ਨਵੀਂ ਦਿੱਲੀ, (ਭਾਸ਼ਾ)- ਅਮਰੀਕੀ ਫੈਡਰਲ ਰਿਜ਼ਰਵ ਦਾ ਵਿਆਜ ਦਰ ਸਬੰਧੀ ਫੈਸਲਾ ਇਸ ਹਫ਼ਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਰੁਝਾਨ ਨੂੰ ਤੈਅ ਕਰਨ ’ਚ ਇਕ ਮੁੱਖ ਕਾਰਕ ਹੋਵੇਗਾ। ਮਾਹਰਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਗਲੋਬਲ ਸਰਗਰਮੀਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਦਾ ਰੁਖ ਵੀ ਬਾਜ਼ਾਰ ਦੀ ਭਾਵਨਾ ਨੂੰ ਪ੍ਰਭਾਵਿਤ ਕਰੇਗਾ। ਰਿਲੀਗੇਅਰ ਬ੍ਰੋਕਿੰਗ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਰਿਸਰਚ) ਅਜੀਤ ਮਿਸ਼ਰਾ ਨੇ ਕਿਹਾ ਕਿ ਇਸ ਹਫ਼ਤੇ ਬਾਜ਼ਾਰ 12 ਦਸੰਬਰ ਨੂੰ ਆਉਣ ਵਾਲੇ ਭਾਰਤ ਦੇ ਸੀ.ਪੀ.ਆਈ. ਅੰਕੜਿਆਂ ’ਤੇ ਨੇੜਿਓਂ ਨਜ਼ਰ ਰੱਖਣਗੇ। ਵਿਸ਼ਵ ਪੱਧਰ ’ਤੇ ਅਮਰੀਕੀ ਫੈਡਰਲ ਰਿਜ਼ਰਵ ਦੇ ਵਿਆਜ ਦਰ ਸਬੰਧੀ ਫੈਸਲੇ ’ਤੇ ਧਿਆਨ ਹੋਵੇਗਾ, ਜੋ ਉੱਭਰ ਰਹੇ ਬਾਜ਼ਾਰਾਂ ’ਚ ਜੋਖਮ ਭਾਵਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜੋ ਪਿਛਲੇ ਹਫ਼ਤੇ ਡਾਲਰ ਦੇ ਮੁਕਾਬਲੇ 90 ਦੇ ਪੱਧਰ ਤੋਂ ਹੇਠਾਂ ਆ ਗਿਆ ਸੀ। ਸਵਸਤਿਕਾ ਇਨਵੈਸਟਮਾਰਟ ਲਿਮਟਿਡ ਦੇ ਸੀਨੀਅਰ ਰਿਸਰਚ ਐਨਾਲਿਸਟ ਪ੍ਰਵੇਸ਼ ਗੌੜ ਨੇ ਕਿਹਾ ਕਿ ਨਿਵੇਸ਼ਕਾਂ ਦਾ ਧਿਆਨ ਹੁਣ ਪੂਰੀ ਤਰ੍ਹਾਂ 9-10 ਦਸੰਬਰ, 2025 ਨੂੰ ਹੋਣ ਵਾਲੀ ਯੂ.ਐੱਸ. ਫੈਡਰਲ ਓਪਨ ਮਾਰਕੀਟ ਕਮੇਟੀ ਦੀ ਮੀਟਿੰਗ ’ਤੇ ਹੈ।
ਸਿਏਟ ਦੀ ਗਲੋਬਲ ਬਾਜ਼ਾਰ ’ਤੇ ਨਜ਼ਰ, ਵੱਖ-ਵੱਖ ਦੇਸ਼ਾਂ ਦੀਆਂ ਜ਼ਰੂਰਤਾਂ ਅਨੁਸਾਰ ਬਣਾ ਰਹੀ ਟਾਇਰ
NEXT STORY