ਨਵੀਂ ਦਿੱਲੀ – ਅਮਰੀਕੀ ਟੈਰਿਫ ਨੇ ਭਾਰਤੀ ਅਰਥਵਿਵਸਥਾ ਨੂੰ ਤਗੜਾ ਝਟਕਾ ਦਿੱਤਾ ਹੈ। ਬਰਾਮਦ ’ਚ ਭਾਰੀ ਕਮੀ, ਸੋਨੇ ਦੀ ਦਰਾਮਦ ’ਚ ਤੇਜ਼ ਉਛਾਲ ਅਤੇ ਅਮਰੀਕੀ ਬਾਜ਼ਾਰ ’ਚ ਮੁਕਾਬਲੇਬਾਜ਼ੀ ਦਾ ਸਾਹਮਣਾ ਨਾ ਕਰ ਸਕਣ ਕਾਰਨ ਭਾਰਤ ਦੇ ਵਪਾਰ ਸਮੀਕਰਣ ਵਿਗੜ ਗਏ। 100 ਦਿਨਾਂ ਤੋਂ ਟੈਰਿਫ ਝਟਕੇ ਕਾਰਨ ਭਾਰਤੀ ਬਰਾਮਦ ’ਚ ਵੱਡੀ ਕਮੀ, ਨੌਕਰੀਆਂ ’ਤੇ ਅਸਰ, ਇੰਡਸਟ੍ਰੀ ’ਤੇ ਮਾਰ ਅਤੇ ਵਪਾਰ ਘਾਟੇ ਦਾ ਰਿਕਾਰਡ ਪੱਧਰ ਵੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਭਰ 'ਚ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K-23K-22K ਦੀ ਕੀਮਤ
‘ਬ੍ਰਿਕਵਰਕ ਰੇਟਿੰਗਜ਼’ ਨੇ ਆਪਣੀ ਤਾਜ਼ਾ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਹੈ। ਰਿਪੋਰਟ ਅਨੁਸਾਰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਨੇ ਆਪਣੀ ਰਣਨੀਤੀ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਬਰਾਮਦ ’ਚ ਸੁਧਾਰ ਲਈ ਨਵੇਂ ਬਾਜ਼ਾਰਾਂ ਦਾ ਰੁਖ਼ ਕੀਤਾ ਹੈ। ‘ਬ੍ਰਿਕਵਰਕ ਰੇਟਿੰਗਜ਼’ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਵੱਲੋਂ ਰਜਿਸਟਰਡ ਕ੍ਰੈਡਿਟ ਰੇਟਿੰਗ ਏਜੰਸੀ ਹੈ ਅਤੇ ਭਾਰਤ ’ਚ ਕ੍ਰੈਡਿਟ ਰੇਟਿੰਗ ਕਰਨ ਲਈ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਵੱਲੋਂ ਮਾਨਤਾ ਪ੍ਰਾਪਤ ਐਕਸਟਰਨਲ ਕ੍ਰੈਡਿਟ ਅਸੈੱਸਮੈਂਟ ਇੰਸਟੀਚਿਊਸ਼ਨ (ਈ. ਸੀ. ਏ. ਆਈ.) ਹੈ।
