਵਪਾਰ ਨਿਪਟਾਰਾ ਕਰਨ ਦੀ ਦਿੱਤੀ ਇਜਾਜ਼ਤ
NEXT STORY