ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ’ਚ ਆਲੂਆਂ ਦੀਆਂ ਥੋਕ ਕੀਮਤਾਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸਸਤੇ ਹੁੰਦੇ ਆਲੂਆਂ ਨੇ ਕਿਸਾਨਾਂ ਅਤੇ ਕੋਲਡ ਸਟੋਰੇਜ ਆਪ੍ਰੇਟਰਾਂ ਦਾ ਲੱਕ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ : ਨਵੇਂ ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ
ਸਥਿਤੀ ਇਹ ਹੈ ਕਿ ਵੈਸਟ ਬੰਗਾਲ ਕੋਲਡ ਸਟੋਰੇਜ ਐਸੋਸੀਏਸ਼ਨ (ਡਬਲਯੂ. ਬੀ. ਸੀ. ਐੱਸ. ਏ.) ਨੇ ਪ੍ਰੈੱਸ ਕਾਨਫਰੰਸ ਟੈਕਸ ਸੂਬਾ ਸਰਕਾਰ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਸਥਿਤੀ ਨਹੀਂ ਸੁਧਰੀ ਤਾਂ ਪੇਂਡੂ ਅਰਥਵਿਵਸਥਾ ਗੰਭੀਰ ਸੰਕਟ ’ਚ ਆ ਸਕਦੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ ਸਮੇਤ 30 ਦਿਨ ਦੀਆਂ ਛੁੱਟੀਆਂ
ਕੀ ਹਨ ਮੌਜੂਦਾ ਹਾਲਾਤ?
ਸੂਬੇ ਭਰ ਦੇ ਕੋਲਡ ਸਟੋਰੇਜ ’ਚ ਰਿਕਾਰਡ 70.85 ਲੱਖ ਮੀਟ੍ਰਿਕ ਟਨ ਆਲੂ ਸਟੋਰ ਕੀਤਾ ਗਿਆ ਹੈ। ਉਥੇ ਹੀ ਲੱਗਭਗ 80 ਫੀਸਦੀ ਸਟਾਕ ਕਿਸਾਨ ਖੁਦ ਸਟੋਰ ਕਰ ਰਹੇ ਹਨ। ਹੁਣ ਕੀਮਤਾਂ ’ਚ ਤੇਜ਼ ਗਿਰਾਵਟ ਨਾਲ ਇਨ੍ਹਾਂ ਦੇ ਸਾਹਮਣੇ ਵੱਡੇ ਨੁਕਸਾਨ ਦਾ ਖਦਸ਼ਾ ਬਣ ਗਿਆ ਹੈ, ਉਥੇ ਹੀ ਆਲੂਆਂ ਦਾ ਜ਼ਿਆਦਾਤਰ ਸਟੋਰ ਕਿਸਾਨਾਂ ਕੋਲ ਹੈ ਯਾਨੀ ਕੀਮਤਾਂ ’ਚ ਗਿਰਾਵਟ ਦਾ ਸਭ ਤੋਂ ਵੱਡਾ ਨੁਕਸਾਨ ਉਨ੍ਹਾਂ ਨੂੰ ਹੋ ਰਿਹਾ ਹੈ।
ਇਹ ਵੀ ਪੜ੍ਹੋ : August ਦੇ ਲਗਭਗ ਅੱਧੇ ਮਹੀਨੇ ਰਹਿਣਗੀਆਂ ਛੁੱਟੀਆਂ ! ਸਮਾਂ ਰਹਿੰਦੇ ਨਿਪਟਾ ਲਓ ਜ਼ਰੂਰੀ ਕੰਮ
ਫਿਲਹਾਲ ਕਈ ਕੋਲਡ ਸਟੋਰੇਜ ਹੁਣ ਫੁਲ ਕਪੈਸਿਟੀ ’ਤੇ ਚੱਲ ਰਹੇ ਹਨ। ਅਜਿਹੇ ’ਚ ਕਿਸਾਨਾਂ ਕੋਲ ਆਪਣੀ ਫਸਲ ਨੂੰ ਸੁਰੱਖਿਅਤ ਜਗ੍ਹਾ ਰੱਖਣ ਦਾ ਬਦਲ ਵੀ ਨਹੀਂ ਹੈ, ਜਿਸ ਨਾਲ ਉਹ ਕੀਮਤਾਂ ਦੇ ਸੰਭਲਣ ਦਾ ਇੰਤਜ਼ਾਰ ਕਰ ਸਕਣ।
ਥੋਕ ਕੀਮਤਾਂ ’ਚ ਜ਼ਬਰਦਸਤ ਗਿਰਾਵਟ
