ਫਿਰੋਜ਼ਪੁਰ — ਪੰਜਾਬ ਸਰਕਾਰ ਦੇ 1 ਅਕਤੂਬਰ ਤੋਂ ਹੀ ਮੰਡੀਆਂ ਵਿਚ ਝੋਨੇ ਦੀ ਖਰੀਦ ਕਰਨ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਣ ਦੇ ਦਾਅਵੇ ਕੋਰੇ ਝੂਠੇ ਸਾਬਤ ਹੋ ਰਹੇ ਹਨ। ਫਿਰੋਜ਼ਪੁਰ ਦੀ ਕੈਂਟ ਦਾਣਾ ਮੰਡੀ ਵਿਚ 4 ਦਿਨਾਂ ਤੋਂ ਆਪਣੀ ਝੋਨੇ ਦੀ ਫਸਲ ਲੈ ਕੇ ਖੜ੍ਹੇ ਕਿਸਾਨ ਖਰੀਦ ਨਾ ਹੋਣ ਕਾਰਨ ਬਹੁਤ ਜ਼ਿਆਦਾ ਪਰੇਸ਼ਾਨ ਹਨ।
ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਕੋਈ ਵੀ ਖਰੀਦ ਅਧਿਕਾਰੀ ਮੰਡੀ 'ਚ ਨਹੀਂ ਆਇਆ ਹੈ। ਸਰਕਾਰ ਨੇ ਝੋਨੇ ਦੀ ਖਰੀਦ ਕਰਨ ਤੋਂ ਪਹਿਲਾਂ ਸਾਰੇ ਕਿਸਾਨਾਂ ਨੂੰ ਝੋਨੇ ਦੀ ਫਸਲ ਸੁਕਾ ਕੇ ਲਿਆਉਣ ਲਈ ਕਿਹਾ ਸੀ। ਕਿਸਾਨ ਉਸੇ ਅਨੁਸਾਰ 17 ਫੀਸਦੀ ਝੋਨੇ ਦੀ ਨਮੀ ਨਾਲ ਝੋਨੇ ਲੈ ਕੇ ਆਏ ਹਨ। ਪਰ ਚਾਰ ਦਿਨਾਂ ਤੋਂ ਮੰਡੀਆਂ 'ਚ ਰਾਤ-ਦਿਨ ਬੈਠ ਕੇ ਕਿਸਾਨ ਘਰ ਵਾਪਸ ਚਲੇ ਜਾਂਦੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਫਸਲ ਨੂੰ ਜਲਦੀ ਤੋਂ ਜਲਦੀ ਖਰੀਦਿਆ ਜਾਵੇ।
ਗਹਿਣਾ ਵਿਕਰੇਤਾਵਾਂ ਦੀ ਲਿਵਾਲੀ ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ
NEXT STORY