ਨਵੀਂ ਦਿੱਲੀ—ਨਿਰਯਾਤ ਦੀ ਕਮੀ ਆਉਣ ਦੇ ਬਾਵਜੂਦ ਭਾਰਤ ਦਾ ਵਪਾਰ ਘਾਟਾ ਸਤੰਬਰ 'ਚ ਪੰਜ ਮਹੀਨੇ ਦੇ ਹੇਠਲੇ ਪੱਧਰ 'ਤੇ ਚੱਲਿਆ ਗਿਆ ਹੈ। ਵਪਾਰ ਘਾਟੇ 'ਚ ਵਾਧੇ ਨਾਲ ਕਰੰਟ ਅਕਾਊਂਟ ਡੈਫੀਸਿਟ ਨੂੰ ਲੈ ਕੇ ਚਿੰਤਾ ਵਧਣ ਲੱਗੀ ਸੀ। ਨਿਰਯਾਤ ਅਤੇ ਆਯਾਤ ਦਾ ਅੰਤਰ ਭਾਵ ਵਪਾਰ ਘਾਟਾ ਸਤੰਬਰ 'ਚ 13.98 ਅਰਬ ਡਾਲਰ 'ਤੇ ਆ ਗਿਆ ਹੈ। ਅਜਿਹੇ ਆਯਾਤ 'ਚ ਵਾਧੇ ਦੀ ਰਫਤਾਰ ਸੁਸਤ ਰਹਿਣ ਦੇ ਕਾਰਨ ਹੋਇਆ ਹੈ। ਅਗਸਤ 'ਚ ਟ੍ਰੇਡ ਡੈਫੀਸ਼ਿਟ 17.39 ਅਰਬ ਡਾਲਰ 'ਤੇ ਸੀ।
ਇਕਰਾ ਦੀ ਪ੍ਰਿੰਸੀਪਲ ਇਕਨਾਮਿਸਟ ਅਦਿੱਤੀ ਨਾਇਰ ਨੇ ਕਿਹਾ ਕਿ ਇਸ ਗਿਰਾਵਟ ਅਤੇ ਗੈਰ-ਜ਼ਰੂਰੀ ਆਯਾਤ ਘਟਾਉਣ ਦੇ ਲਈ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਦੇ ਬਾਵਜੂਜ ਅਕਤੂਬਰ 2018 'ਚ ਮਰਚੇਂਟਡਾਈਜ਼ ਟ੍ਰੈਡ ਡੈਫੀਸਿਟ ਫਿਰ ਤੋਂ 17.5 ਅਰਬ ਡਾਲਰ ਤੋਂ ਜ਼ਿਆਦਾ ਹੋ ਜਾਵੇ ਤਾਂ ਹੈਰਾਨੀ ਦੀ ਗੱਲ ਨਹੀਂ ਹੋਵੇਗੀ।
ਪੰਜਾਬ ਦੇ ਕਿਸਾਨਾਂ ਲਈ ਜ਼ਰੂਰੀ ਖਬਰ, ਤਿੰਨ ਦਿਨ ਬਾਰਸ਼ ਦੇ ਆਸਾਰ
NEXT STORY