ਨਵੀਂ ਦਿੱਲੀ - ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੰਜੀਨੀਅਰਿੰਗ, ਚਾਵਲ, ਤੇਲ ਦੇ ਖਾਣੇ ਅਤੇ ਸਮੁੰਦਰੀ ਉਤਪਾਦਾਂ ਸਮੇਤ ਵੱਖ ਵੱਖ ਸੈਕਟਰਾਂ ਦੀ ਬਿਹਤਰ ਕਾਰਗੁਜ਼ਾਰੀ ਸਦਕਾ ਚਾਲੂ ਵਿੱਤੀ ਸਾਲ 2021-22 ਦੀ ਅਪਰੈਲ-ਜੂਨ ਤਿਮਾਹੀ ਵਿਚ ਦੇਸ਼ ਦੀ ਬਰਾਮਦ ਵਧ ਕੇ 95 ਅਰਬ ਡਾਲਰ ਹੋ ਗਈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2018-19 ਦੀ ਅਪ੍ਰੈਲ ਤੋਂ ਜੂਨ ਦੀ ਤਿਮਾਹੀ ਵਿਚ ਸਾਮਾਨ ਦੀ ਬਰਾਮਦ 82 ਅਰਬ ਡਾਲਰ ਸੀ।
ਵਿੱਤ ਸਾਲ 2020-21 ਦੀ ਅਪ੍ਰੈਲ-ਜੂਨ ਤਿਮਾਹੀ 'ਚ ਬਰਾਮਦ 51 ਅਰਬ ਡਾਲਰ ਰਹੀ ਜਦੋਂ ਕਿ ਇਸੇ ਵਿੱਤੀ ਸਾਲ ਦੀ ਆਖਰੀ ਤਿਮਾਹੀ ਵਿਚ ਨਿਰਯਾਤ 90 ਅਰਬ ਡਾਲਰ ਰਿਹਾ ਸੀ। ਪਿਛਲੇ ਮਹੀਨੇ ਦੇਸ਼ ਦੀ ਬਰਾਮਦ 47 ਫ਼ੀਸਦੀ ਵੱਧ ਕੇ 32 ਅਰਬ ਡਾਲਰ ਹੋ ਗਈ। ਗੋਇਲ ਨੇ ਕਿਹਾ ਕਿ ਇਸ ਸਾਲ ਦੀ ਅਪਰੈਲ-ਜੂਨ ਤਿਮਾਹੀ ਵਿਚ ਦੇਸ਼ ਦੀ ਮਾਲ ਦੀ ਬਰਾਮਦ ਕਿਸੇ ਵੀ ਤਿਮਾਹੀ ਵਿਚ ਸਭ ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਚਾਲੂ ਵਿੱਤੀ ਸਾਲ ਵਿਚ 400 ਅਰਬ ਡਾਲਰ ਦਾ ਨਿਰਯਾਤ ਟੀਚਾ ਹਾਸਲ ਕਰਨ ਲਈ ਸਬੰਧਿਤ ਪੱਖਾਂ ਨਾਲ ਮਿਲ ਕੇ ਕੰਮ ਕਰੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
BSE ਨੇ ਜੂਨ 'ਚ ਸੂਚੀਬੱਧ ਕੰਪਨੀਆਂ ਖ਼ਿਲਾਫ ਨਿਵੇਸ਼ਕਾਂ ਦੀਆਂ 192 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ
NEXT STORY