Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, DEC 28, 2025

    1:16:48 PM

  • big action by mla dinesh chadha against mining mafia

    Punjab: ਮਾਈਨਿੰਗ ਮਾਫ਼ੀਆ ਖ਼ਿਲਾਫ਼ ਵੱਡਾ ਐਕਸ਼ਨ!...

  • use medicine  avoid  mann ki baat  pm modi

    'ਬਿਨਾਂ ਸੋਚੇ ਸਮਝੇ ਕਿਸੇ ਵੀ ਦਵਾਈ ਦੀ ਵਰਤੋਂ ਕਰਨ...

  • mann ki baat 129th episode pm modi

    'ਮਨ ਕੀ ਬਾਤ' ਦੇ 129ਵੇਂ ਐਪੀਸੋਡ 'ਚ ਬੋਲੇ PM...

  • indigo flight passengers bomb threat

    ਯਾਤਰੀਆਂ ਨਾਲ ਭਰੀ ਇੰਡੀਗੋ ਫਲਾਈਟ 'ਤੇ ਮਾਰੀ ਲੇਜ਼ਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਹਾਸਿਆਂ ਦੇ ਵਣਜਾਰੇ... ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ!

MERI AWAZ SUNO News Punjabi(ਨਜ਼ਰੀਆ)

ਹਾਸਿਆਂ ਦੇ ਵਣਜਾਰੇ... ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ!

  • Edited By Rajwinder Kaur,
  • Updated: 23 Aug, 2025 11:10 AM
Meri Awaz Suno
laughter remembering jaswinder bhalla
  • Share
    • Facebook
    • Tumblr
    • Linkedin
    • Twitter
  • Comment

22 ਅਗਸਤ ਦੀ ਸਵੇਰੇ ਜਿਵੇਂ ਹੀ ਕਰੀਬ ਨੌ ਕੁ ਵਜੇ ਸੋਸ਼ਲ ਮੀਡੀਆ 'ਤੇ ਨਜ਼ਰ ਮਾਰੀ ਤਾਂ ਜਸਵਿੰਦਰ ਭੱਲਾ ਦੇ ਦਿਹਾਂਤ ਦੀ ਖ਼ਬਰ ਵੇਖ ਮੈਂ ਜਿਵੇਂ ਇੱਕ ਦਮ ਸੁੰਨ ਹੋ ਗਿਆ। ਦਰਅਸਲ ਇਹ ਪੋਸਟ ਮੇਰੇ ਮਿੱਤਰ ਪਾਲੀ ਖਾਦਿਮ ਨੇ ਆਪਣੀ ਫੇਸਬੁੱਕ ਦੀ ਕੰਧ 'ਤੇ ਪਾਈ ਸੀ ਪਹਿਲਾਂ ਤਾਂ ਜਿਵੇਂ ਦਿਲ ਨੂੰ ਯਕੀਨ ਜਿਹਾ ਨਹੀਂ ਹੋਇਆ। ਮੈਂ ਪਾਲੀ ਖਾਦਿਮ ਨੂੰ ਫੋਨ ਲਾਇਆ ਤਾਂ ਉਸ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ '' ਹਾਂ ਅੱਬਾਸ ਜੀ! ਇਹ ਖ਼ਬਰ ਬਿਲਕੁਲ ਸੱਚੀ ਹੈ ਦਰਅਸਲ ਪਿਛਲੇ ਕੁੱਝ ਦਿਨਾਂ ਤੋਂ ਭੱਲਾ ਜੀ ਬੀਮਾਰ ਚੱਲ ਰਹੇ ਸਨ ਤੇ ਇੱਕ ਹਸਪਤਾਲ ਵਿੱਚ ਦਾਖਲ ਸਨ.!''

ਮੈਂ ਪਿਛਲੇ ਲੰਮੇ ਸਮੇਂ ਤੋਂ ਭੱਲਾ ਦੀ ਕਾਮੇਡੀ ਦਾ ਫੈਨ ਚਲਿਆ ਆ ਰਿਹਾ ਹਾਂ ਪਰ ਅੱਜ ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਸਦੀਵੀ ਵਿਛੋੜਾ ਦੇ ਜਾਣ 'ਤੇ ਦਿਲ ਨੂੰ ਸੱਟ ਵੱਜੀ। ਦਰਅਸਲ ਉਹਨਾਂ ਦੇ ਵਿਅੰਗ 'ਚ ਫੋਹੜਪਨ ਨਹੀਂ ਸੀ ਸਗੋਂ ਉਨ੍ਹਾਂ ਦੇ ਸਟਾਇਰ ਵਿੱਚ ਇੱਕ ਗਹਿਰੀ ਚੋਟ ਦੇ ਨਾਲ ਨਾਲ ਗੁੱਝਾ ਸੁਨੇਹਾ ਵੀ ਛੁਪਿਆ ਹੁੰਦਾ ਸੀ। ਉਨ੍ਹਾਂ ਨੇ ਆਪਣੇ ਚਾਚਾ ਚਤਰਾ ਦੇ ਕਿਰਦਾਰ ਨੂੰ ਹਮੇਸ਼ਾਂ ਲਈ ਜਿਵੇਂ ਸਜੀਵ ਕਰ ਦਿੱਤਾ। ਬਾਲ ਮੁਕੰਦ ਸ਼ਰਮਾ ਤੇ ਨੀਲੂ ਨਾਲ ਉਨ੍ਹਾਂ ਜੋ ਵੱਖ-ਵੱਖ ਛਣਕਾਟਿਆਂ ਦੀ ਪੇਸ਼ਕਾਰੀ ਕੀਤੀ, ਉਸ ਨੇ ਉਨ੍ਹਾਂ ਇੱਕ ਵੱਖਰੀ ਪਛਾਣ ਬਣਾਈ ਸੀ। ਪਾਕਿਸਤਾਨ ਦੇ ਉਮਰ ਸ਼ਰੀਫ ਤੋਂ ਬਾਅਦ ਜੇਕਰ ਮੈਨੂੰ ਕਿਸੇ ਕਾਮੇਡੀਅਨ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਤਾਂ ਉਹ ਜਸਵਿੰਦਰ ਭੱਲਾ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਮੈਂ ਉਨ੍ਹਾਂ ਬਾਰੇ ਸਰਚ ਕੀਤਾ ਤਾਂ ਬਹੁਤ ਸਾਰੀਆਂ ਜਾਣਕਾਰੀਆਂ ਮੇਰੇ ਸਾਹਮਣੇ ਆ ਗਈਆਂ। 

