ਨਵੀਂ ਦਿੱਲੀ — ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਧਮਕੀ ਦਿੱਤੀ ਕਿ ਭਾਰਤ ਨਾਲ ਕੋਈ ਵਪਾਰਕ ਸਬੰਧ ਨਹੀਂ ਰੱਖੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਸੇਂਧਾ (ਲਾਹੌਰੀ) ਲੂਣ ਦੀ ਸਪਲਾਈ ਰੋਕਣ ਦੀ ਗੱਲ ਵੀ ਕੀਤੀ ਸੀ। ਇਸ ਕਾਰਨ 15 ਤੋਂ 20 ਰੁਪਏ ਕਿੱਲੋ ਤੱਕ ਵਿਕਣ ਵਾਲਾ ਸੇਂਧਾ ਲੂਣ 35 ਤੋਂ 150 ਕਿੱਲੋਗ੍ਰਾਮ ਦੀ ਉੱਚ ਕੀਮਤ 'ਤੇ ਪਹੁੰਚ ਗਿਆ ਹੈ। ਇਸ ਨਮਕ ਦੀ ਮੰਗ ਖ਼ਾਸਤੌਰ 'ਤੇ ਵਰਤ ਦੇ ਦਿਨਾਂ 'ਚ ਵਧ ਜਾਂਦੀ ਹੈ, ਪਰ ਹੁਣ ਆਮ ਦਿਨਾਂ ਲਈ ਵੀ ਇਸ ਦੀ ਮੰਗ ਆਉਣ ਲੱਗ ਗਈ ਹੈ। ਭਾਰਤ ਵਿਚ ਵਧਦੀ ਮੰਗ ਨੂੰ ਦੇਖਦੇ ਪਾਕਿਸਤਾਨ ਦੀ ਲਲਕਾਰ ਢਿੱਲੀ ਪੈ ਗਈ ਹੈ। ਹੁਣ ਪਾਕਿਸਤਾਨ ਦਾ ਇਹ ਲਾਹੌਰੀ ਨਮਕ ਸਿੱਧਾ ਪਾਕਿਸਤਾਨ ਤੋਂ ਨਹੀਂ ਆ ਰਿਹਾ ਹੈ ਅਤੇ ਖਾੜੀ ਦੇਸ਼ਾਂ ਰਾਹੀਂ ਭਾਰਤ ਆ ਰਿਹਾ ਹੈ। ਪਰ ਭਾਰਤੀ ਗਾਹਕਾਂ ਨੂੰ ਹੁਣ ਇਸ ਲਈ ਜ਼ਿਆਦਾ ਰਕਮ ਦਾ ਭੁਗਤਾਨ ਕਰਨਾ ਪੈ ਰਿਹਾ ਹੈ।
ਲਾਹੌਰੀ ਲੂਣ ਬਾਜ਼ਾਰ ਵਿਚ ਵਿਕ ਰਿਹਾ 150 ਰੁਪਏ ਕਿਲੋ
ਪਾਕਿਸਤਾਨ ਲਾਹੌਰੀ ਲੂਣ ਦਾ ਸਭ ਤੋਂ ਵੱਡਾ ਖਰੀਦਦਾਰ ਭਾਰਤ ਹੈ। ਇੱਕ ਮੋਟੇ ਅੰਦਾਜ਼ੇ ਅਨੁਸਾਰ ਭਾਰਤ ਪਾਕਿਸਤਾਨ ਤੋਂ 2.5 ਹਜ਼ਾਰ ਟਨ ਤੋਂ ਲੈ ਕੇ 5 ਹਜ਼ਾਰ ਟਨ ਤੱਕ ਲਾਹੌਰੀ ਲੂਣ ਹਰ ਸਾਲ ਖਰੀਦਦਾ ਹੈ। ਇਕ ਸਾਲ ਪਹਿਲਾਂ ਤੱਕ ਪਾਕਿਸਤਾਨ ਤੋਂ ਇਸ ਨਮਕ ਦੀ ਖਰੀਦ 4 ਤੋਂ 5 ਰੁਪਏ ਪ੍ਰਤੀ ਕਿੱਲੋ ਹੁੰਦੀ ਸੀ।
