ਬਿਜ਼ਨੈੱਸ ਡੈਸਕ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਏਅਰਲਾਈਨ ਗੋ ਫਸਟ ਮੁੜ ਤੋਂ ਆਪਣੀਆਂ ਉਡਾਣਾਂ ਭਰਨ ਨੂੰ ਤਿਆਰੀ ਕਰ ਰਹੀ ਹੈ। ਕੰਪਨੀ ਵਰਤਮਾਨ ਵਿੱਚ ਦਿਵਾਲੀਆ ਹੱਲ ਪੇਸ਼ੇਵਰ ਅਭਿਲਾਸ਼ ਲਾਲ ਦੇ ਪ੍ਰਸ਼ਾਸਨ ਦੇ ਅਧੀਨ ਹੈ ਅਤੇ 3 ਮਈ ਤੋਂ ਉਡਾਣਾਂ ਚਲਾਉਣ ਵਿੱਚ ਅਸਮਰੱਥ ਹੈ। ਅਪ੍ਰੈਲ ਵਿੱਚ, ਕੰਪਨੀ ਲਗਭਗ 200 ਰੋਜ਼ਾਨਾ ਉਡਾਣਾਂ ਚਲਾ ਰਹੀ ਸੀ। ਇਸ ਮਹੀਨੇ ਡੀਜੀਸੀਏ ਨੂੰ ਸੌਂਪੀ ਗਈ ਆਪਣੀ ਕਾਰਪੋਰੇਟ ਪੁਨਰ-ਸੁਰਜੀਤੀ ਯੋਜਨਾ ਵਿੱਚ, ਏਅਰਲਾਈਨ ਨੇ ਕਿਹਾ ਹੈ ਕਿ ਉਸਦੇ ਕੋਲ 26 ਸੰਚਾਲਿਤ ਜਹਾਜ਼ਾਂ ਦੇ ਬੇੜੇ ਨੂੰ ਕਾਇਮ ਰੱਖਣ ਲਈ, ਲਗਭਗ 675 ਪਾਇਲਟ ਅਤੇ 1,300 ਕੈਬਿਨ ਕਰੂ ਮੈਂਬਰ ਸ਼ਾਮਲ ਹਨ।
ਸੂਤਰਾਂ ਅਨੁਸਾਰ GoFirst ਨੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੂੰ ਕਿਹਾ ਹੈ ਕਿ ਜੇਕਰ ਕੰਪਨੀ ਉਹਨਾਂ ਦੀ ਪੁਨਰ ਸੁਰਜੀਤੀ ਦੀ ਯੋਜਨਾ ਨੂੰ ਮਨਜ਼ੂਰ ਕਰ ਦਿੰਦੀ ਹੈ ਤਾਂ ਉਹ ਪਹਿਲੇ ਦਿਨ ਤੋਂ ਰੋਜ਼ਾਨਾ 152 ਉਡਾਣਾਂ ਚਲਾਉਣ ਦੇ ਸਮਰੱਥ ਹੋ ਜਾਵੇਗੀ। ਏਅਰਲਾਈਨ ਗੋ ਫਸਟ ਆਰਥਿਕ ਸੰਕਟ ਦੇ ਕਾਰਨ 3 ਮਈ ਤੋਂ ਉਡਾਣਾਂ ਚਲਾਉਣ ਵਿੱਚ ਅਸਮਰੱਥ ਹੈ। ਇਹ ਅਪ੍ਰੈਲ ਦੇ ਮਹੀਨੇ ਲਗਭਗ 200 ਰੋਜ਼ਾਨਾ ਉਡਾਣਾਂ ਚਲਾ ਰਹੀ ਸੀ। ਸੂਤਰਾਂ ਅਨੁਸਾਰ ਡੀਜੀਸੀਏ ਨੂੰ ਸੌਂਪੀ ਗਈ ਕਾਰਪੋਰੇਟ ਪੁਨਰ-ਸੁਰਜੀਤੀ ਯੋਜਨਾ ਵਿੱਚ ਏਅਰਲਾਈਨ ਨੇ ਕਿਹਾ ਹੈ ਕਿ 26 ਸੰਚਾਲਿਤ ਜਹਾਜ਼ਾਂ ਦੇ ਬੇੜੇ ਨੂੰ ਕਾਇਮ ਰੱਖਣ ਲਈ ਉਸਦੇ ਕੋਲ ਲਗਭਗ 675 ਪਾਇਲਟ ਅਤੇ 1,300 ਕੈਬਿਨ ਕਰੂ ਮੈਂਬਰ ਸ਼ਾਮਲ ਹਨ।
ਸੂਤਰਾਂ ਅਨੁਸਾਰ ਭਾਰਤ ਵਿੱਚ ਜਹਾਜ਼ ਦਾ ਕਿਰਾਇਆ ਖ਼ਾਸ ਤੌਰ 'ਤੇ ਉਹਨਾਂ ਮਾਰਗਾਂ ਉੱਤੇ ਜ਼ਿਆਦਾ ਕਰ ਦਿੱਤਾ ਗਿਆ, ਜਿੱਥੇ GoFirst ਦੀ ਬਹੁਤ ਮੌਜੂਦਗੀ ਸੀ। ਦੂਜੇ ਪਾਸੇ ਕਈ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਕਰਜ਼ਦਾਰਾਂ ਨੂੰ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਯੋਜਨਾ ਦੇ ਤਹਿਤ 208 ਕਰੋੜ ਰੁਪਏ ਦੇਣ ਦੀ ਬੇਨਤੀ ਕੀਤੀ ਹੈ, ਤਾਂ ਜੋ ਏਅਰਲਾਈਨ ਉਡਾਣ ਨੂੰ ਮੁੜ ਤੋਂ ਬਹਾਲ ਕੀਤਾ ਜਾ ਸਕੇ। ਏਅਰਲਾਈਨ ਵੱਲੋਂ ਦੀਵਾਲੀਆਪਨ ਦਾਇਰ ਕਰਨ ਤੋਂ ਕੁਝ ਦਿਨ ਪਹਿਲਾਂ 208 ਕਰੋੜ ਰੁਪਏ ਦੀ ਵੰਡ ਕੀਤੀ ਗਈ ਸੀ। ਕਰਜ਼ਦਾਰਾਂ ਦੀ ਕਮੇਟੀ 9 ਜੂਨ ਨੂੰ ਮੁੜ ਤੋਂ ਬੈਠਕ ਕਰਨ ਜਾ ਰਹੀ ਹੈ, ਜਿਸ ਵਿੱਚ ਉਮੀਦ ਹੈ ਕਿ ਕਰਜ਼ਦਾਰ ਸਾਡੀ ਬੇਨਤੀ 'ਤੇ ਜਲਦੀ ਹੀ ਕੋਈ ਫ਼ੈਸਲਾ ਲੈਣਗੇ।
IT ਵਿਭਾਗ ਦੀ ਸਖ਼ਤੀ ਤੋਂ ਬਾਅਦ BBC ਨੇ ਕਬੂਲੀ 40 ਕਰੋੜ ਰੁਪਏ ਦੀ ਟੈਕਸ ਚੋਰੀ
NEXT STORY