ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 480 ਅੰਕ ਜਾਂ 0.91 ਫੀਸਦੀ ਵਧ ਕੇ 53,410 'ਤੇ ਖੁੱਲ੍ਹਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 164 ਅੰਕ ਭਾਵ 1.04 ਫੀਸਦੀ ਚੜ੍ਹ ਕੇ 15,972 ਦੇ ਪੱਧਰ 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 1486 ਦੇ ਕਰੀਬ ਸ਼ੇਅਰ ਵਧੇ, 397 ਸ਼ੇਅਰ ਡਿੱਗੇ ਅਤੇ 72 ਸ਼ੇਅਰਾਂ 'ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ।
ਮੌਜੂਦਾ ਸਮੇਂ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 400 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 53,350 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ ਵੀ ਲਗਭਗ 150 ਅੰਕ ਚੜ੍ਹਿਆ ਹੈ। 15,950 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਸਭ ਤੋਂ ਜ਼ਿਆਦਾ ਫਾਇਦਾ ਮੈਟਲ, ਆਟੋ, ਫਾਰਮਾ ਅਤੇ ਬੈਂਕਿੰਗ ਸ਼ੇਅਰਾਂ 'ਚ ਹੋਇਆ। ਟਾਟਾ ਮੋਟਰਜ਼ ਲਗਭਗ 7.5% ਵਧ ਕੇ 400 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਸਨ ਫਾਰਮਾ, ਟਾਈਟਨ, ਬਜਾਜ ਫਾਇਨਾਂਸ, ਬਜਾਜ ਫਿਨਸਰਵ, ਟਾਟਾ ਸਟੀਲ, ਰਿਲਾਇੰਸ, ਡਾ. ਰੈੱਡੀ
ਟਾਪ ਲੂਜ਼ਰਜ਼
ਟੀਸੀਐੱਸ, ਐੱਨ.ਟੀ.ਪੀ.ਸੀ.
ਚਾਲੂ ਵਿੱਤੀ ਸਾਲ ’ਚ ਤਾਂਬੇ ਦੇ ਰੇਟ ਘਟ ਕੇ 720 ਰੁਪਏ ਕਿਲੋਗ੍ਰਾਮ ’ਤੇ ਆਉਣ ਦੇ ਆਸਾਰ : ਕ੍ਰਿਸਿਲ
NEXT STORY