ਪਾਲੀ ਖ਼ਾਦਿਮ ਆਪਣੀ ਫੇਸਬੁੱਕ ਦੀ ਕੰਧ ਤੇ ਭੱਲਾ ਸੰਬੰਧੀ ਜਾਣਕਾਰੀ ਫਰਾਹਮ ਕਰਦਿਆਂ ਲਿਖਦੇ ਹਨ, "ਜਸਵਿੰਦਰ ਭੱਲਾ (ਜਨਮ 4 ਮਈ 1960 ਪਿੰਡ ਕੱਦੋਂ, ਲੁਧਿਆਣਾ, ਪੰਜਾਬ) ਇੱਕ ਪੰਜਾਬੀ ਅਭਿਨੇਤਾ, ਕਾਮੇਡੀਅਨ ਅਤੇ ਲੇਖਕ ਸਨ, ਜੋ ਪੰਜਾਬੀ ਸਿਨੇਮਾ ਅਤੇ ਮਨੋਰੰਜਨ ਜਗਤ ਵਿੱਚ ਮਸ਼ਹੂਰ ਸਨ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ਵਿੱਚ "ਛਣਕਾਟਾ- 88" ਨਾਮਕ ਕਾਮੇਡੀ ਆਡੀਓ ਕੈਸੇਟ ਨਾਲ਼ ਕੀਤੀ, ਜੋ ਉਹਨਾਂ ਨੇ ਬਾਲ ਮੁਕੰਦ ਸ਼ਰਮਾ ਨਾਲ ਮਿਲ਼ ਕੇ ਬਣਾਈ। ਇਹ ਸੀਰੀਜ਼ ਬਹੁਤ ਪ੍ਰਸਿੱਧ ਹੋਈ ਅਤੇ ਉਹਨਾਂ ਨੇ 27 ਤੋਂ ਵੱਧ ਆਡੀਓ ਅਤੇ ਵੀਡੀਓ ਐਲਬਮਾਂ ਜਾਰੀ ਕੀਤੀਆਂ।''

ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਬਰਮਾਲੀਪੁਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਅਧਿਆਪਕ ਸਨ। ਉਹਨਾਂ ਦੀ ਪਤਨੀ ਪਰਮਿੰਦਰ ਭੱਲਾ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦਾ ਇੱਕ ਪੁੱਤਰ ਪੁਖਰਾਜ ਭੱਲਾ ਅਤੇ ਇੱਕ ਧੀ ਅਸ਼ਪ੍ਰੀਤ ਕੌਰ ਹੈ। ਉਹਨਾਂ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਤੋਂ ਬੀ.ਐਸਸੀ. ਅਤੇ ਐਮ.ਐਸਸੀ. ਕੀਤੀ। ਉਹਨਾਂ ਨੇ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ, ਮੇਰਠ ਤੋਂ ਖੇਤੀਬਾੜੀ ਵਿਗਿਆਨ ਵਿੱਚ ਪੀਐਚ.ਡੀ. ਹਾਸਲ ਕੀਤੀ। ਉਹ ਕੁਝ ਸਮੇਂ ਲਈ PAU ਵਿੱਚ ਫੈਕਲਟੀ ਮੈਂਬਰ ਵੀ ਰਹੇ।

ਜਸਵਿੰਦਰ ਭੱਲਾ ਨੇ 1975 ਵਿੱਚ ਆਲ ਇੰਡੀਆ ਰੇਡੀਓ (AIR) ਲਈ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਉਹਨਾਂ ਦੀ ਪ੍ਰਸਿੱਧੀ "ਛਣਕਾਟਾ" ਸੀਰੀਜ਼ ਨਾਲ ਵਧੀ, ਜਿਸ ਵਿੱਚ ਉਹ ਚਾਚਾ ਚਤਰ ਸਿੰਘ, ਭਾਨਾ (ਐਨ.ਆਰ.ਆਈ.), ਜੇ.ਬੀ., ਅਤੇ ਤਾਇਆ ਫੁੰਮਣ ਸਿੰਘ ਵਰਗੇ ਕਿਰਦਾਰ ਨਿਭਾਉਂਦੇ ਹਨ। ਇਹ ਸੀਰੀਜ਼ ਪੰਜਾਬੀ ਸੱਭਿਆਚਾਰ, ਰਾਜਨੀਤੀ ਅਤੇ ਪੇਂਡੂ-ਸ਼ਹਿਰੀ ਜੀਵਨ ਦੇ ਅੰਤਰਾਂ 'ਤੇ ਹਾਸੇ-ਮਜ਼ਾਕ ਨੂੰ ਪੇਸ਼ ਕਰਦੀ ਹੈ। ਉਹਨਾਂ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਫਿਲਮ "ਦੁੱਲਾ ਭੱਟੀ" ਨਾਲ ਕੀਤੀ। ਉਹਨਾਂ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਸ਼ਾਮਲ ਹਨ:

ਕੈਰੀ ਆਨ ਜੱਟਾ (2012, 2018, 2023)
ਜੱਟ ਐਂਡ ਜੂਲੀਅਟ (2012)
ਰੰਗੀਲੇ (2013)
ਸਰਦਾਰ ਜੀ (2015)
ਸ਼ਿੰਦਾ ਸ਼ਿੰਦਾ ਨੋ ਪਾਪਾ (2024)
ਫੇਰ ਮਾਮਲਾ ਗੜਬੜ ਹੈ (2024)
ਹੋਰ ਬਹੁਤ …