ਇਹ ਵੀ ਪੜ੍ਹੋ : 1 ਦਸੰਬਰ ਤੋਂ ਬਦਲ ਜਾਣਗੇ ਇਹ ਨਿਯਮ। ਜਾਣੋ ਕੀ ਹੋਵੇਗਾ ਲਾਭ ਅਤੇ ਕਿੱਥੇ ਹੋਵੇਗਾ ਨੁਕਸਾਨ
ਅਮਰੀਕਾ ਨੂੰ ਬਰਾਮਦ ਘਟ ਕੇ 6.3 ਅਰਬ ਡਾਲਰ ਹੋਈ
ਰਿਪੋਰਟ ਅਨੁਸਾਰ ਅਮਰੀਕਾ ਨੂੰ ਕੀਤੀ ਜਾਣ ਵਾਲੀ ਭਾਰਤੀ ਬਰਾਮਦ ’ਚ ਸਭ ਤੋਂ ਤੇਜ਼ ਕਮੀ ਦਰਜ ਕੀਤੀ ਗਈ ਹੈ। ਮਈ 2025 ’ਚ ਜਿੱਥੇ ਭਾਰਤ ਦੀ ਅਮਰੀਕਾ ਨੂੰ ਕੁਲ ਬਰਾਮਦ 8.8 ਅਰਬ ਡਾਲਰ ਸੀ, ਉੱਥੇ ਹੀ ਅਕਤੂਬਰ 2025 ’ਚ ਇਹ ਘਟ ਕੇ 6.3 ਅਰਬ ਡਾਲਰ ਰਹਿ ਗਈ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਟੈਰਿਫ ਫ੍ਰੀ ਪ੍ਰੋਡਕਟਸ ’ਚ ਹੀ ਸਭ ਤੋਂ ਵੱਡੀ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ 50 ਫੀਸਦੀ ਟੈਰਿਫ ਵਾਲੇ ਉਤਪਾਦ ਵੀ ਭਾਰੀ ਦਬਾਅ ’ਚ ਰਹੇ। ਉਦਾਹਰਣ ਵਜੋਂ ਸਮਾਰਟ ਫੋਨ ਦੀ ਬਰਾਮਦ ’ਚ ਮਈ ਤੇ ਸਤੰਬਰ ਵਿਚਾਲੇ 60 ਫੀਸਦੀ ਤੋਂ ਵੱਧ ਦੀ ਕਮੀ ਦਰਜ ਕੀਤੀ ਗਈ, ਜਦੋਂਕਿ ਫਾਰਮਾਸਿਊਟੀਕਲ ਉਤਪਾਦਾਂ ਦੀ ਬਰਾਮਦ ਵੀ ਲੱਗਭਗ 120 ਮਿਲੀਅਨ ਡਾਲਰ ਘਟ ਗਈ।
ਇਹ ਵੀ ਪੜ੍ਹੋ : 1 ਲੱਖ ਸੈਲਰੀ ਵਾਲਿਆਂ ਦਾ ਜੈਕਪਾਟ! ਰਿਟਾਇਰਮੈਂਟ 'ਤੇ 2.31 ਕਰੋੜ ਰੁਪਏ ਦਾ ਵਾਧੂ ਲਾਭ
50 ਫੀਸਦੀ ਭਾਰਤ-ਸਪੈਸੀਫਿਕ ਟੈਰਿਫ ਵਾਲੇ ਉਤਪਾਦਾਂ ਜਿਵੇਂ ਜੈੱਮਸ ਐਂਡ ਜਵੈਲਰੀ, ਸੋਲਰ ਪੈਨਲ, ਟੈਕਸਟਾਈਲ, ਕੈਮੀਕਲਜ਼, ਸਮੁੰਦਰੀ ਉਤਪਾਦ ਤੇ ਐਗਰੀ ਫੂਡ ਦੀ ਬਰਾਮਦ ਵਿਚ ਵੀ ਭਾਰੀ ਨੁਕਸਾਨ ਹੋਇਆ।
ਵਪਾਰ ਘਾਟਾ ਰਿਕਾਰਡ ਪੱਧਰ ’ਤੇ
