ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਲਾਗ ਦੀ ਰਫਤਾਰ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਟੀਕਾਕਰਨ 'ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ। ਜਿਥੇ ਟੀਕਾਕਰਨ ਬਹੁਤ ਮਹੱਤਵਪੂਰਨ ਅਤੇ ਲਾਭਕਾਰੀ ਦੱਸਿਆ ਜਾਂਦਾ ਹੈ, ਉਥੇ ਡਾਕਟਰਾਂ ਨੇ ਸਿਹਤ ਸੰਸਥਾਵਾਂ ਨੂੰ ਇਸ ਦੇ ਇਕ ਹੋਰ ਪਹਿਲੂ ਬਾਰੇ ਵੀ ਜਾਗਰੁਕ ਕੀਤਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਟੀਕਾਕਰਨ ਕਾਰਨ ਆਉਣ ਵਾਲੇ ਮਹੀਨਿਆਂ ਵਿਚ ਦੇਸ਼ ਵਿਚ ਇੱਕ ਹੋਰ ਗੰਭੀਰ ਸਮੱਸਿਆ ਖੜ੍ਹੀ ਹੋ ਸਕਦੀ ਹੈ। ਆਉਣ ਵਾਲੇ ਮਹੀਨਿਆਂ ਵਿਚ ਭਾਰਤ ਵਿਚ ਨੌਜਵਾਨ ਵਲੋਂ ਖੂਨਦਾਨ ਕਰਨ ਵਾਲਿਆਂ ਦੀ ਵੱਡੀ ਘਾਟ ਹੋ ਸਕਦੀ ਹੈ।
ਜਾਣੋ ਵਜ੍ਹਾ
National Blood Transfusion Council (ਐਨ.ਬੀ.ਟੀ.ਸੀ.) ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜਿਨ੍ਹਾਂ ਲੋਕਾਂ ਨੇ ਟੀਕਾ ਲਗਵਾ ਲਿਆ ਹੈ ਉਹ ਟੀਕੇ ਦੀ ਹਰੇਕ ਖੁਰਾਕ ਤੋਂ ਬਾਅਦ 28 ਦਿਨਾਂ ਲਈ ਖੂਨਦਾਨ ਨਹੀਂ ਕਰ ਸਕਦੇ। ਇਕ ਅੰਗ੍ਰੇਜ਼ੀ ਅਖਬਾਰ ਵਿਚ ਛਪੀ ਇਕ ਰਿਪੋਰਟ ਵਿਚ ਕਾਰਡੀਓਵੈਸਕੁਲਰ ਥੋਰੈਸਿਕ ਅਤੇ ਟ੍ਰਾਂਸਪਲਾਂਟ ਸਰਜਨ ਡਾ. ਰਘੂਵੇਂਦਰ ਚਿਕਤੂਰ ਨੇ ਕਿਹਾ ਹੈ ਕਿ ਭਵਿੱਖ ਵਿਚ ਆਉਣ ਵਾਲੀਆਂ ਦਿੱਕਤਾਂ ਤੋਂ ਬਚਣ ਲਈ ਖੂਨ ਦੇ ਬੈਂਕਾਂ ਵਿਚ ਖੂਨ ਦੀ ਘਾਟ ਤੋਂ ਬਚਣ ਲਈ ਖ਼ੂਨ ਦਾਨ ਕੈਂਪ ਦਾ ਸੰਚਾਲਨ ਕਰਕੇ ਲੋਕਾਂ ਨੂੰ ਖ਼ੂਨ ਦਾਨ ਕਰਨ ਲਈ ਉਤਸ਼ਾਹਿਤ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦਰਮਿਆਨ ਖੂਨ ਦੇ ਬੈਂਕਾਂ ਵਿਚ ਖ਼ੂਨ ਦੀ ਕਮੀ ਕਿਸੇ ਗੰਭੀਰ ਸਮੱਸਿਆ ਦਾ ਕਾਰਨ ਨਾ ਬਣੇ, ਇਸ ਦੇ ਬਾਰੇ ਸਾਨੂੰ ਪਹਿਲਾਂ ਤੋਂ ਸੋਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ : GST ਰਿਟਰਨ ਭਰਨ ਵਾਲਿਆਂ ਲਈ ਵੱਡੀ ਰਾਹਤ, ਚਾਰਜ ਤੇ ਵਿਆਜ ਨੂੰ ਲੈ ਕੇ ਸਰਕਾਰ ਨੇ ਦਿੱਤੀ ਇਹ ਛੋਟ
ਮਾਹਰ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਟੀਕਾ ਲਗਵਾਉਣ ਤੋਂ ਪਹਿਲਾਂ ਜਾਂ ਪਹਿਲੀ ਖੁਰਾਕ ਦੇ ਘੱਟੋ ਘੱਟ 28 ਦਿਨਾਂ ਬਾਅਦ ਦੂਜੀ ਖ਼ੁਰਾਕ ਲੈਣ ਤੋਂ ਪਹਿਲਾਂ ਖ਼ੂਨਦਾਨ ਜ਼ਰੂਰ ਕਰੋ ਤਾਂ ਜੋ ਖੂਨ ਦੇ ਬੈਂਕਾਂ ਵਿਚ ਖੂਨ ਦੀ ਕਮੀ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : Anand Mahindra ਨੇ ਕੀਤੀ ਕੈਂਪੇਨ ਦੀ ਸ਼ੁਰੂਆਤ, ਹੁਣ ਕੋਰੋਨਾ ਮਰੀਜ਼ ਕੋਲ ਇਸ ਤਰ੍ਹਾਂ ਪਹੁੰਚੇਗੀ ਆਕਸੀਜਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
GST ਰਿਟਰਨ ਭਰਨ ਵਾਲਿਆਂ ਲਈ ਵੱਡੀ ਰਾਹਤ, ਚਾਰਜ ਤੇ ਵਿਆਜ ਨੂੰ ਲੈ ਕੇ ਸਰਕਾਰ ਨੇ ਦਿੱਤੀ ਇਹ ਛੋਟ
NEXT STORY