ਮੁੰਬਈ— ਕੌਮਾਂਤਰੀ ਬਾਜ਼ਾਰਾਂ ਤੋਂ ਮਿਲੇ ਗਿਰਾਵਟ ਦੇ ਸੰਕੇਤਾਂ ਵਿਚਕਾਰ ਵੀਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ ਹੈ। ਏਸ਼ੀਆਈ ਬਾਜ਼ਾਰ 'ਚ ਕਮਜ਼ੋਰੀ ਅਤੇ ਗਿਰਾਵਟ ਨਾਲ ਬੰਦ ਹੋਏ ਅਮਰੀਕੀ ਬਾਜ਼ਾਰਾਂ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਨਜ਼ਰ ਆਇਆ। ਬੰਬਈ ਸਟਾਕ ਐਕਸਚੇਂਜ਼ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਕੱਲ ਦੇ ਬੰਦ ਪੱਧਰ 33042.50 ਦੇ ਮੁਕਾਬਲੇ ਗਿਰਾਵਟ ਨਾਲ 33025.17 'ਤੇ ਖੁੱਲ੍ਹਿਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ਼ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ ਵੀ ਗਿਰਾਵਟ ਨਾਲ 10,279.65 'ਤੇ ਖੁੱਲ੍ਹਿਆ। ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਨਿਫਟੀ 10,295.35 ਦੇ ਪੱਧਰ 'ਤੇ ਬੰਦ ਹੋਇਆ ਸੀ।
ਸ਼ੁਰੂਆਤੀ ਕਾਰੋਬਾਰ 'ਚ ਐੱਨ. ਐੱਸ. ਈ. 'ਤੇ ਸਟੇਟ ਬੈਂਕ ਆਫ ਇੰਡੀਆ, ਐੱਲ. ਐਂਡ ਟੀ., ਇਨਫੋਸਿਸ ਅਤੇ ਬੀ. ਪੀ. ਸੀ. ਐੱਲ. ਦੇ ਸ਼ੇਅਰਾਂ 'ਚ ਤੇਜ਼ੀ ਦੇਖੀ ਗਈ। ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰ 'ਚ 6.49 ਫੀਸਦੀ ਦੇ ਤੇਜ਼ੀ ਦਰਜ ਕੀਤੀ ਗਈ।
ਜ਼ਿਕਰਯੋਗ ਹੈ ਕਿ ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ ਅਤੇ ਨਿਫਟੀ ਨਵੀਂ ਉਚਾਈ 'ਤੇ ਬੰਦ ਹੋਏ ਸਨ। ਸੈਂਸੈਕਸ ਪਹਿਲੀ ਵਾਰ 33 ਹਜ਼ਾਰ ਤੋਂ ਪਾਰ 33,042.50 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ ਵੀ 88 ਅੰਕ ਦੀ ਤੇਜ਼ੀ ਨਾਲ 10295.35 'ਤੇ ਬੰਦ ਹੋਇਆ। ਕੱਲ ਸ਼ੇਅਰ ਬਾਜ਼ਾਰ 'ਚ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਨ ਵਾਲੇ ਸਭ ਤੋਂ ਟਾਪ ਸ਼ੇਅਰ ਸਰਕਾਰੀ ਬੈਂਕਾਂ ਦੇ ਰਹੇ। ਟਾਪ-5 ਸ਼ੇਅਰਾਂ 'ਚ ਸਭ ਤੋਂ ਉਪਰ ਪੰਜਾਬ ਨੈਸ਼ਨਲ ਬੈਂਕ, ਕੈਨਰਾ ਬੈਂਕ, ਯੂਨੀਅਨ ਬੈਂਕ, ਬੈਂਕ ਆਫ ਇੰਡੀਆ ਅਤੇ ਬੈਂਕ ਆਫ ਬੜੌਦਾ ਦੇ ਸ਼ੇਅਰ ਰਹੇ। ਪੰਜਾਬ ਨੈਸ਼ਨਲ ਬੈਂਕ ਦਾ ਸ਼ੇਅਰ ਸਭ ਤੋਂ ਵੱਧ 46.20 ਫੀਸਦੀ ਚੜ੍ਹ ਕੇ ਬੰਦ ਹੋਇਆ ਸੀ ਅਤੇ ਬਾਕੀ ਜਨਤਕ ਬੈਂਕਿੰਗ ਸ਼ੇਅਰ 17 ਤੋਂ 38 ਫੀਸਦੀ ਤਕ ਵਧ ਕੇ ਬੰਦ ਹੋਏ।
ਕੱਚੇ ਤੇਲ 'ਚ ਹਲਕੀ ਕਮਜ਼ੋਰੀ, ਸੋਨਾ ਮਜ਼ਬੂਤ
NEXT STORY