ਰਿਪੋਰਟ ਅਨੁਸਾਰ ਭਾਰਤ ਦਾ ਵਪਾਰ ਘਾਟਾ ਅਕਤੂਬਰ 2025 ’ਚ ਇਤਿਹਾਸਕ ਪੱਧਰ ’ਤੇ ਪਹੁੰਚ ਗਿਆ। ਇਹ ਵਧ ਕੇ 41.7 ਅਰਬ ਡਾਲਰ ਹੋ ਗਿਆ, ਜਿਸ ਵਿਚ ਸਭ ਤੋਂ ਵੱਡਾ ਯੋਗਦਾਨ ਸੋਨੇ ਦੀ ਦਰਾਮਦ ’ਚ ਰਿਕਾਰਡ ਉਛਾਲ ਦਾ ਰਿਹਾ। ਸੋਨੇ ਦੀ ਦਰਾਮਦ ਲੱਗਭਗ 3 ਗੁਣਾ ਵਧ ਕੇ 14.7 ਅਰਬ ਡਾਲਰ ਤਕ ਪਹੁੰਚ ਗਈ। ਹਾਲਾਂਕਿ ਸਰਵਿਸਿਜ਼ ਦੀ ਬਰਾਮਦ ਮਜ਼ਬੂਤ ਰਹੀ ਅਤੇ ਅਕਤੂਬਰ 2025 ’ਚ ਇਹ ਸਾਲਾਨਾ ਆਧਾਰ ’ਤੇ 12 ਫੀਸਦੀ ਉਛਲ ਕੇ 38.5 ਅਰਬ ਡਾਲਰ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ
ਭਾਰਤ ਨੇ ਬਦਲੀ ਰਣਨੀਤੀ
‘ਬ੍ਰਿਕਵਰਕ’ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਨੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੀ ਰਣਨੀਤੀ ਵਿਚ ਤਬਦੀਲੀਆਂ ਕੀਤੀਆਂ ਹਨ। ਅਮਰੀਕੀ ਬਾਜ਼ਾਰ ਵਿਚ ਆਈ ਕਮੀ ਨੂੰ ਪੂਰਾ ਕਰਨ ਲਈ ਭਾਰਤ ਨੇ ਬਰਾਮਦ ਦਾ ਰੁਖ਼ ਹੋਰ ਦੇਸ਼ਾਂ ਜਿਵੇਂ ਯੂ. ਏ. ਈ., ਫਰਾਂਸ, ਜਾਪਾਨ, ਚੀਨ, ਵੀਅਤਨਾਮ ਤੇ ਥਾਈਲੈਂਡ ਵੱਲ ਮੋੜ ਦਿੱਤਾ। ਇਸ ਦਾ ਨਤੀਜਾ ਇਹ ਰਿਹਾ ਕਿ ਸਤੰਬਰ 2025 ’ਚ ਭਾਰਤ ਦੀ ਕੁਲ ਮਾਲ ਬਰਾਮਦ 6.7 ਫੀਸਦੀ ਵਧੀ, ਭਾਵੇਂ ਯੂ. ਐੱਸ. ਟੈਰਿਫ ਦਾ ਦਬਾਅ ਜਾਰੀ ਰਿਹਾ। ਹਾਲਾਂਕਿ ਛੋਟੇ ਤੇ ਦਰਮਿਆਨੇ ਉਦਯੋਗਾਂ ’ਤੇ ਇਸ ਦਾ ਡੂੰਘਾ ਅਸਰ ਪਿਆ। ਬਰਾਮਦ ਆਧਾਰਤ ਉਤਪਾਦਨ ਵਿਚ ਗਿਰਾਵਟ ਨਾਲ ਇਨ੍ਹਾਂ ਸੈਕਟਰਾਂ ਵਿਚ ਨੌਕਰੀਆਂ ਦਾ ਸੰਕਟ ਅਤੇ ਨਿਵੇਸ਼ ਵਿਚ ਕਮੀ ਦਰਜ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਮਿਨਰਲ ਵਾਟਰ ਨਾਲੋਂ ਵੀ ਸਸਤਾ ਹੋਣ ਵਾਲਾ ਹੈ ਪੈਟਰੋਲ, JP Morgan ਦੀ ਹੈਰਾਨ ਕਰਨ ਵਾਲੀ ਭਵਿੱਖਬਾਣੀ
NEXT STORY