ਨਵੀਂ ਦਿੱਲੀ- ਆਲੂ-ਗੰਢੇ-ਟਮਾਟਰ ਦੀ ਤਿਕੜੀ 'ਚ ਗੰਢੇ ਅਤੇ ਆਲੂ ਇਕ ਵਾਰ ਫਿਰ ਚਰਚਾ 'ਚ ਹਨ। ਹਰ ਸਾਲ ਇਨ੍ਹਾਂ ਦੀਆਂ ਕੀਮਤਾਂ 'ਚ ਤੇਜ਼ ਵਾਧਾ ਅਤੇ ਗਿਰਾਵਟ ਹੁੰਦੀ ਹੈ ਅਤੇ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਇਸ ਵਾਰ ਵੀ ਇਨ੍ਹਾਂ ਸਬਜ਼ੀਆਂ ਨੇ ਵੱਖਰਾ ਰੁਖ਼ ਅਪਣਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਉਪਭੋਗਤਾ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਦਿੱਲੀ ਦੇ ਥੋਕ ਬਾਜ਼ਾਰ 'ਚ ਗੰਢਿਆਂ ਦੀਆਂ ਕੀਮਤਾਂ 7 ਮਾਰਚ ਨੂੰ ਕਰੀਬ 1,000 ਰੁਪਏ ਪ੍ਰਤੀ ਕਵਿੰਟਲ ਰਹੀ। ਇਸ ਦੀਆਂ ਕੀਮਤਾਂ 'ਚ ਇਕ ਮਹੀਨੇ 'ਚ 26 ਫ਼ੀਸਦੀ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ- ਭਾਰਤ ’ਤੇ ਵਧੇਰੇ ਫੋਕਸ ਕਰੇਗਾ ਐਪਲ, ਦੇਸ਼ ’ਚ ਕਾਰੋਬਾਰ ਵਧਾਉਣ ’ਤੇ ਜ਼ੋਰ
ਇਸ ਤਰ੍ਹਾਂ ਨਾਲ ਦਿੱਲੀ ਦੇ ਬਾਜ਼ਾਰਾਂ 'ਚ ਆਲੂ ਦੀ ਥੋਕ ਕੀਮਤ ਕਰੀਬ 800 ਰੁਪਏ ਕਵਿੰਟਲ ਹੈ ਅਤੇ ਸਿਰਫ਼ ਇਕ ਮਹੀਨੇ 'ਚ ਭਾਅ 20 ਫ਼ੀਸਦੀ ਘਟੇ ਹਨ। ਟਮਾਟਰ ਦੀ ਕੀਮਤ ਥੋੜ੍ਹੀ ਠੀਕ ਹੈ ਅਤੇ ਇਕ ਮਹੀਨੇ 'ਚ ਇਸ ਦੀ ਕੀਮਤ ਸਿਰਫ਼ 6 ਫ਼ੀਸਦੀ ਵਧੀ ਹੈ।
ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਆਲੂ ਅਤੇ ਗੰਢਿਆਂ ਦਾ ਉਤਪਾਦਨ ਕਰਨ ਵਾਲੇ ਪ੍ਰਮੁੱਖ ਕੇਂਦਰਾਂ 'ਚ ਸਥਿਤੀ ਹੋਰ ਖਰਾਬ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਤਪਾਦਨ ਦੀ ਲਾਗਤ ਵੀ ਨਹੀਂ ਮਿਲ ਰਹੀ ਹੈ, ਮੁਨਾਫਾ ਤਾਂ ਦੂਰ ਦੀ ਗੱਲ ਹੈ। ਕੁਝ ਥਾਂਵਾਂ ਤੋਂ ਅਜਿਹੀ ਵੀਡੀਓ ਆਈ ਕਿ ਕਿਸਾਨ ਆਪਣੀ ਆਲੂ ਦੀ ਫਸਲ ਖੇਤ 'ਚ ਹੀ ਰੱਖ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਉਤਪਾਦਨ ਤੋਂ ਮੁਨਾਫੇ ਦੀ ਉਮੀਦ ਖਤਮ ਹੋ ਗਈ ਹੈ। ਇਨ੍ਹਾਂ ਸਬਜ਼ੀਆਂ ਦੀ ਕੀਮਤ 'ਚ ਕਈ ਥਾਂਵਾਂ ਤੋਂ ਬਹੁਤ ਉਤਾਰ-ਚੜ੍ਹਾਅ ਆਉਂਦੇ ਹਨ। ਇਨ੍ਹਾਂ ਦੇ ਉਤਪਾਦਨ ਦੇ ਪ੍ਰਮੁੱਖ ਕੇਂਦਰ ਸੀਮਿਤ ਹਨ ਅਤੇ ਖਪਤ ਵਧ ਰਹੀ ਹੈ।
ਇਹ ਵੀ ਪੜ੍ਹੋ- World Kidney Day: ਕਿਡਨੀ ਨੂੰ ਰੱਖਣਾ ਚਾਹੁੰਦੇ ਹੋ ਸਿਹਤਮੰਦ ਤਾਂ ਜ਼ਰੂਰ ਖਾਓ ਇਹ ਫੂਡਸ
ਦੂਜਾ, ਸ਼ਾਇਦ ਸਭ ਤੋਂ ਮਹੱਤਵਪੂਰਨ ਕਾਰਕ ਇਹ ਹੈ ਕਿ ਆਧੁਨਿਕ ਤਰੀਕੇ ਨਾਲ ਪ੍ਰੋਸੈਸਿੰਗ ਅਤੇ ਸਟੋਰੇਜ ਸੁਵਿਧਾਵਾਂ ਸੀਮਤ ਹਨ। ਅਜਿਹੇ 'ਚ ਜਦੋਂ ਭਾਅ ਡਿੱਗਦਾ ਹੈ ਤਾਂ ਕਿਸਾਨਾਂ ਨੂੰ ਆਪਣੀ ਫਸਲ ਸੁੱਟਣੀ ਪੈਂਦੀ ਹੈ। ਉਹ ਭਵਿੱਖ 'ਚ ਵਰਤੋਂ ਜਾਂ ਪ੍ਰੋਸੈਸਿੰਗ ਲਈ ਉਸ ਦਾ ਭੰਡਾਰਨ ਨਹੀਂ ਕਰ ਸਕਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਬਿੰਨੀ ਬਾਂਸਲ ਨੇ PhonePe 'ਚ ਹਿੱਸੇਦਾਰੀ ਖ਼ਰੀਦਣ ਦੀ ਬਣਾਈ ਯੋਜਨਾ, ਮੋਟਾ ਨਿਵੇਸ਼ ਕਰਨ ਦਾ ਹੈ ਪਲਾਨ
NEXT STORY