ਮੁੰਬਈ (ਇੰਟ.) - ਵਿੱਤੀ ਸਾਲ 2023-24 ਦੇ ਆਖਰੀ ਕਾਰੋਬਾਰੀ ਸੈਸ਼ਨ ਭਾਵ ਵੀਰਵਾਰ 28 ਮਾਰਚ 2024 ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ ਇਤਿਹਾਸ ਰਚਣ ਜਾ ਰਿਹਾ ਹੈ। 28 ਮਾਰਚ ਤੋਂ ਭਾਰਤੀ ਸ਼ੇਅਰ ਬਾਜ਼ਾਰ ’ਚ ਟੀ+0 ਟ੍ਰੇਡ ਸੈਟਲਮੈਂਟ ਦੀ ਸ਼ੁਰੂਆਤ ਹੋ ਰਹੀ ਹੈ। ਸਟਾਕ ਐਕਸਚੇਂਜਾਂ ਨੇ ਉਨ੍ਹਾਂ 25 ਸ਼ੇਅਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜੋ ਟੀ+0 ਟ੍ਰੇਡ ਸੈਟਲਮੈਂਟ ਲਈ ਮੁਹੱਈਆ ਹੋਣਗੇ।
ਇਹ ਵੀ ਪੜ੍ਹੋ : April ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, 31 ਮਾਰਚ ਤੋਂ ਪਹਿਲਾਂ ਜ਼ਰੂਰ ਪੂਰੇ ਕਰ ਲਓ ਇਹ ਕੰਮ
ਬੀ. ਐੱਸ. ਈ. ਨੇ ਜਿਨ੍ਹਾਂ 25 ਸ਼ੇਅਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ, ਉਸ ’ਚ ਅੰਬੂਜਾ ਸੀਮਿੰਟ, ਬਜਾਜ ਆਟੋ, ਬੀ. ਪੀ. ਸੀ. ਐੱਲ., ਸਿਪਲਾ, ਐੱਸ. ਬੀ. ਆਈ., ਵੇਦਾਂਤਾ, ਅਸ਼ੋਕ ਲੇਲੈਂਡ, ਬੈਂਕ ਆਫ ਬੜੌਦਾ, ਬਿਰਲਾਸਾਫਟ, ਕੋਫੋਰਜ, ਡਿਵੀਜ਼ ਲੈਬਾਰਟਰੀਜ਼, ਹਿੰਡਾਲਕੋ, ਇੰਡੀਅਨ ਹੋਟਲਜ਼, ਜੇ. ਐੱਸ. ਡਬਲਯੂ. ਸਟੀਲ, ਐੱਲ. ਆਈ. ਸੀ. ਹਾਊਸਿੰਗ ਫਾਈਨਾਂਸ, ਐੱਲ. ਟੀ. ਆਈ. ਮਾਈਂਡਟ੍ਰੀ, ਐੱਮ. ਆਰ. ਐੱਫ., ਨੈਸਲੇ ਇੰਡੀਆ, ਐੱਨ. ਐੱਮ. ਡੀ. ਸੀ., ਓ. ਐੱਨ. ਜੀ. ਸੀ., ਪੈਟਰੋਨੈੱਟ ਐੱਲ. ਐੱਨ. ਜੀ., ਸੰਵਰਧਨ ਮਦਰਸਨ ਇੰਟਰਨੈਸ਼ਨਲ, ਟਾਟਾ ਕਮਿਊਨੀਕੇਸ਼ਨ, ਟ੍ਰੇਂਟ, ਯੂਨੀਅਨ ਬੈਂਕ ਆਫ ਇੰਡੀਆ ਸ਼ਾਮਲ ਹਨ।
ਟ੍ਰੇਡ ਵਾਲੇ ਦਿਨ ਹੀ ਹੋਵੇਗੀ ਸੈਟਲਮੈਂਟ
ਸ਼ੇਅਰ ਬਾਜ਼ਾਰ ਰੈਗੂਲੇਟਰ ਸੇਬੀ ਫਿਲਹਾਲ ਬਦਲਵੇਂ ਆਧਾਰ ’ਤੇ ਟੀ+0 ਟ੍ਰੇਡ ਸੈਟਲਮੈਂਟ ਦੇ ਬੀਟਾ ਵਰਜ਼ਨ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਸ਼ੁਰੂਆਤੀ ਦੌਰ ’ਚ ਕੁਝ ਹੀ ਬ੍ਰੋਕਰਾਂ ਰਾਹੀਂ 25 ਸ਼ੇਅਰਾਂ ’ਚ ਟੀ+0 ਟ੍ਰੇਡ ਸੈਟਲਮੈਂਟ ਨੂੰ ਪੂਰਾ ਕੀਤਾ ਜਾਵੇਗਾ। ਸਾਰੇ ਨਿਵੇਸ਼ਕ ਟੀ+0 ਟ੍ਰੇਡ ਸੈਟਲਮੈਂਟ ’ਚ ਹਿੱਸਾ ਲੈਣ ਦੇ ਯੋਗ ਹੋਣਗੇ ਅਤੇ ਇਸ ਟ੍ਰੇਡ ਦਾ ਸਮਾਂ ਸਵੇਰੇ 9.