ਜੋਤੀ ਕਿਸਮ ਦਾ ਆਲੂ ਮਈ ਦੇ ਸ਼ੁਰੂ ਹੋਣ ਦੇ ਸਮੇਂ ਤੱਕ 15 ਰੁਪਏ ਪ੍ਰਤੀ ਕਿਲੋ ’ਤੇ ਵਿਕ ਰਿਹਾ ਸੀ , ਜੋ ਸਰਕਾਰ ਵੱਲੋਂ ਤੈਅ ਘਟੋ-ਘਟ ਸਮਰਥਨ ਮੁੱਲ ’ਤੇ ਹੀ ਸੀ। ਹੁਣ ਉਹੀ ਆਲੂ 9 ਰੁਪਏ ਪ੍ਰਤੀ ਕਿਲੋ ਤੱਕ ਡਿੱਗ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਕੁਇੰਟਲ 400–500 ਰੁਪਏ ਤੱਕ ਦਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਹੁਣ Tatkal ਟਿਕਟ ਬੁੱਕ ਕਰਨਾ ਹੋਵੇਗਾ ਆਸਾਨ! ਇਨ੍ਹਾਂ Apps 'ਤੇ ਬੁੱਕਿੰਗ ਕਰਨ ਨਾਲ ਤੁਰੰਤ ਮਿਲੇਗੀ ਸੀਟ
ਕਿਸਾਨਾਂ ਦੀ ਪ੍ਰੇਸ਼ਾਨੀ
ਬਰਧਮਾਨ, ਬਾਂਕੁੜਾ, ਮੇਦਿਨੀਪੁਰ ਅਤੇ ਉਤਰ ਬੰਗਾਲ ਵਰਗੇ ਜ਼ਿਲਿਆਂ ’ਚ ਕੋਲਡ ਸਟੋਰੇਜ ਗੇਟ ’ਤੇ ਕੀਮਤਾਂ ਸਭ ਤੋਂ ਜ਼ਿਆਦਾ ਡਿੱਗੀਆਂ ਹਨ। ਕਿਸਾਨ ਇਸ ਤੋਂ ਨਿਰਾਸ਼ ਹਨ ਅਤੇ ਅਗਲੇ ਸੀਜ਼ਨ ’ਚ ਬੀਜਾਈ ਘੱਟ ਕਰਨ ’ਤੇ ਵਿਚਾਰ ਕਰ ਰਹੇ ਹਨ।
ਇਸ ਨਾਲ ਆਲੂ ਉਤਪਾਦਨ, ਰੋਜ਼ਗਾਰ ਅਤੇ ਸੂਬੇ ਦੀ 10,000 ਕਰੋਡ਼ ਰੁਪਏ ਦੀ ਆਲੂ- ਆਧਾਰਿਤ ਅਰਥਵਿਵਸਥਾ ’ਤੇ ਮਾੜਾ ਅਸਰ ਪੈ ਸਕਦਾ ਹੈ । ਸਥਿਤੀ ਨੂੰ ਵੇਖਦੇ ਹੋਏ ਡਬਲਯੂ. ਬੀ. ਸੀ. ਐੱਸ. ਏ. ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਐੱਮ. ਐੱਸ. ਪੀ. ’ਤੇ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਸ਼ੁਰੂ ਕਰੇ।
ਉਥੇ ਹੀ ਇੰਟਰ-ਸਟੇਟ ਅਤੇ ਇੰਟਰਨੈਸ਼ਨਲ ਟ੍ਰੇਡ ਦੁਬਾਰਾ ਸ਼ੁਰੂ ਕੀਤਾ ਜਾਵੇ, ਤਾਂਕਿ ਸਟਾਕ ਬਾਹਰ ਭੇਜਿਆ ਜਾ ਸਕੇ। ਮਿਡ-ਡੇ ਮੀਲ ਅਤੇ ਹੋਰ ਪਬਲਿਕ ਵੈੱਲਫੇਅਰ ਸਕੀਮਾਂ ’ਚ ਆਲੂ ਨੂੰ ਸ਼ਾਮਲ ਕੀਤਾ ਜਾਵੇ।
ਇਸ ਦੇ ਨਾਲ ਹੀ ਟਰਾਂਸਪੋਰਟ ਸਬਸਿਡੀ ਦਿੱਤੀ ਜਾਵੇ, ਜਿਸ ਨਾਲ ਸਟਾਕ ਨੂੰ ਸੂਬੇ ਤੋਂ ਬਾਹਰ ਭੇਜਣ ’ਚ ਲਾਗਤ ਘੱਟ ਹੋਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ’ਚ ਮਲੇਸ਼ੀਆ ਤੋਂ ਪਾਮ ਤੇਲ ਬਰਾਮਦ ਫਿਰ ਵਧੀ, ਬਾਜ਼ਾਰ ਹਿੱਸੇਦਾਰੀ 35 ਫੀਸਦੀ ਹੋਈ
NEXT STORY