ਉਹਨਾਂ ਨੇ "ਨੌਟੀ ਬਾਬਾ ਇਨ ਟਾਊਨ" ਵਰਗੇ ਸਟੇਜ ਸ਼ੋਅ ਕੀਤੇ ਅਤੇ ਕੈਨੇਡਾ ਅਤੇ ਆਸਟ੍ਰੇਲੀਆ ਦੇ ਦੌਰੇ ਵੀ ਕੀਤੇ। ਜਸਵਿੰਦਰ ਭੱਲਾ ਦਾ ਵਿਆਹ ਪਰਮਿੰਦਰ ਭੱਲਾ ਨਾਲ਼ ਹੋਇਆ, ਜੋ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦਾ ਪੁੱਤਰ ਪੁਖਰਾਜ ਭੱਲਾ ਵੀ ਕੁਝ "ਛਣਕਾਟਾ" ਕੈਸੇਟਾਂ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਉਹਨਾਂ ਦੀ ਧੀ ਅਸ਼ਪ੍ਰੀਤ ਕੌਰ ਦਾ ਵਿਆਹ ਨਾਰਵੇ ਵਿੱਚ ਹੋਇਆ ਹੈ। ਜਸਵਿੰਦਰ ਭੱਲਾ ਨੂੰ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੀਆਂ ਹਾਸਰਸ ਭਰਪੂਰ ਭੂਮਿਕਾਵਾਂ ਅਤੇ ਕਾਮੇਡੀ ਸੀਰੀਜ਼ "ਛਣਕਾਟਾ" ਲਈ ਵਿਸ਼ੇਸ਼ ਤੌਰ 'ਤੇ ਜਾਣਿਆ ਜਾਂਦਾ ਹੈ। ਉਹਨਾਂ ਨੇ ਪੰਜਾਬੀ ਮਨੋਰੰਜਨ ਨੂੰ ਨਵੀਂ ਪਛਾਣ ਦਿੱਤੀ ਅਤੇ ਆਪਣੀ ਵਿਲੱਖਣ ਸ਼ੈਲੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ।"
ਭੱਲਾ ਦੇ ਪਿਤਾ ਮਾਸਟਰ ਬਹਾਦੁਰ ਸਿੰਘ ਭੱਲਾ ਪਿੰਡ ਬਰਮਾਲੀਪੁਰ ਦੇ ਪ੍ਰਾਇਮਰੀ ਸਕੂਲ ਅਧਿਆਪਕ ਸਨ। ਭੱਲਾ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਹੀ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ।

ਇਸ ਉਪਰੰਤ ਭੱਲਾ ਨੇ ਬੀ.ਐਸ.ਸੀ. ਖੇਤੀਬਾੜੀ (ਆਨਰਜ਼) ਅਤੇ ਐਮ.ਐਸ.ਸੀ (ਐਕਸਟੈਂਸ਼ਨ ਐਜੂਕੇਸ਼ਨ) ਦੀ ਡਿਗਰੀ 1982 ਅਤੇ 1985 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਪੀ ਏ ਯੂ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਪੰਜਾਬ ਵਿੱਚ ਪੰਜ ਸਾਲ ਤੱਕ ਏ.ਆਈ/ਏ.ਡੀ.ੳ ਵਜੋਂ ਸੇਵਾ ਨਿਭਾਈ। ਉਹ ਸਾਲ 1989 ਵਿਚ ਪੀ.ਏ.ਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਿਚ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਸ਼ਾਮਲ ਹੋਏ ਤੇ ਆਪਣੀ ਪੀ.ਐਚ.ਡੀ. (ਐਗਰੀ. ਐਕਸਟੈਂਸ਼ਨ) ਸਾਲ 2000 ਦੌਰਾਨ ਸੀਸੀਐਸਯੂ, ਮੇਰਠ ਤੋਂ ਇਕ ਸੇਵਾ-ਦੋਰਾਨ ਵਿਦਿਆਰਥੀ ਦੇ ਤੌਰ 'ਤੇ ਪੂਰੀ ਕੀਤੀ। ਜਸਵਿੰਦਰ ਭੱਲਾ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਇਆ ਹੋਏ। 

ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਕਿ ਭੱਲਾ ਨੂੰ ਮੁੱਖ ਤੌਰ 'ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਪਹਿਲੀ ਵਾਰੀ 1988 ਵਿਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ, ਜਿਸ ਵਿੱਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਸਨ। ਪੰਜਾਬੀ ਫਿਲਮਾਂ ਵਿੱਚ ਇਹਨਾਂ ਨੇ ਆਪਣੀ ਸ਼ੁਰੂਆਤ ਫ਼ਿਲਮ "ਦੁੱਲਾ ਭੱਟੀ" ਤੋਂ ਕੀਤੀ। ਇਸ ਤੋਂ ਬਾਅਦ ਇਹਨਾਂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿੰਨਾਂ ਵਿੱਚ ਚੱਕ ਦੇ ਫੱਟੇ, ਕੈਰੀ ਆਨ ਜੱਟਾ, ਡੈਡੀ ਕੂਲ ਮੁੰਡੇ ਫ਼ੂਲ ਆਦਿ ਫ਼ਿਲਮਾਂ ਬਹੁਤ ਮਕਬੂਲ ਹੋਈਆਂ ਹਨ।

ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਬਤੌਰ ਕਲਾਕਾਰ ਜੀਵਨ ਤੇ ਨਜ਼ਰ ਮਾਰਦੇ ਹਾਂ ਤਾਂ ਭੱਲਾ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਪ੍ਰਦਰਸ਼ਨਾਂ 'ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਆਪਣੇ ਸੰਘਰਸ਼ ਦੇ ਦਿਨਾਂ ਦੀ ਵਿਥਿੱਆ ਬਿਆਨ ਕਰਦਿਆਂ ਉਹਨਾਂ ਇੱਕ ਵਾਰ ਖੁਦ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਦੂਰ ਦਰਸ਼ਨ ਤੇ ਆਪਣੀਆਂ ਸਕਿੱਟਾਂ ਦੀ ਪੇਸ਼ਕਾਰੀ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਪਹਿਲ ਬਹੁਤ ਸੰਘਰਸ਼ ਕਰਨਾ ਪਿਆ ਸੀ ਤੇ ਉਹ ਦੱਸਦੇ ਨੇ ਕਿ ਉਨ੍ਹਾਂ ਦਿਨਾਂ ਲੁਧਿਆਣਾ ਤੋਂ ਜਲੰਧਰ ਦਾ ਕਿਰਾਇਆ ਦੱਸ ਗਿਆਰਾਂ ਰੁਪਏ ਹੋਇਆ ਕਰਦਾ ਸੀ। ਇਨ੍ਹਾਂ ਦੱਸ ਗਿਆਰਾਂ ਰੁਪਏ ਜੁਟਾਉਣ ਲਈ ਮੈਨੂੰ ਤੇ ਬਾਲ ਮੁਕੰਦ ਸ਼ਰਮਾ, ਜੋ ਯੂਨੀਵਰਸਿਟੀ ਚ ਸਹਿਪਾਠੀ ਸਨ, ਨੂੰ ਇੱਕ-ਇੱਕ ਦੋ ਰੁਪਏ ਜੋੜ ਕੇ ਕਿਰਾਇਆ ਇੱਕਠਾ ਕਰਨਾ ਪੈਂਦਾ ਸੀ। ਇੱਥੇ ਜ਼ਿਕਰਯੋਗ ਹੈ ਕਿ ਜਸਵਿੰਦਰ ਭੱਲਾ ਅਤੇ ਦੋ ਸਹਿਪਾਠੀਆਂ ਨੂੰ 1975 ਵਿਚ ਆਲ ਇੰਡੀਆ ਰੇਡੀਓ ਲਈ ਚੁਣਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਰੂਪ ਵਿਚ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿਚ ਕਾਮੇਡੀ ਪ੍ਰਦਰਸ਼ਨ ਕੀਤਾ ਸੀ। ਉਸਨੇ 1988 ਵਿੱਚ ਆਪਣੇ ਪੇਸ਼ੇਵਰ ਕਰੀਅਰ ਨੂੰ ਸਹਿਕਾਰਤਾ ਬਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸੇਟ ਛਣਕਾਟਾ 1988 ਨਾਲ ਆਰੰਭ ਕੀਤਾ। ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਹਿਪਾਠੀ ਸਨ। ਸ਼ਬਦ ਛਣਕਾਟਾ ਪੀਏਯੂ ਦੇ ਭੱਲਾ ਅਤੇ ਸ਼ਰਮਾ ਦੁਆਰਾ ਕੀਤੇ ਗਏ ਕਾਲਜ ਪੱਧਰ ਦੇ ਸਾਲਾਨਾ ਸ਼ੋਅ ਤੋਂ ਪੈਦਾ ਹੋਇਆ ਹੈ। ਪੰਜਾਬੀ ਦੇ ਲੇਖਕ ਜਗਦੇਵ ਸਿੰਘ ਜੱਸੋਵਾਲ ਦੀ ਨਿੱਜੀ ਸਹਾਇਤਾ 'ਤੇ ਪ੍ਰੋਫੈਸਰ ਮੋਹਨ ਸਿੰਘ ਮੇਲਾ (ਸੱਭਿਆਚਾਰਕ ਤਿਉਹਾਰ) 'ਚ ਪ੍ਰਦਰਸ਼ਨ ਕਰਦੇ ਹੋਏ ਦੂਰਦਰਸ਼ਨ ਕੇਂਦਰ ਜਲੰਧਰ ਨੇ ਉਨ੍ਹਾਂ ਨੂੰ ਦੇਖਿਆ। ਉਸਨੇ ਛਣਕਾਟਾ ਸੀਰੀਜ਼ ਦੇ 27 ਆਡੀਓ ਅਤੇ ਵੀਡੀਓ ਐਲਬਮਾਂ ਨੂੰ ਜਾਰੀ ਕੀਤਾ ਹੈ। ਬਾਲ ਮੁਕੰਦ ਸ਼ਰਮਾ ਤੋਂ ਇਲਾਵਾ ਨੀਲੂ ਸ਼ਰਮਾ ਵੀ ਛਣਕਾਟਾ ਸੀਰੀਜ਼ ਦਾ ਹਿੱਸਾ ਹੈ। ਛਣਕਾਟਾ 2002 ਨਾਲ ਸ਼ੁਰੂ ਲੜੀ ਨੂੰ ਵੀ ਵਿਡਿਓ ਕੈਸੇਟ ਵੀ ਰਿਲੀਜ਼ ਕੀਤਾ ਗਿਆ।