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਜਾਇਜ਼ ਹੋਵੇਗਾ। ਟੀ+0 ਟ੍ਰੇਡ ਸੈਟਲਮੈਂਟ ਦੇ ਸ਼ੁਰੂ ਹੋਣ ਤੋਂ ਬਾਅਦ, ਸ਼ੇਅਰਾਂ ਦਾ ਤਬਾਦਲੇ ਨੂੰ ਲੈ ਕੇ ਫੰਡ ਦੇ ਕ੍ਰੈਡਿਟ ਟ੍ਰੇਡ ਵਾਲੇ ਦਿਨ ਹੀ ਪੂਰਾ ਕਰ ਲਿਆ ਜਾਵੇਗਾ। ਨਿਵੇਸ਼ਕਾਂ ਨੂੰ ਅਗਲੇ ਟ੍ਰੇਡ ਸੈਸ਼ਨ ਦੀ ਉਡੀਕ ਨਹੀਂ ਕਰਨੀ ਪਵੇਗੀ। ਸੇਬੀ ਅਨੁਸਾਰ, ਸੈਟਲਮੈਂਟ ਸਾਈਕਲ ਨੂੰ ਛੋਟਾ ਰੱਖਣ ਨਾਲ ਲਾਗਤ ਅਤੇ ਸਮੇਂ ਦੀ ਬੱਚਤ ਹੋਵੇਗੀ। ਨਿਵੇਸ਼ਕਾਂ ਨੂੰ ਲੱਗਣ ਵਾਲੇ ਖਰਚਿਆਂ ’ਚ ਪਾਰਦਰਸ਼ਿਤਾ ਆਵੇਗੀ।
ਇਹ ਵੀ ਪੜ੍ਹੋ : ਬੀਜਿੰਗ ਨੂੰ ਪਛਾੜਦੇ ਹੋਏ ਮੁੰਬਈ ਪਹਿਲੀ ਵਾਰ ਬਣੀ ਏਸ਼ੀਆ ਦੇ ਅਰਬਪਤੀਆਂ ਦੀ ਰਾਜਧਾਨੀ
ਚਾਰਜਾਂ ’ਚ ਨਹੀਂ ਹੋਵੇਗਾ ਕੋਈ ਬਦਲਾਅ
ਬੀ. ਐੱਸ. ਈ. ਅਨੁਸਾਰ ਟੀ+0 ਟ੍ਰੇਡ ਸੈਟਲਮੈਂਟ ਦੇ ਬੀਟਾ ਵਰਜ਼ਨ ਦੇ ਸ਼ੁਰੂ ਹੋਣ ਤੋਂ ਬਾਅਦ, ਟ੍ਰਾਂਜੈਕਸ਼ਨ ਚਾਰਜ, ਸਕਿਓਰਿਟੀ ਟਰਾਂਜ਼ੈਕਸ਼ਨ ਟੈਕਸ ਅਤੇ ਰੈਗੂਲੇਟਰੀ ਟਰਨਓਵਰ ਫੀਸ ਉਹੀ ਲੱਗੇਗੀ, ਜੋ ਟੀ+1 ਟ੍ਰੇਡ ਸੈਟਲਮੈਂਟ ’ਤੇ ਲੱਗਦੀ ਆਈ ਹੈ। ਟੀ+0 ਟ੍ਰੇਡ ਸੈਟਲਮੈਂਟ ਸਾਈਕਲ ਦੀ ਸ਼ੁਰੂਆਤ ਨੂੰ ਤੁਰੰਤ ਬੰਦੋਬਸਤਾਂ ਨੂੰ ਅਪਣਾਉਣ ਵੱਲ ਇਕ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਗੰਗਾ, ਯਮੁਨਾ 'ਚ ਪੂਜਾ ਸਮੱਗਰੀ ਸੁੱਟਣ ਦੇ ਮਾਮਲੇ 'ਚ NGT ਨੇ DPCC, UPPCB ਤੋਂ ਮੰਗਿਆ ਜਵਾਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Bank Holiday : ਕੱਲ੍ਹ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਬੈਂਕ, ਸ਼ਨੀਵਾਰ-ਐਤਵਾਰ ਹੋਵੇਗਾ ਕੰਮਕਾਜ, ਜਾਣੋ ਵਜ੍ਹਾ
NEXT STORY