ਮੁੰਬਈ : ਅੱਜ, ਯਾਨੀ ਬੁੱਧਵਾਰ, 23 ਜੁਲਾਈ ਨੂੰ ਸ਼ੇਅਰ ਬਾਜ਼ਾਰ ਵਿੱਚ ਵੱਡੀ ਰਿਕਵਰੀ ਦੇਖਣ ਨੂੰ ਮਿਲੀ ਹੈ। ਸੈਂਸੈਕਸ 539.83 ਅੰਕ ਭਾਵ 0.66% ਦੇ ਵਾਧੇ ਨਾਲ 82,726.64 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 22 ਸਟਾਕ ਵਾਧੇ ਨਾਲ ਅਤੇ 8 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਟਾਟਾ ਮੋਟਰਜ਼, ਏਅਰਟੈੱਲ ਅਤੇ ਅਡਾਨੀ ਪੋਰਟਸ ਦੇ ਸ਼ੇਅਰ 1% ਵਧੇ ਹਨ। SBI, ਟਾਈਟਨ ਅਤੇ ਅਲਟਰਾਟੈਕ ਸੀਮੈਂਟ ਦੇ ਸ਼ੇਅਰ ਡਿੱਗ ਗਏ ਹਨ।

ਇਹ ਵੀ ਪੜ੍ਹੋ : RBI ਨੇ 10 ਰੁਪਏ ਦੇ ਸਿੱਕੇ 'ਤੇ ਦਿੱਤਾ ਅੰਤਿਮ ਫੈਸਲਾ , ਜਾਰੀ ਕੀਤਾ ਸਪੈਸ਼ਲ ਨੋਟੀਫਿਕੇਸ਼ਨ
ਦੂਜੇ ਪਾਸੇ ਨਿਫਟੀ 159.00 ਅੰਕ ਭਾਵ 0.63% ਦੇ ਵਾਧੇ ਨਾਲ 25,219.90 ਦੇ ਪੱਧਰ 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ 454 ਅੰਕਾਂ ਦੇ ਵਾਧੇ ਨਾਲ 57,210 'ਤੇ ਬੰਦ ਹੋਇਆ। ਰੁਪਿਆ 12 ਪੈਸੇ ਕਮਜ਼ੋਰ ਹੋ ਕੇ 86.41 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : Gold ਇੱਕ ਮਹੀਨੇ ਦੇ Highest level 'ਤੇ, ਚਾਂਦੀ ਨੇ ਵੀ ਲਗਾਈ 3,000 ਰੁਪਏ ਦੀ ਛਾਲ
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 3.21% ਵਧ ਕੇ 41,053 'ਤੇ ਅਤੇ ਕੋਰੀਆ ਦਾ ਕੋਸਪੀ 0.022% ਵਧ ਕੇ 3,170 'ਤੇ ਕਾਰੋਬਾਰ ਕਰ ਰਿਹਾ ਹੈ।
ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 0.98% ਵਧ ਕੇ 25,375 'ਤੇ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.75% ਵਧ ਕੇ 3,608 'ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : 3,00,00,00,000 ਕਰੋੜ ਦਾ ਲੋਨ ਘਪਲਾ : ICICI ਬੈਂਕ ਦੀ ਸਾਬਕਾ CEO ਚੰਦਾ ਕੋਚਰ ਦੋਸ਼ੀ ਕਰਾਰ
22 ਜੁਲਾਈ ਨੂੰ, ਅਮਰੀਕਾ ਦਾ ਡਾਓ ਜੋਨਸ 0.40% ਵਧ ਕੇ 44,502 'ਤੇ ਬੰਦ ਹੋਇਆ। ਇਸ ਦੌਰਾਨ, ਨੈਸਡੈਕ ਕੰਪੋਜ਼ਿਟ 0.39% ਡਿੱਗ ਕੇ 20,892 'ਤੇ ਅਤੇ S&P 500 0.064% ਵਧ ਕੇ 6,310 'ਤੇ ਬੰਦ ਹੋਇਆ।
ਬੀਤੇ ਦਿਨ ਸਟਾਕ ਮਾਰਕੀਟ ਦਾ ਹਾਲ
ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ, ਮੰਗਲਵਾਰ (22 ਜੁਲਾਈ) ਨੂੰ, ਸੈਂਸੈਕਸ 14 ਅੰਕ ਡਿੱਗ ਕੇ 82,187 'ਤੇ ਬੰਦ ਹੋਇਆ। ਨਿਫਟੀ ਵੀ 30 ਅੰਕ ਡਿੱਗ ਕੇ 25,061 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਸਿਰਫ਼ ਇੱਕ ਗਲਤੀ ਕਾਰਨ 158 ਸਾਲ ਪੁਰਾਣੀ ਕੰਪਨੀ ਹੋਈ ਬੰਦ, 700 ਮੁਲਾਜ਼ਮ ਬੇਰੁਜ਼ਗਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UK 'ਚ ਚੀਨ ਨਾਲੋਂ ਸਸਤੇ ਵਿਕਣਗੇ ਭਾਰਤੀ ਉਤਪਾਦ, ਦਰਾਮਦ-ਬਰਾਮਦ ਨੂੰ ਮਿਲੇਗਾ ਭਾਰੀ ਹੁੰਗਾਰਾ
NEXT STORY