ਜੇਕਰ ਉਨ੍ਹਾਂ ਦੇ ਪੰਜਾਬੀ ਫਿਲਮ ਦੇ ਕੈਰੀਅਰ ਤੇ ਨਜ਼ਰ ਮਾਰੀਏ ਤਾਂ ਮੈਂ ਸਮਝਦਾ ਹਾਂ ਕਿ ਮਿਹਰ ਮਿੱਤਲ ਤੋਂ ਬਾਅਦ ਜਸਵਿੰਦਰ ਭੱਲਾ ਇੱਕ ਅਜਿਹੇ ਪੰਜਾਬੀ ਕਾਮੇਡੀਅਨ ਸੁਪਰ ਸਟਾਰ ਹਨ, ਜਿਨ੍ਹਾਂ ਨੂੰ ਸਕਰੀਨ 'ਤੇ ਵੇਖਣ ਸਾਰ ਦਰਸ਼ਕ ਹੱਸਣਾ ਸ਼ੁਰੂ ਕਰ ਦਿੰਦੇ ਹਨ। ਜਸਵਿੰਦਰ ਨੇ ਪੰਜਾਬੀ ਫਿਲਮਾਂ ਜਿਵੇਂ ਮਾਹੌਲ ਠੀਕ ਹੈ, ਜੀਜਾ ਜੀ, ਜਿਹਨੇ ਮੇਰ ਦਿਲ ਲੁੱਟਿਆ, ਪਾਵਰ ਕੱਟ, ਕਬੱਡੀ ਇਕ ਵਾਰ ਫਿਰ, ਆਪਾਂ ਫਿਰ ਮਿਲਾਂਗੇ, ਮੇਲ ਕਰਾ ਦੇ ਰੱਬਾ, ਕੈਰੀ ਆਨ ਜੱਟਾ, ਜੱਟ ਐਂਡ ਜੂਲੀਟ, ਜੱਟ ਏਅਰਵੇਜ਼, ਆਦਿ ਵਿਚ ਕੰਮ ਕੀਤਾ ਹੈ। ਕੁਝ ਪੰਜਾਬੀ ਫਿਲਮਾਂ ਵਿਚ ਉਹ ਹਮੇਸ਼ਾਂ ਵੱਖ-ਵੱਖ ਤਕੀਆ ਕਲਾਮਜ਼ ਨਾਲ ਗੱਲ ਕਰਦੇ ਹਨ। ਜਿਵੇਂ ਮੈਂ ਤਾਂ ਭੰਨ ਦੂ ਬੁੱਲਾਂ ਨਾਲ ਅਖਰੋਟ, ਉਹ ਜੇ ਚੰਡੀਗੜ੍ਹ ਢਹਿਜੂ ਪਿੰਡਾਂ ਵਰਗਾ ਤਾਂ ਰਹਿਜੂ ਜਾਂ ਢਿੱਲੋਂ ਨੇ ਕਾਲਾ ਕੋਟ ਐਂਵੇ ਨੀ ਪਾਇਆ। ਉਨ੍ਹਾਂ ਨੇ ਆਪਣੀ ਕਲਾ ਦੇ ਜ਼ਰੀਏ ਕਿਹਾ ਕਿ ਉਹਨਾਂ ਦੀਆਂ ਫ਼ਿਲਮਾਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੀਆਂ ਹਨ, ਜਿਵੇਂ ਕੰਨਿਆ ਭਰੂਣ ਹੱਤਿਆ, ਨਸ਼ੀਲੀਆਂ ਦਵਾਈਆਂ ਅਤੇ ਬੇਰੁਜ਼ਗਾਰੀ। ਭੱਲਾ, ਬੀ.ਐਨ. ਸ਼ਰਮਾ ਦੇ ਨਾਲ ਪੰਜਾਬ ਦੇ ਸਭ ਤੋਂ ਪ੍ਰਸਿੱਧ ਅਤੇ ਪ੍ਰਸੰਸਾਯੋਗ ਪੰਜਾਬੀ ਕਾਮੇਡੀਅਨ ਹੈ। ਪੰਜਾਬੀ ਸਿਨੇਮਾ ਦੀ ਕਾਮੇਡੀ ਵਿਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਬੇਹਤਰੀਨ ਪੰਜਾਬੀ ਕਾਮੇਡੀਅਨ ਪੁਰਸਕਾਰਾਂ ਦਾ ਮਾਣ ਹਾਸਿਲ ਹੈ। ਉਨ੍ਹਾਂ ਦੇ ਡਾਇਲਾਗ ਡਲਿਵਰੀ ਨੂੰ ਪੰਜਾਬੀ ਕਾਮੇਡਿਅਨਾ ਵਿਚ ਸਭ ਤੋਂ ਤੇਜ਼ ਮੰਨਿਆ ਗਿਆ ਹੈ। 2015 ਵਿਚ ਉਹਨਾਂ ਦੇ ਸਟੇਜ ਪਾਰਟਨਰ, ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਨੂੰ ਆਪਣੇ ਸਹਿਪਾਠੀ ਅਤੇ ਪ੍ਰਭਾਵਸ਼ਾਲੀ ਮਿੱਤਰ ਮਨੀ ਗਰੇਵਾਲ ਦੇ ਇਸ਼ਾਰੇ 'ਤੇ ਲੈਫਟੀਨੈਂਟ ਗਵਰਨਰ ਸਪੈਂਸਰ ਕੌਕਸ ਨੇ ਯੂਟਾ ਰਾਜ ਵਿਚ ਸਨਮਾਨਿਤ ਕੀਤਾ। ਭੱਲਾ ਨੂੰ ਉਨ੍ਹਾਂ ਦੀ ਲਿਆਕਤ ਤੇ ਕਾਬਲੀਅਤ ਸਦਕਾ ਵੱਖ ਵੱਖ ਸਮਿਆਂ ਦੌਰਾਨ ਵੱਖ ਵੱਖਸੰਸਥਾਵਾਂ ਵੱਲੋਂ ਬਹੁਤ ਸਾਰੇ ਸਨਮਾਨਾਂ ਤੇ ਐਵਾਰਡਾਂ ਨਾਲ ਨਿਵਾਜਿਆ ਗਿਆ। 

ਪ੍ਰਸਿੱਧ ਪੱਤਰਕਾਰ ਤੇ ਵਿਸ਼ਲੇਸ਼ਕ ਸਵਰਨ ਸਿੰਘ ਟਹਿਣਾ ਭੱਲਾ ਨੂੰ ਯਾਦ ਕਰਦਿਆਂ ਆਪਣੀ ਵਾਲ ਤੇ ਲਿਖਦੇ ਹਨ ਕਿ '' 
‘ਛਣਕਾਟਾ’ ਪਿੱਛੋਂ ਪੰਜਾਬੀ ਫਿਲਮਾਂ ਨੂੰ ਹੁਲਾਰਾ ਦੇਣ ਵਾਲੇ ਜਸਵਿੰਦਰ ਭੱਲਾ ਜੀ 65 ਸਾਲ ਦੀ ਉਮਰ ‘ਚ ਦੁਨੀਆ ਤੋਂ ਚਲੇ ਗਏl ਜਾਣਾ ਸਭ ਨੇ ਹੈ, ਪਰ ਕੋਈ ਭੁੱਲ ਨਹੀਂ ਸਕੇਗਾ ਕਿ ਇਹਨਾਂ ਬਿਨਾਂ ਫਿਲਮਾਂ ਚੱਲਣੋਂ ਹਟ ਗਈਆਂ ਸਨl ਗੱਲ ਦਾ ਅੰਦਾਜ਼ ਨਿੱਜੀ ਜ਼ਿੰਦਗੀ ‘ਚ ਵੀ ਐਸਾ ਕਿ ਬੰਦਾ ਹੱਸ ਹੱਸ ਦੂਹਰਾ ਹੋ ਜਾਂਦਾl
ਇਹਨਾਂ ਦੇ ਲੁਧਿਆਣੇ ਵਾਲੇ ਫਾਰਮ ਹਾਊਸ ‘ਚ ਅਸੀ ‘ਚੱਜ ਦਾ ਵਿਚਾਰ’ ਦੀਆਂ ਦੋ ਕਿਸ਼ਤਾਂ ਕੀਤੀਆਂ ਸੀl ਨਾਲ ਬਾਲ ਮੁਕੰਦ ਸ਼ਰਮਾ ਨੇ ਨੀਲੂ ਸੀl ਓਸ  ਦਿਨ ਭੱਲਾ ਸਾਹਿਬ ਨੇ ਕੈਮਰੇ ਤੋਂ ਪਰ੍ਹੇ ਵੀ ਕਮਾਲ ਦੀਆਂ ਗੱਲਾਂ ਦੱਸੀਆਂ ਸੀl
ਭੱਲਾ ਸਾਹਿਬ ਅਲਵਿਦਾl ਤੁਸੀਂ ਕਈ ਸਾਲਾਂ ਤੋਂ ਚੁੱਪ ਸੀl ਸਾਨੂੰ ਆਸ ਸੀ ਤੁਸੀਂ ਨਾਮੁਰਾਦ ਰੋਗ ਨੂੰ ਹਰਾ ਦਿਓਗੇ, ਪਰ ਉਸਨੇ ਤੁਹਾਨੂੰ ਸਭ ਕੋਲੋਂ ਖੋਹ ਲਿਆl 
ਤੁਸੀਂ ਵੱਡੇ ਕਲਾਕਾਰ ਤੇ ਇਨਸਾਨ ਸੀ, ਅਲਵਿਦਾl"