ਉਸ ਤੋਂ ਬਾਅਦ ਭਾਰਤ ਦੇ ਪ੍ਰਚੂਨ ਬਾਜ਼ਾਰ ਵਿਚ ਗਾਹਕਾਂ ਨੂੰ ਇਹ ਲੂਣ 15 ਤੋਂ 20 ਰੁਪਏ ਪ੍ਰਤੀ ਕਿੱਲ ਮਿਲ ਜਾਂਦਾ ਸੀ। ਪਰ ਇੱਕ ਸਾਲ ਪਹਿਲਾਂ ਲਗਾਈਆਂ ਕੁਝ ਪਾਬੰਦੀਆਂ ਕਾਰਨ ਹੁਣ ਇਹ 35 ਤੋਂ 40 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਇਸ ਦੇ ਨਾਲ ਹੀ ਪ੍ਰੋਸੈਸਡ ਪੈਕ ਕੀਤੇ ਬਿਨਾਂ ਖਰੀਦੇ ਬ੍ਰਾਂਡ ਵਾਲਾ ਲਾਹੌਰੀ ਲੂਣ 98 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਲੈ ਕੇ 150 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਿਕ ਰਿਹਾ ਹੈ।
ਇਹ ਵੀ ਪੜ੍ਹੋ: ਕੋਰੋਨਾ ਆਫ਼ਤ ਵਿਚਕਾਰ ਬੰਪਰ ਕਮਾਈ ਵਾਲਾ ਕਾਰੋਬਾਰ! ਇਕ ਵਾਰ ਪੈਸੇ ਖਰਚ ਕੇ ਲੱਖਾਂ ਦੀ ਕਰੋ
ਭਾਰਤ ਵਿਚ ਕਿਥੇ ਹਨ ਸੇਂਧਾ ਲੂਣ ਦੀ ਪ੍ਰੋਸੈਸਿੰਗ ਇਕਾਈਆਂ
ਕੋਚੀ, ਮੁੰਬਈ, ਹੈਦਰਾਬਾਦ ਅਤੇ ਦਿੱਲੀ ਵਿਚ ਲਾਹੌਰੀ ਲੂਣ ਦੀਆਂ ਵੱਡੀਆਂ ਪ੍ਰੋਸੈਸਿੰਗ ਅਤੇ ਪੈਕਜਿੰਗ ਇਕਾਈਆਂ ਹਨ। ਇਹ ਨਮਕ ਖਾੜੀ ਦੇਸ਼ਾਂ ਤੋਂ ਜਾਪਾਨ, ਅਮਰੀਕਾ, ਦੱਖਣੀ ਕੋਰੀਆ, ਕੈਨੇਡਾ ਅਤੇ ਪੂਰੀ ਦੁਨੀਆ ਵਿਚ ਭੇਜਿਆ ਜਾਂਦਾ ਹੈ। ਮਾਹਰਾਂ ਅਨੁਸਾਰ 1947 ਵਿਚ ਬਟਵਾਰੇ ਤੋਂ ਬਾਅਦ ਲਹੌਰੀ ਨਮਕ ਬਾਰੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਸਮਝੌਤਾ ਹੋਇਆ ਸੀ, ਜਿਸ ਤਹਿਤ ਜੰਗ ਹੋਵੇ ਜਾਂ ਸ਼ਾਂਤੀ ਇਹ ਨਮਕ ਭਾਰਤ ਨੂੰ ਨਿਰੰਤਰ ਭੇਜਿਆ ਜਾਂਦਾ ਰਹੇਗਾ। ਇਸੇ ਤਰ੍ਹਾਂ ਭਾਰਤ ਇਸ ਗੱਲ 'ਤੇ ਸਹਿਮਤ ਹੋਇਆ ਕਿ ਉਹ ਪਾਣੀ ਦੀ ਸਪਲਾਈ ਕਰਦੇ ਰਹਿਣਗੇ।
ਇਹ ਵੀ ਪੜ੍ਹੋ: ਕੈਟਰੀਨਾ ਕੈਫ ਬਣੀ ਬਿਜ਼ਨੈਸ ਵੂਮੈਨ, ਇਸ ਮੇਕਅੱਪ ਬ੍ਰਾਂਡ 'ਚ ਕੀਤਾ ਵੱਡਾ ਨਿਵੇਸ਼
ਡੀਜ਼ਲ ਕੀਮਤਾਂ ਲਗਾਤਾਰ ਪੰਦਰਵੇਂ ਦਿਨ ਸਥਿਰ, ਜਾਣੋ ਪੈਟਰੋਲ ਦਾ ਮੁੱਲ
NEXT STORY