ਜਦੋਂ ਕਿ ਉਨ੍ਹਾਂ ਦੇ ਇੱਕ ਹੋਰ ਸਹਿ ਕਲਾਕਾਰ ਬਿੰਨੂ ਢਿੱਲੋਂ ਨੇ ਆਪਣੀ ਵਾਲ 'ਤੇ ਲਿਖਿਆ ਹੈ '' “ਅੱਜ ਮੈਂ ਸਿਰਫ਼ ਇਕ ਵੱਡੇ ਕਲਾਕਾਰ ਨੂੰ  ਹੀ ਨਹੀਂ, ਇਕ ਪਿਆਰੇ ਦੋਸਤ, ਇਕ ਵੱਡੇ ਭਰਾ, ਇਕ ਰਹਨੁਮਾ ਨੂੰ ਖੋ ਬੈਠਿਆ ਹਾਂ। ਮੇਰੇ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ। ਜਸਵਿੰਦਰ ਭੱਲਾ ਜੀ ਨੇ ਸਾਨੂੰ ਸਿਰਫ਼ ਹਸਾਇਆ ਨਹੀਂ, ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਣੀ ਵੀ ਸਿਖਾਈਆਂ। ਸੈੱਟਾਂ ‘ਤੇ ਬਿਤਾਈਆਂ ਗੱਲਾਂ, ਉਨ੍ਹਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਝਿੜਕਾਂ ਹਮੇਸ਼ਾਂ ਮੇਰੇ ਦਿਲ ਵਿੱਚ ਜਿਉਂਦੀਆਂ ਰਹਿਣਗੀਆਂ। ਅੱਜ ਹਾਸਾ ਰੋਣ ਵਿਚ ਬਦਲ ਗਿਆ ਹੈ, ਪਰ ਭੱਲਾ ਸਾਹਿਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ। ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਣ ਤੇ ਸਾਨੂੰ ਇਹ ਵੱਡਾ ਘਾਟਾ ਸਹਿਣ ਦੀ ਤਾਕਤ ਬਖ਼ਸ਼ਣ।”

ਜਦੋਂ ਕਿ ਪ੍ਰੋਫੈਸਰ ਭੁਪਿੰਦਰ ਸਿੰਘ ਪਾਲੀ ਆਪਣੀ ਵਾਲ ਭੱਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਖਦੇ ਹਨ, ''ਤੁਸੀਂ ਗੂਗਲ 'ਤੇ ਜਾ ਕੇ ਭੱਲਾ ਸਾਹਬ ਦੀਆਂ ਤਸਵੀਰਾਂ ਵੇਖੋ, ਸ਼ਾਇਦ ਹੀ ਤੁਹਾਨੂੰ ਕੋਈ ਅਜਿਹੀ ਤਸਵੀਰ ਮਿਲੇ, ਜਿਸ ਵਿੱਚ ਉਹ ਮੁਸਕਰਾ ਨਾ ਰਹੇ ਹੋਣ। ਅੱਜ ਉਹ ਮੁਸਕਰਾਉਂਦਾ ਚਿਹਰਾ ਆਪਣੇ ਪਿੱਛੇ ਢੇਰ ਸਾਰੀਆਂ ਫਿਲਮਾਂ, ਛਣਕਾਟੇ ਅਤੇ ਯਾਦਾਂ ਛੱਡ ਕੇ ਰੁਖਸਤ ਹੋ ਗਿਆ। ਅਲਵਿਦਾ ਭੱਲਾ ਸਾਹਬ! "

ਅੰਤ ਵਿੱਚ ਇਹੋ ਕਹਾਂਗਾ ਕਿ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ਤੋਂ ਬਾਅਦ ਜੋ ਪੰਜਾਬੀ ਕਾਮੇਡੀ ਦੇ ਖੇਤਰ ਵਿੱਚ ਖਲਾਅ ਪੈਦਾ ਹੋਇਆ ਉਸ ਦੀ ਪੂਰਤੀ ਹੋਣਾ ਮੇਰੇ ਖਿਆਲ ਸੰਭਵ ਨਹੀਂ ਹੈ... ਭੱਲਾ ਸਾਹਿਬ ਨੂੰ ਮੈਂ ਉਰਦੂ ਦੇ ਇਸ ਸ਼ੇਅਰ ਨਾਲ ਹੀ ਸ਼ਰਧਾਂਜਲੀ ਦੇਣਾ ਚਾਹਾਂਗਾ ਕਿ :

ਦੇਤਾ ਰਹੂੰਗਾ ਰੋਸ਼ਨੀ ਬੁਝਨੇ ਕੇ ਬਾਅਦ ਭੀ....! 
ਮੈਂ ਬਜ਼ਮ-ਏ-ਫਿਕਰ ਫ਼ਿਕਰ-ਓ-ਫ਼ਨ ਕਾ ਵੋਹ ਤਨਹਾ ਚਿਰਾਗ਼ ਹੂੰ।

PunjabKesari

ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ। 
ਸੰਪਰਕ :9855259650 

  • Laughter Vanjare
  • Jaswinder Bhalla
  • Remembering
  • Death
  • RIP
  • ਹਾਸਿਆਂ ਵਣਜਾਰੇ
  • ਜਸਵਿੰਦਰ ਭੱਲਾ

ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ

NEXT STORY

Stories You May Like

  • pope remembers gaza on christmas
    ਪੋਪ ਨੇ ਕ੍ਰਿਸਮਸ ਦੇ ਪਹਿਲੇ ਸੰਬੋਧਨ 'ਚ ਗਾਜ਼ਾ ਪੀੜਤਾਂ ਨੂੰ ਕੀਤਾ ਯਾਦ
  • consolidation of public sector banks
    2026 ’ਚ ਸਰਕਾਰੀ ਬੈਂਕਾਂ ਦੇ ਏਕੀਕਰਨ ਨੂੰ ਮਿਲੇਗੀ ਰਫ਼ਤਾਰ
  • mann ki baat 129th episode pm modi
    'ਮਨ ਕੀ ਬਾਤ' ਦੇ 129ਵੇਂ ਐਪੀਸੋਡ 'ਚ ਬੋਲੇ PM ਮੋਦੀ: ਦੇਸ਼ 2025 ਦੀਆਂ ਕਈ ਪ੍ਰਾਪਤੀਆਂ ਨੂੰ ਯਾਦ ਰੱਖੇਗਾ
  • amit shah remembers chhote sahibzaade
    ਸ਼ਹੀਦੀ ਦਿਹਾੜੇ ਮੌਕੇ ਅਮਿਤ ਸ਼ਾਹ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਯਾਦ
  • saleem father death puran shah koti
    ਪਿਤਾ ਨੂੰ ਯਾਦ ਕਰ ਭਾਵੁਕ ਹੋਏ ਮਾਸਟਰ ਸਲੀਮ ; ਮੀਡੀਆ ਸਾਹਮਣੇ ਹੱਥ ਜੋੜ ਕੀਤੀ ਖ਼ਾਸ ਅਪੀਲ (ਵੀਡੀਓ)
  • salim gets emotional remembering his father ustad puran shah koti
    'ਲਵ ਯੂ ਡੈਡੀ ਜੀ...'; ਪਿਤਾ ਨੂੰ ਯਾਦ ਕਰ ਭਾਵੁਕ ਹੋਏ ਮਾਸਟਰ ਸਲੀਮ, ਸਾਂਝੀ ਕੀਤੀ ਭਾਵੁਕ ਪੋਸਟ
  • iifl appoints former rbi deputy governor bp kanungo as chairman
    IIFL ਫਾਈਨਾਂਸ ਨੇ RBI ਦੇ ਸਾਬਕਾ ਡਿਪਟੀ ਗਵਰਨਰ BP ਕਾਨੂੰਨਗੋ ਨੂੰ ਚੇਅਰਮੈਨ ਕੀਤਾ ਨਿਯੁਕਤ
  • nachhatar gill gets emotional remembering his wife
    "ਜਿਸ ਦਿਨ ਮੇਰਾ ਜਨਮਦਿਨ ਸੀ, ਉਸੇ ਦਿਨ ਉਹ ਸਾਨੂੰ ਛੱਡ ਗਈ"; ਪਤਨੀ ਨੂੰ ਯਾਦ ਕਰ ਭਾਵੁਕ ਹੋਏ ਨਛੱਤਰ ਗਿੱਲ
  • salim gets emotional remembering his father ustad puran shah koti
    'ਲਵ ਯੂ ਡੈਡੀ ਜੀ...'; ਪਿਤਾ ਨੂੰ ਯਾਦ ਕਰ ਭਾਵੁਕ ਹੋਏ ਮਾਸਟਰ ਸਲੀਮ, ਸਾਂਝੀ ਕੀਤੀ...
  • sharandeep arrested in pakistan does not want to return to punjab india
    ਪਾਕਿ 'ਚ ਗ੍ਰਿਫ਼ਤਾਰ ਸ਼ਾਹਕੋਟ ਨੇ ਨੌਜਵਾਨ ਬਾਰੇ ਵੱਡੀ ਅਪਡੇਟ! ਭਾਰਤ ਆਉਣ ਤੋਂ ਕੀਤਾ...
  • important news for liquor traders
    ਪੰਜਾਬ ਲਈ ਨਵੀਂ ਆਬਕਾਰੀ ਨੀਤੀ ਦੀ ਤਿਆਰੀ! ਹੋ ਸਕਦੇ ਨੇ ਇਹ ਬਦਲਾਅ
  • special arrangements made to protect animals from cold in chhatbir zoo
    ਜੰਗਲਾਤ ਵਿਭਾਗ ਨੇ ਛੱਤਬੀੜ ਚਿੜੀਆਘਰ ’ਚ ਜਾਨਵਰਾਂ ਨੂੰ ਠੰਡ ਤੋਂ ਬਚਾਉਣ ਲਈ ਕੀਤੇ...
  • jalandhar dense fog accident
    ਜਲੰਧਰ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ : ਗੰਦੇ ਨਾਲੇ 'ਚ ਡਿੱਗੀ ਵੇਰਕਾ ਦੀ...
  • dense fog jalandhar accident
    ਸੰਘਣੀ ਧੁੰਦ ਕਾਰਨ ਜਲੰਧਰ 'ਚ ਮੁੜ ਵਾਪਰਿਆ ਹਾਦਸਾ: ਫੁੱਟਪਾਥ 'ਤੇ ਪਲਟਿਆ ਟਰੱਕ,...
  • fog in punjab
    ਸਾਵਧਾਨ ਪੰਜਾਬੀਓ, ਵਿਜ਼ੀਬਿਲਟੀ ਹੋਈ ‘ਜ਼ੀਰੋ’, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ...
  • robbery in jalandhar
    ਜਲੰਧਰ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ ਜਵੈਲਰ ਦੀ ਦੁਕਾਨ...
Trending
Ek Nazar
this company has made mobile users happy

ਸਿਰਫ 1 ਰੁਪਏ 'ਚ ਪੂਰੇ 30 ਦਿਨ Recharge ਦੀ ਟੈਨਸ਼ਨ ਖਤਮ ! ਇਸ ਕੰਪਨੀ ਨੇ...

salim gets emotional remembering his father ustad puran shah koti

'ਲਵ ਯੂ ਡੈਡੀ ਜੀ...'; ਪਿਤਾ ਨੂੰ ਯਾਦ ਕਰ ਭਾਵੁਕ ਹੋਏ ਮਾਸਟਰ ਸਲੀਮ, ਸਾਂਝੀ ਕੀਤੀ...

migratory birds arrived in keshopur chhambh this year

ਕੇਸ਼ੋਪੁਰ ਛੰਭ ’ਚ ਪਹੁੰਚੇ 6-7 ਹਜ਼ਾਰ ਪ੍ਰਵਾਸੀ ਪੰਛੀ, ਪਿਛਲੇ ਸਾਲ ਦੇ ਮੁਕਾਬਲੇ...

paragliding accident pilot death

ਪੈਰਾਗਲਾਈਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਹੇਠਾਂ ਡਿੱਗਣ ਨਾਲ ਪਾਇਲਟ ਦੀ ਮੌਤ

few hours broken love marriage bride groom

ਓ ਤੇਰੀ! ਲਾਵਾਂ ਤੋਂ ਕੁਝ ਘੰਟੇ ਬਾਅਦ ਹੀ ਟੁੱਟਿਆ ਪ੍ਰੇਮ-ਵਿਆਹ, ਹੋਸ਼ ਉਡਾ ਦੇਵੇਗਾ...

thief was caught stealing from a gurdwara in avtar nagar jalandha

ਜਲੰਧਰ ਵਿਖੇ ਗੁਰਦੁਆਰਾ ਸਾਹਿਬ 'ਚ ਗੋਲਕ 'ਚੋਂ ਪੈਸੇ ਕੱਢਦਾ ਫੜਿਆ ਗਿਆ ਚੋਰ, ਹੋਈ...

dense fog breaks records in gurdaspur

ਗੁਰਦਾਸਪੁਰ 'ਚ ਸੰਘਣੀ ਧੁੰਦ ਨੇ ਤੋੜੇ ਰਿਕਾਰਡ, 8 ਮੀਟਰ ਤੱਕ ਰਹੀ ਵਿਜ਼ੀਬਿਲਟੀ

shots fired at a shop in broad daylight in nawanshahr

ਨਵਾਂਸ਼ਹਿਰ 'ਚ ਦਿਨ-ਦਿਹਾੜੇ ਦੁਕਾਨ 'ਤੇ ਚੱਲੀਆਂ ਗੋਲ਼ੀਆਂ! ਸਹਿਮੇ ਲੋਕ

temperature below 10 degrees celsius is disaster for crops

ਫਸਲਾਂ ਲਈ ਕੁਦਰਤੀ ਆਫਤ ਤੋਂ ਘੱਟ ਨਹੀਂ 10 ਡਿਗਰੀ ਸੈਲਸੀਅਸ ਤੋਂ ਹੇਠਲਾ ਤਾਪਮਾਨ,...

3 days missing youth kill

3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਟੁਕੜਿਆਂ 'ਚ ਮਿਲੀ ਲਾਸ਼, ਕੰਬਿਆ ਪੂਰਾ ਇਲਾਕਾ

meet lt sartaj singh fifth generation soldier family legacy

ਦੇਸ਼ ਭਗਤੀ ਦੀ ਮਿਸਾਲ! ਪੰਜਵੀਂ ਪੀੜ੍ਹੀ ਦੇ ਲੈ. ਸਰਤਾਜ ਸਿੰਘ ਨੇ ਸੰਭਾਲੀ 128...

owner of richie travels in jalandhar defrauded of rs 5 54 crore

ਜਲੰਧਰ ਦੇ ਮਸ਼ਹੂਰ ਟ੍ਰੈਵਲਸ ਦੇ ਮਾਲਕ ਨਾਲ 5.54 ਕਰੋੜ ਦਾ ਫਰਾਡ, ਖ਼ੁਦ ਨੂੰ MP ਦੱਸ...

powerful anti cancer drug found in japanese tree frog

ਜਾਪਾਨੀ ਡੱਡੂ ਨਾਲ Cancer ਦਾ ਇਲਾਜ ਮੁਮਕਿਨ! ਇਕੋ ਖੁਰਾਕ ਨਾਲ Tumor ਹੋਇਆ ਗਾਇਬ

school holidays extended in this district of bihar

ਠੰਡ ਕਾਰਨ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਬਿਹਾਰ ਦੇ ਇਸ ਜ਼ਿਲ੍ਹੇ 'ਚ ਬਦਲਿਆ...

two million afghans still living in pakistan  unhcr

ਪਾਕਿ 'ਚ ਹਾਲੇ ਵੀ ਰਹਿ ਰਹੇ ਹਨ 20 ਲੱਖ ਅਫਗਾਨ ਸ਼ਰਨਾਰਥੀ, UNHCR ਨੇ ਜਾਰੀ ਕੀਤੇ...

dense fog continue in gurdaspur

ਕੜਾਕੇ ਦੀ ਸਰਦੀ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਵੱਲੋਂ ਆਰੈਂਜ ਅਲਰਟ ਜਾਰੀ

warning signs in your geyser that signal a potential danger

Geyser 'ਚ ਦਿਖਣ ਇਹ ਸੰਕੇਤ ਤਾਂ ਹੋ ਜਾਓ ਸਾਵਧਾਨ! ਹੋ ਸਕਦੈ ਵੱਡਾ ਹਾਦਸਾ

thief escapes with rs 50 000 cash from shop in jalandhar

ਜਲੰਧਰ 'ਚ ਦਿਨ-ਦਿਹਾੜੇ ਦੁਕਾਨ ਤੋਂ 50 ਹਜ਼ਾਰ ਦੀ ਨਕਦੀ ਚੋਰੀ, CCTV ਵੇਖ ਉੱਡਣਗੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • 1947 hijratnama  dr  surjit kaur ludhiana
      1947 ਹਿਜ਼ਰਤਨਾਮਾ 90 : ਡਾ: ਸੁਰਜੀਤ ਕੌਰ ਲੁਧਿਆਣਾ
    • 1947 hijratnama 89  mai mahinder kaur basra
      1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ
    • laughter remembering jaswinder bhalla
      ਹਾਸਿਆਂ ਦੇ ਵਣਜਾਰੇ... ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ!
    • high court grants relief to bjp leader ranjit singh gill
      ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
    • punjab  punjab singh
      ਪੰਜਾਬ ਸਿੰਘ
    • all boeing dreamliner aircraft of air india will undergo safety checks
      Air India ਦੇ ਸਾਰੇ ਬੋਇੰਗ ਡ੍ਰੀਮਲਾਈਨਰ ਜਹਾਜ਼ਾਂ ਦੀ ਹੋਵੇਗੀ ਸੁਰੱਖਿਆ ਜਾਂਚ,...
    • eid al adha  history  importance
      *ਈਦ-ਉਲ-ਅਜ਼ਹਾ* : ਜਾਣੋ ਇਸ ਦਾ ਇਤਿਹਾਸ ਅਤੇ ਮਹੱਤਵ
    • a greener future for tomorrow
      ਕੱਲ੍ਹ ਲਈ ਇਕ ਹਰਿਤ ਵਾਅਦਾ ਹੈ
    • ayushman card online apply
      ਆਯੁਸ਼ਮਾਨ ਕਾਰਡ ਬਣਾਉਣਾ ਹੋਇਆ ਸੌਖਾ ਆਸਾਨ: ਘਰ ਬੈਠੇ ਇੰਝ ਕਰੋ Online ਅਪਲਾਈ
    • post office rd scheme
      Post Office RD ਹਰ ਮਹੀਨੇ ਜਮ੍ਹਾ ਕਰਵਾਓ ਸਿਰਫ਼ ₹2000, ਮਿਲਣਗੇ ਲੱਖਾਂ ਰੁਪਏ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +